ਪਨਵੇਕ ਵਿਸ਼ਵ ਕਬੱਡੀ ਕੱਪ ਰਿਹਾ ਆਸਟ੍ਰੇਲੀਆ ਦੇ ਨਾਮ
Published : Apr 24, 2018, 12:25 am IST
Updated : Apr 24, 2018, 12:25 am IST
SHARE ARTICLE
Kabaddi Cup
Kabaddi Cup

ਕਬੱਡੀ ਕੱਪ 'ਚ ਅਮਰੀਕਾ, ਕੈਨੇਡਾ, ਪਾਕਿਸਤਾਨ, ਭਾਰਤ, ਈਰਾਨ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਹਿੱਸਾ ਲਿਆ।

ਮੈਲਬੋਰਨ -ਆਸਟਰੇਲੀਅਨ ਕਬੱਡੀ ਫੈੱਡਰੇਸ਼ਨ ਅਤੇ ਸਹਿਯੋਗੀਆਂ ਵਲੋਂ ਪਹਿਲਾ 'ਪਨਵੇਕ ਕਬੱਡੀ ਵਿਸ਼ਵ ਕੱਪ' ਇਤਿਹਾਸ ਸਿਰਜ ਗਿਆ। ਐਤਵਾਰ ਨੂੰ ਮੈਲਬੋਰਨ ਦੇ ਲੇਕਸਾਈਡ ਸਟੇਡੀਅਮ, ਐਲਬਰਟ ਪਾਰਕ 'ਚ ਕਰਵਾਏ ਗਏ ਇਸ ਕਬੱਡੀ ਕੱਪ 'ਚ ਅਮਰੀਕਾ, ਕੈਨੇਡਾ, ਪਾਕਿਸਤਾਨ, ਭਾਰਤ, ਈਰਾਨ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਹਿੱਸਾ ਲਿਆ।
ਨਿੱਘੀ-ਨਿੱਘੀ ਧੁੱਪ 'ਚ ਕੌਮਾਂਤਰੀ ਕਬੱਡੀ ਖਿਡਾਰੀਆਂ ਦੀ ਦਰਸ਼ਨੀ ਖੇਡ ਦਾ ਨਜ਼ਾਰਾ ਲੈਣ ਲਈ ਸਟੇਡੀਅਮ 'ਚ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕ ਪਹੁੰਚੇ। ਕਬੱਡੀ ਦੇ ਸਾਰੇ ਮੁਕਾਬਲੇ ਬਹੁਤ ਹੀ ਫਸਵੇਂ ਤੇ ਰੋਮਾਂਚਕ ਰਹੇ। ਆਖਰੀ ਮੁਕਾਬਲਾ ਆਸਟਰੇਲੀਆ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਆਸਟਰੇਲੀਆ ਦੀ ਟੀਮ 22.5 ਦੇ ਮੁਕਾਬਲੇ 34 ਅੰਕਾਂ ਨਾਲ ਜੇਤੂ ਰਹੀ।
ਲੇਕਸਾਈਡ ਸਟੇਡੀਅਮ ਦੇ ਖੁੱਲ੍ਹੇ ਮੈਦਾਨ 'ਚ ਕਰਵਾਏ ਗਏ ਇਸ ਫਾਈਨਲ ਮੁਕਾਬਲੇ 'ਚ ਕਬੱਡੀ ਖਿਡਾਰੀਆਂ ਦੀ ਵਧੀਆ ਖੇਡ ਦੀ ਹੌਸਲਾ ਅਫਜ਼ਾਈ ਕਰਦਿਆਂ ਖੇਡ ਪ੍ਰੇਮੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਪਨਵਿਕ ਗਰੁੱਪ ਦੇ ਪ੍ਰਬੰਧਕਾਂ ਵਲੋਂ ਆਸਟਰੇਲੀਆ ਦੀ ਜੇਤੂ ਕਬੱਡੀ ਟੀਮ ਨੂੰ 21 ਹਜ਼ਾਰ ਡਾਲਰ ਅਤੇ ਕੈਨੇਡਾ ਦੀ ਉਪ-ਜੇਤੂ ਟੀਮ ਨੂੰ 15 ਹਜ਼ਾਰ ਡਾਲਰ ਇਨਾਮ ਵਜੋਂ ਦਿੱਤੇ ਗਏ। ਸਰਬੋਤਮ ਰੇਡਰ ਕਾਲਾ ਧਨੌਲਾ ਅਤੇ ਵਧੀਆ ਜਾਫੀ ਗੁਰਦਿੱਤ ਸਿੰਘ ਕੈਨੇਡਾ ਨੂੰ ਐਲਾਨਿਆ ਗਿਆ ਤੇ ਇਨ੍ਹਾਂ ਖਿਡਾਰੀਆਂ ਨੂੰ 1500-1500 ਡਾਲਰ ਤੇ ਯਾਦਗਾਰੀ ਚਿੰਨ੍ਹ ਇਨਾਮ ਵਜੋਂ ਦਿੱਤੇ ਗਏ । ਕਬੱਡੀ ਦੇ ਸਟਾਰ ਖਿਡਾਰੀ ਰੂਬੀ ਹਰਖੋਵਾਲ ਨੂੰ ਟੂਰਨਾਮੈਂਟ ਦੇ ਵਧੀਆ ਖਿਡਾਰੀ ਵਜੋਂ ਸਨਮਾਨਿਤ ਕੀਤਾ ਗਿਆ।

