ਘਰ ਦੇ ਗੇਟ ਅੱਗੇ ਪਈ ਮਿਲੀ ਕਬੱਡੀ ਖਿਡਾਰੀ ਦੀ ਲਾਸ਼
Published : Aug 21, 2018, 10:30 am IST
Updated : Aug 21, 2018, 10:30 am IST
SHARE ARTICLE
Sukhbir Singh
Sukhbir Singh

ਨਾਭਾ ਦੇ ਪਿੰਡ ਛੀਟਾਂਵਾਲਾ ਵਿਖੇ ਇਕ 17 ਸਾਲਾ ਕਬੱਡੀ ਖਿਡਾਰੀ ਦੀ ਰਹਸਮਈ ਹਲਾਤਾਂ ਵਿਚ ਮੌਤ ਹੋ ਗਈ..............

ਨਾਭਾ : ਨਾਭਾ ਦੇ ਪਿੰਡ ਛੀਟਾਂਵਾਲਾ ਵਿਖੇ ਇਕ 17 ਸਾਲਾ ਕਬੱਡੀ ਖਿਡਾਰੀ ਦੀ ਰਹਸਮਈ ਹਲਾਤਾਂ ਵਿਚ ਮੌਤ ਹੋ ਗਈ। ਸੁਖਬੀਰ ਸਿੰਘ ਨਾਮ ਦਾ ਕਬੱਡੀ ਖਿਡਾਰੀ ਜਿਸ ਨੇ ਅੱਜ ਟਰੇਨਿੰਗ 'ਤੇ ਜਾਣਾ ਸੀ ਪਰ ਅੱਜ ਸਵੇਰੇ ਉਸ  ਦੀ ਲਾਸ਼ ਘਰ ਦੇ ਗੇਟ 'ਤੇ ਹੀ ਪਈ ਮਿਲੀ ਜਿਸ ਬਾਰੇ ਕਿਸੇ ਗੁਆਂਢੀ ਵਲੋਂ ਪਰਵਾਰ ਨੂੰ ਸੂਚਨਾ ਦਿਤੀ ਗਈ ਪਰ ਜਿਸ ਤਰ੍ਹਾਂ ਸੁਖਬੀਰ ਸਿੰਘ ਦੀ ਅਚਾਨਕ ਮੌਤ ਹੋ ਗਈ ਉਸ ਨਾਲ ਪਿੰਡ ਵਾਸੀਆਂ ਦੇ ਮਨਾਂ ਵਿਚ ਇਸ ਗੱਲ ਨੂੰ ਲੈ ਕੇ ਗਹਿਰਾ ਸ਼ੱਕ ਪਾਇਆ ਜਾ ਰਿਹਾ ਹੈ ਕਿ ਇਕ ਤੁਦਰੰਸਤ ਨੌਜਵਾਨ ਖਿਡਾਰੀ ਦੀ ਅਚਾਨਕ ਮੌਤ ਕਿਸ ਤਰ੍ਹਾਂ ਹੋ ਸਕਦੀ ਹੈ?

ਦੂਜੇ ਪਾਸੇ ਮ੍ਰਿਤਕ ਦੀ ਮਾਂ ਨਰਿੰਦਰ ਕੌਰ ਨੇ ਆਪਣੇ ਹੀ ਪੁੱਤਰ ਉਪਰ ਨਸ਼ਾ ਕਰਨ ਦੇ ਦੋਸ਼ ਲਗਾਏ ਜਿਸ ਨੂੰ ਪਿੰਡ ਵਾਸੀ ਅਤੇ ਉਸ ਦੇ ਸਾਥੀ ਖਿਡਾਰੀਆਂ ਨੇ ਸਿਰੇ ਤੋਂ ਨਕਾਰ ਦਿਤਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਬੀਰ ਸਿੰਘ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਹੀ ਸੜਕੀ ਹਾਦਸੇ ਵਿਚ ਮੌਤ ਹੋ ਗਈ। ਛੀਟਾਂਵਾਲਾ ਚੌਂਕੀ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਹਰ ਪਹਿਲੂ 'ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਦਸਿਆ ਕਿ ਮ੍ਰਿਤਕ ਇਕ ਚੰਗਾ ਕਬੱਡੀ ਖਿਡਾਰੀ ਸੀ ਜਿਸ ਦੀ ਮੌਤ ਸਬੰਧੀ ਪੁਲਿਸ ਨੂੰ ਪੂਰੀ ਜਾਂਚ ਕਰਨੀ ਚਾਹੀਦੀ ਹੈ।

ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸੁਖਬੀਰ ਸਿੰਘ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਸੁਖਬੀਰ ਸਿੰਘ ਉਪਰ ਨਸ਼ਾ ਕਰਨ ਦੀਆਂ ਉਠ ਰਹੀਆਂ ਉਂਗਲਾਂ 'ਤੇ ਵੀ ਸਵਾਲ ਖੜੇ ਕਰਦਿਆਂ ਉਸ ਨੂੰ ਨਸ਼ਾ ਰਹਿਤ ਖਿਡਾਰੀ ਦਸਿਆ। ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਇਹ ਮੌਤ ਕਤਲ ਕੇਸ ਹੀ ਹੈ ਜਿਸ ਸਬੰਧੀ ਪੁਲਿਸ ਦੇ ਅਧਿਕਾਰੀਆਂ ਨੂੰ ਡੂੰਘਾਈ ਨਾਲ ਜਾਂਚ ਕਰ ਕੇ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ।

ਇਸ ਸਬੰਧੀ ਜਦੋਂ ਮ੍ਰਿਤਕ ਦੀ ਮਾਂ ਨਰਿੰਦਰ ਕੌਰ ਨੂੰ ਜਦੋਂ ਸੁਖਬੀਰ ਦੇ ਨਸ਼ਾ ਕਰਨ 'ਤੇ ਸਵਾਲ ਕੀਤਾ ਤਾਂ ਉਨਾਂ ਕਿਹਾ ਕਿ ਸੁਖਬੀਰ ਬਾਹਰ ਅਪਣੇ ਦੋਸਤਾਂ ਨਾਲ ਨਸ਼ਾ ਕਰਦਾ ਸੀ। ਇਸ ਸਬੰਧੀ ਜਦੋਂ ਤਫ਼ਤੀਸ਼ੀ ਅਫਸਰ ਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਛੀਟਾਂਵਾਲਾ ਦੇ ਸੁਖਬੀਰ ਸਿੰਘ ਦੀ ਲਾਸ਼ ਮਿਲੀ ਹੈ ਜਿਸ ਸਬੰਧੀ ਪੁਲਿਸ ਹਰ ਪਹਿਲੂ 'ਤੇ ਜਾਂਚ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement