
ਪਿੰਡ ਸਾਂਗਰਾ ਨੇੜਿਓਂ ਆਰਜ਼ੀ ਬੰਨ੍ਹ ਟੁੱਟਣ ਕਾਰਨ ਚਾਰ-ਚੁਫੇਰੇ ਭਰਿਆ ਸੀ ਪਾਣੀ
ਸੁਲਤਾਨਪੁਰ ਲੋਧੀ : ਦਰਿਆ ਬਿਆਸ 'ਚ ਪਾਣੀ ਦਾ ਪੱਧਰ ਵਧਣ ਕਾਰਨ ਸੁਲਤਾਨਪੁਰ ਲੋਧੀ ਦੇ ਦਰਿਆ ਬਿਆਸ ਅੰਦਰ ਵਸੇ ਪਿੰਡ ਸਾਂਗਰਾ ਨੇੜਿਓਂ ਆਰਜ਼ੀ ਬੰਨ੍ਹ ਟੁੱਟ ਗਿਆ।
ਜਿਸ ਕਰਕੇ ਨਾਲ ਲੱਗਦੇ ਕਰੀਬ 16 ਪਿੰਡਾਂ ਪਾਣੀ ਭਰ ਗਿਆ। ਇਸ ਦੌਰਾਨ ਕਿਸਾਨ ਦੀ ਸਿਹਤ ਵਿਗੜ ਗਈ। ਕਿਸਾਨ ਦੇ ਪ੍ਰਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਕੋਲੋਂ ਕਿਸ਼ਤੀ ਦੀ ਮੰਗ ਕੀਤੀ ਪਰ ਪ੍ਰਸ਼ਾਸਨ ਵਲੋਂ 24 ਘੰਟੇ ਬੀਤ ਜਾਣ ਦੇ ਬਾਅਦ ਵੀ ਕਿਸ਼ਤੀ ਜਾਂ ਮੋਟਰ ਬੋਟ ਨਹੀਂ ਮੁਹੱਈਆ ਕਰਵਾਈ ਗਈ। ਜਿਸ ਨਾਲ ਕਿਸਾਨ ਦੀ ਮੌਤ ਹੋ ਗਈ। ਜੇ ਕਿਸਾਨ ਨੂੰ ਸਮੇਂ ਰਹਿੰਦੇ ਇਲਾਜ ਮਿਲ ਜਾਂਦਾ ਤਾਂ ਉਹ ਬਚ ਸਕਦਾ ਸੀ।