Kabaddi tournamentKabaddi tournament


ਪੰਜਾਬੀ ਪਹਿਰਾਵੇ 'ਚ ਸਜੀਆਂ ਆਸਟਰੇਲੀਆਈ ਕੁੜੀਆਂ ਵਲੋਂ ਹਰ ਇਕ ਕਬੱਡੀ ਟੀਮ ਨੂੰ ਸਬੰਧਤ ਦੇਸ਼ ਦੇ ਝੰਡੇ ਹੇਠ ਧੂਮ-ਧੜੱਕੇ ਨਾਲ ਮੈਦਾਨ 'ਚ ਲੈ ਕੇ ਆਉਣਾ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਦੇ ਛੋਟੇ ਬੱਚਿਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ ਤੇ ਪ੍ਰਸਿੱਧ ਗਾਇਕ ਜੈਜ਼ੀ ਬੈਂਸ ਤੇ ਮਿਸ ਪੂਜਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਮੁੱਖ ਪ੍ਰਬੰਧਕ ਸਰਬਜੋਤ ਸਿੰਘ ਢਿੱਲੋਂ ਅਤੇ ਰੁਪਿੰਦਰ ਬਰਾੜ ਨੇ ਦੱਸਿਆ ਕਿ ਇਸ ਕਬੱਡੀ ਕੱਪ ਦਾ ਟੀਚਾ ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫੁੱਲਤ ਕਰ ਕੇ ਅਜੋਕੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਹੈ। ਉਨ੍ਹਾਂ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ। ਸਿਡਨੀ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਡਾਕਟਰ ਜਗਵਿੰਦਰ ਸਿੰਘ ਵਿਰਕ ਨੇ ਇਸ ਉੱਦਮ ਲਈ ਮੈਲਬੋਰਨ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਪੱਧਰ ਦਾ ਕਬੱਡੀ ਕੱਪ ਭਾਰਤ ਸਮੇਤ ਵੱਖ-ਵੱਖ ਦੇਸ਼ਾਂ 'ਚ ਕਰਵਾਉਣ ਦੀ ਗੱਲ ਆਖੀ। ਅੰਤ 'ਚ ਪਨਵਿਕ ਗਰੁੱਪ ਦੇ ਸਮੂਹ ਮੈਂਬਰਾਂ ਵਲੋਂ ਕਬੱਡੀ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਆਸਟਰੇਲੀਆਈ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਬਾਸੀ ਨੂੰ ਸਨਮਾਨਿਤ ਕੀਤਾ। ਆਪਣੇ ਧੰਨਵਾਦੀ ਭਾਸ਼ਣ 'ਚ ਸ਼੍ਰੀ ਬਾਸੀ ਨੇ ਅਗਲੇ ਵਰ੍ਹੇ 21 ਅਪ੍ਰੈਲ ਨੂੰ ਵਿਸ਼ਵ ਕੱਪ 2019 ਕਰਵਾਉਣ ਦਾ ਐਲਾਨ ਵੀ ਕੀਤਾ । ਉਨ੍ਹਾਂ ਕਿਹਾ ਕਿ ਕਬੱਡੀ ਨੂੰ ਕੁੜੀਆਂ ਵਿਚ ਹਰਮਨ ਪਿਆਰੀ ਖੇਡ ਬਣਾਉਣ ਲਈ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ ਤੇ ਅਗਲੇ ਸਾਲ ਦੇ ਵਿਸ਼ਵ ਕੱਪ 'ਚ ਕੁੜੀਆਂ ਦੇ ਮੈਚ ਵੀ ਕਰਵਾਏ ਜਾਣਗੇ।
ਉਪ-ਪ੍ਰਧਾਨ ਮੰਤਰੀ ਮਾਈਕਲ ਵਿਸ਼ੇਸ਼ ਤੌਰ 'ਤੇ ਪਹੁੰਚੇ
ਇਸ 'ਚ ਆਸਟਰੇਲੀਆ ਦੇ ਉਪ-ਪ੍ਰਧਾਨ ਮੰਤਰੀ ਮਾਈਕਲ ਮੈਕਾਰਮੈਕ ਵਿਸ਼ੇਸ਼ ਤੌਰ 'ਤੇ ਪਹੁੰਚੇ। ਆਪਣੇ ਸੰਖੇਪ ਭਾਸ਼ਣ 'ਚ ਉਪ-ਪ੍ਰਧਾਨ ਮੰਤਰੀ ਨੇ ਆਸਟਰੇਲੀਆ ਵਰਗੇ ਬਹੁ-ਸੱਭਿਆਚਾਰਕ ਦੇਸ਼ ਵਿਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੂੰ ਇਕੱਠਾ ਕਰ ਕੇ ਅਤੇ ਕੌਮਾਂਤਰੀ ਪੱਧਰ 'ਤੇ ਇਸ ਕਬੱਡੀ ਕੱਪ ਨੂੰ ਕਰਵਾਉਣ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement