ਭੋਗਪੁਰ: ਚੋਰਾਂ ਨੂੰ ਛੱਡਣ ਤੋਂ ਨਾਰਾਜ਼ ਹੋਮਗਾਰਡ ਮੁਲਾਜ਼ਮ ਨੇ ਅਪਣੇ ਹੀ ਮਹਿਕਮੇ ਵਿਰੁਧ ਕੀਤਾ ਪ੍ਰਦਰਸ਼ਨ
Published : Jul 21, 2023, 2:08 pm IST
Updated : Jul 21, 2023, 2:08 pm IST
SHARE ARTICLE
photo
photo

ਇਸ ਦੌਰਾਨ ਹਾਈਵੇ 'ਤੇ ਜਾਮ ਲੱਗ ਗਿਆ

 

 ਜਲੰਧਰ : ਜਲੰਧਰ ਦੇ ਭੋਗਪੁਰ ਇਲਾਕੇ 'ਚ ਪੁਲਿਸ ਹੋਮ ਗਾਰਡ ਦੇ ਜਵਾਨ ਨੇ ਚੋਰਾਂ ਨੂੰ ਛੱਡੇ ਜਾਣ ਤੋਂ ਨਾਰਾਜ਼ ਹੋ ਕੇ ਅਪਣੇ ਹੀ ਮਹਿਕਮੇ ਵਿਰੁਧ ਸੜਕ ’ਤੇ ਲੇਟ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਾਈਵੇ 'ਤੇ ਜਾਮ ਲੱਗ ਗਿਆ। 

ਪਿਛਲੇ ਕੁਝ ਦਿਨ ਪਹਿਲਾਂ ਇੱਕ ਮਾਮਲੇ ਵਿਚ ਇੱਕ ਨੌਜੁਆਨ ਨੂੰ ਫੜ ਕੇ ਥਾਣਾ ਭੋਗਪੁਰ ਵਿਖੇ ਲਿਜਾਇਆ ਗਿਆ ਸੀ ਅਤੇ ਅੱਜ ਜਦੋਂ ਹੋਮ ਗਾਰਡ ਵਲੋਂ ਅਧਿਕਾਰੀਆਂ ਨੂੰ ਉਸ ਨੌਜੁਆਨ ਬਾਰੇ ਪੁੱਛਿਆ ਗਿਆ ਤਾਂ ਅਧਿਕਾਰੀਆਂ ਵਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿਤਾ ਗਿਆ। ਜਿਸ ਕਾਰਨ ਉਸ ਨੇ ਪ੍ਰਦਰਸ਼ਨ ਕਰ ਕੇ ਪਠਾਨਕੋਟ ਹਾਈਵੇਅ ਜਾਮ ਕਰ ਦਿਤਾ। 

ਇਸ ਮਾਮਲੇ ਸਬੰਧੀ ਥਾਣਾ ਭੋਗਪੁਰ ਦੇ ਇੰਚਾਰਜ ਸੁਖਜੀਤ ਸਿੰਘ ਨੇ ਦਸਿਆ ਕਿ ਉਕਤ ਹੋਮਗਾਰਡ ਜਵਾਨ ਵਲੋਂ ਕੁਝ ਦਿਨ ਪਹਿਲਾਂ ਇਕ ਨੌਜੁਆਨ ਨੂੰ ਕਿਸੇ ਝਗੜੇ ਦੇ ਮਾਮਲੇ ਵਿਚ ਥਾਣੇ ਲਿਆਂਦਾ ਗਿਆ ਸੀ ਪਰ ਉਕਤ ਨੌਜੁਆਨ ਵਲੋਂ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਉਸ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਕਰ ਦਿਤਾ ਗਿਆ।
 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement