
ਹਾਦਸੇ ‘ਚ ਹੋਟਲ ਮਾਲਕ ਦੀ ਹੋਈ ਮੌਤ
ਬਰਨਾਲਾ- ਹਰ ਰੋਜ਼ ਨਵੇਂ ਤੋਂ ਹਾਦਸਾ ਵਾਪਰਦਾ ਹੈ ਅਤੇ ਇਹ ਹਾਦਸੇ ਬਹੁਤ ਹੀ ਭਿਆਨਕ ਹੁੰਦੇ ਹਨ। ਹੁਣ ਬਰਨਾਲਾ ‘ਚ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਕਾਰ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋਣ ਨਾਲ ਦਰਦਨਾਕ ਹਾਦਸਾ ਵਾਪਿਰਆ ਹੈ। GE ਮਾਲ ਨੇੜੇ ਵਾਪਰੇ ਇਸ ਭਿਆਨਕ ਹਾਦਸੇ ਦੌਰਾਨ ਕਾਰ ਵਿਚ ਸਵਾਰ ਨੈਸ਼ਨਲ ਹੋਟਲ ਦੇ ਮਾਲਕ ਅਜਮੇਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਟਰੈਕਟਰ-ਟਰਾਲੀ ਗਲਤ ਪਾਸੇ ਤੋਂ ਆ ਰਿਹਾ ਸੀ। ਮ੍ਰਿਤਕ ਅਜਮੇਰ ਸਿੰਘ ਦੇ ਨਾਲ ਆ ਰਹੀਆਂ ਦੋ ਬੱਚੀਆਂ ਜ਼ਖ਼ਮੀ ਹੋਈਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।