ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ'ਤੇ ਗੁਰੁੂਕੀ ਨਗਰੀ ਪਹੁੰਚੇ ਸਿੱਧੂ ਦਾ ਸਮਰਥਕਾਂ ਨੇ ਕੀਤਾ ਨਿੱਘਾਸਵਾਗਤ
Published : Jul 21, 2021, 7:31 am IST
Updated : Jul 21, 2021, 7:31 am IST
SHARE ARTICLE
image
image

ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ 'ਤੇ ਗੁਰੁੂ ਕੀ ਨਗਰੀ ਪਹੁੰਚੇ ਸਿੱਧੂ ਦਾ ਸਮਰਥਕਾਂ ਨੇ ਕੀਤਾ ਨਿੱਘਾ ਸਵਾਗਤ

ਅੰਮਿ੍ਤਸਰ, 20 ਜੁਲਾਈ (ਅਮਰੀਕ ਸਿੰਘ ਵੱਲ੍ਹਾ, ਪਰਵਿੰਦਰ ਮਲਕ, ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਗੁਰੂ ਨਗਰੀ ਪਹੂੰਚੇ ਨਵਜੋਤ ਸਿੰਘ ਸਿੱਧੂ ਦਾ ਹਜ਼ਾਰਾਂ ਦੀ ਗਿਣਤੀ ਵਿਚ ਸਮਰਥਕਾਂ ਨੇ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ | ਸਿੱਧੂ ਦਾ ਵੱਡੇ ਕਾਰਾਂ ਦੇ ਕਾਫ਼ਲੇ ਨਾਲ ਅੰਮਿ੍ਤਸਰ ਐਂਟਰੀ ਗੋਲਡਨ ਗੇਟ ਪਹੁੰਚਣ ਮੌਕੇ ਸਮਰਥਕਾਂ ਨੇ ਆਤਿਸਬਾਜ਼ੀ ਕੀਤੀ ਅਤੇ 'ਆ ਗਿਆ ਸਿੱਧੂ-ਛਾ ਗਿਆ ਸਿੱਧੂ' ਦੇ ਨਾਹਰਿਆਂ ਨਾਲ ਸਵਾਗਤ ਕੀਤਾਂ | 
ਸਿੱਧੂ ਦਾ ਸਵਾਗਤ ਕਰਨ ਵਿਚ ਜ਼ਿਆਦਾਤਰ ਉਨ੍ਹਾਂ ਦੇ ਅਸੈਂਬਲੀ ਹਲਕਾ ਪੂਰਬੀ ਦੇ ਕੌਂਸਲਰ ਤੇ ਬਹੁਤ ਵੱਡੀ ਗਿਣਤੀ ਵਿਚ ਵਰਕਰਾਂ ਸਮੇਤ ਅੰਮਿ੍ਤਸਰ ਦੇ ਸਮਰਥਕ ਵੱਡੇ-ਵੱਡੇ ਕਾਫ਼ਲਿਆਂ ਨਾਲ ਮੌਜੂਦ ਸਨ | ਗੋਲਡਨ ਗੇਟ 'ਤੇ ਅੱਧਾ ਘੰਟੇ ਮਗਰੋਂ ਉਨ੍ਹਾਂ ਦਾ ਕਾਫ਼ਲਾ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੱਗੇ ਰਵਾਨਾ ਹੋਇਆ | ਇਸ ਮੌਕੇ ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਜਾਣ ਵਾਸਤੇ ਆਪ ਉਨ੍ਹਾਂ ਦੀ ਕਾਰ ਡਰਾਈਵ ਕੀਤੀ | 
ਜ਼ਿਕਰਯੋਗ ਹੈ ਕਿ ਹੁਣ ਤਕ ਸਿੱਧੂ ਤੋਂ ਪਹਿਲਾਂ ਆਏ ਸੱਭ ਨੇਤਾਵਾਂ ਨਾਲੋਂ ਸਿੱਧੂ ਦੇ ਸਵਾਗਤ ਲਈ ਜੁੜੀ ਲੋਕਾਂ ਦੀ ਭੀੜ ਨੇ ਪੁਰਾਣੇ ਰੀਕਾਰਡ ਤੋੜ ਕੇ ਇਕ ਨਵਾਂ ਇਤਿਹਾਸ ਸਿਰਜਿਆ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਸਿੱਧੂ ਲੋਕਾਂ ਦਾ ਕਿੰਨਾ ਚਹੇਤਾ ਹੈ | ਲੋਕਾਂ ਵਿਚ ਇਕ ਗੱਲ ਦੀ ਖਾਸ ਚਰਚਾ ਚੱਲ ਰਹੀ ਸੀ ਕਿ ਜੇਕਰ ਸਿੱਧੂ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਚੋਣਾਂ ਤੋਂ ਪਹਿਲਾਂ ਆਉਣ ਵਾਲੇ ਕੱੁਝ ਮਹਿੀਨਿਆਂ ਵਿਚ ਅਮਲ ਕਰਵਾਊਣ ਵਿਚ ਸਫ਼ਲ ਹੋ ਜਾਂਦੇ ਹਨ ਤਾਂ ਕਾਂਗਰਸ ਪਾਰਟੀ ਉਨ੍ਹਾਂ ਦੀ ਅਗਵਾਈ ਹੇਠ ਇਕ ਵਾਰ ਫਿਰ ਤੋਂ ਸਰਕਾਰ ਬਣਾਉਣ ਵਿਚ ਸਫ਼ਲ ਹੋ ਸਕਦੀ ਹੈ |
ਕੈਪਸ਼ਨ—ਏ ਐਸ ਆਰ ਬਹੋੜੂ— 20— 3— ਨਵਜੋਤ ਸਿੰਘ ਸਿੱਧੂ ਦੇ ਅੰਮਿ੍ਤਸਰ ਦੇ ਗੋਲਡਨ ਗੇਟ ਤੇ ਪੁੱਜਣ ਤੇ ਸ਼ਾਨਦਾਰ ਸਵਾਗਤ ਕਰਦੇ ਹੋਏ ਉਨਾ ਦੇ ਹਿਮਾਇਤੀ ਤੇ ਕਾਂਗਰਸੀ 


 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement