ਨੌਜਵਾਨਾਂ ਨੇ ਪੁਰਾਣੀ ਬੱਸ ਤੋਂ ਤਿਆਰ
Published : Jul 21, 2021, 12:15 am IST
Updated : Jul 21, 2021, 12:15 am IST
SHARE ARTICLE
image
image

ਨੌਜਵਾਨਾਂ ਨੇ ਪੁਰਾਣੀ ਬੱਸ ਤੋਂ ਤਿਆਰ

ਬੇਰੁਜ਼ਗਾਰੀ ’ਚ ਖ਼ੁਦ ਲੱਭਿਆ ਰੁਜ਼ਗਾਰ ਦਾ 

ਤਰਨ ਤਾਰਨ, 20 ਜੁਲਾਈ (ਦਿਲਬਾਗ ਸਿੰਘ) : ਕੋਰੋਨਾ ਕਾਲ ਦੌਰਾਨ ਦੇਸ਼ ਵਿਚ ਕਈ ਲੋਕ ਬੇਰੁਜ਼ਗਾਰ ਹੋ ਗਏ ਤੇ ਬੇਰੁਜ਼ਗਾਰੀ ਦੀ ਮਾਰ ਸਹਿ ਰਹੇ ਨੌਜਵਾਨਾਂ ਵਿਚ ਕਾਫ਼ੀ ਨਿਰਾਸ਼ਾ ਵੇਖੀ ਜਾ ਰਹੀ ਹੈ। ਤਰਨਤਾਰਨ ਦੇ ਦੋ ਬੇਰੁਜ਼ਗਾਰ ਨੌਜਵਾਨਾਂ ਨੇ ਬੇਰੁਜ਼ਗਾਰੀ ਤੋਂ ਨਿਰਾਸ਼ ਹੋਣ ਦੀ ਬਜਾਏ ਖ਼ੁਦ ਹੀ ਰੁਜ਼ਗਾਰ ਦਾ ਹੀਲਾ ਲੱਭਿਆ ਹੈ। ਇਨ੍ਹਾਂ ਨੌਜਵਾਨਾਂ ਨੇ ਇਕ ਪੁਰਾਣੀ ਬੱਸ ਦੀ ਵਰਤੋਂ ‘ਮਿੰਨੀ ਹੋਟਲ’ ਬਣਾਉਣ ਲਈ ਕੀਤੀ ਤੇ ਅੱਜ ਇਹ ਨੌਜਵਾਨ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸੱਭ ਤੋਂ ਖ਼ਾਸ ਗੱਲ ਇਹ ਹੈ ਕਿ ਨੌਜਵਾਨਾਂ ਨੇ ਇਸ ਬੱਸ ਨੂੰ ਖ਼ੁਦ ਤਿਆਰ ਕੀਤਾ ਹੈ। ਇਨ੍ਹਾਂ ਦੀ ਮਿਹਨਤ ਖ਼ੂਬ ਰੰਗ ਲਿਆਈ ਹੈ। 
ਪੁਰਾਣੀ ਬੱਸ ਵਿਚ ਤਿਆਰ ਕੀਤਾ ਗਿਆ ‘ਮਿੰਨੀ ਹੋਟਲ’ ਜੀਰਾ ਸ਼ਹਿਰ ਦੇ ਬਾਹਰ ਨੈਸ਼ਨਲ ਹਾਈਵੇ 54 ’ਤੇ ਚਲਾਇਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਨੌਜਵਾਨ ਮਨਦੀਪ ਸਿੰਘ ਨੇ ਦਸਿਆ ਕਿ ਇਸ ਹੋਟਲ ਨੂੰ ਤਿਆਰ ਕਰਨ ਵਿਚ ਸਾਢੇ ਤਿੰਨ ਲੱਖ ਦਾ ਖਰਚਾ ਆਇਆ ਹੈ। 
ਉਨ੍ਹਾਂ ਦਸਿਆ ਕਿ ਲਾਕਡਾਊਨ ਦੌਰਾਨ ਉਹ ਘਰ ਵਿਚ ਵਿਹਲੇ ਰਹਿੰਦੇ ਸੀ। ਉਨ੍ਹਾਂ ਕੋਲ ਕੋਈ ਵੀ ਕੰਮ ਨਹੀਂ ਸੀ। ਇਸ ਦੌਰਾਨ ਯੂ-ਟਿਊਬ ’ਤੇ ਵੀਡੀਉ ਵੇਖਦਿਆਂ ਉਨ੍ਹਾਂ ਦੇ ਮਨ ਵਿਚ ਹੋਟਲ ਖੋਲ੍ਹਣ ਦਾ ਵਿਚਾਰ ਆਇਆ। ਅੱਜ ਇਨ੍ਹਾਂ ਨੌਜਵਾਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਇਸ ਬੱਸ ’ਤੇ ਹਰੇਕ ਤਰ੍ਹਾਂ ਦਾ ਬਰਗਰ, ਪੀਜ਼ਾ, ਨਿਊਡਲ ਆਦਿ ਸਮੇਤ ਕੁੱਲ 15 ਪਕਵਾਨ ਮਿਲਦੇ ਹਨ। ਇਹ ਸਾਰੀਆਂ ਚੀਜ਼ਾਂ ਨੌਜਵਾਨ ਖ਼ੁਦ ਹੀ ਤਿਆਰ ਕਰਦੇ ਹਨ।  
ਮਨਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਇਹ ਕੰਮ ਕਰੀਬ ਇਕ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਸ਼ੁਰੂਆਤ ਦੌਰਾਨ ਕਈ ਮੁਸ਼ਕਲਾਂ ਆਈਆਂ ਪਰ ਹੌਲੀ-ਹੌਲੀ ਸੱਭ ਠੀਕ ਹੋ ਗਿਆ। ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਨੇ ਗ੍ਰੈਜੂਏਸ਼ਨ ਤਕ ਦੀ ਪੜ੍ਹਾਈ ਕੀਤੀ ਹੋਈ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਨੂੰ ਵਧਾਉਣ ਲਈ ਹੋਟਲ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ।
 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement