ਖ਼ਬਰਾਂ |

ਤਾਜ਼ਾ |

ਪੰਜਾਬੀ ਟਰੱਕ ਡਰਾਇਵਰ ਮੋਬਾਇਲ ‘ਤੇ ਬਣਾ ਰਿਹਾ ਸੀ ਵੀਡੀਓ, ਵਾਪਰਿਆ ਹਾਦਸਾ
Published : Aug 1, 2019, 7:00 pm IST
Updated : Aug 1, 2019, 7:00 pm IST
SHARE ARTICLE
Accident
Accident

ਪੰਜਾਬੀ ਟਰੱਕ ਡਰਾਈਵਰ ਜੋ ਕਿ ਡਰਾਇੰਗ ਕਰਦੇ ਸਮੇਂ ਮੋਬਾਇਲ 'ਤੇ ਅਪਣੇ ਆਪ ਦੀ ਫ਼ਿਲਮ ਬਣਾ ਰਿਹਾ...

ਮੈਲਬੌਰਨ: ਪੰਜਾਬੀ ਟਰੱਕ ਡਰਾਈਵਰ ਜੋ ਕਿ ਡਰਾਇੰਗ ਕਰਦੇ ਸਮੇਂ ਮੋਬਾਇਲ 'ਤੇ ਅਪਣੇ ਆਪ ਦੀ ਫ਼ਿਲਮ ਬਣਾ ਰਿਹਾ ਸੀ ਕਿ ਮੌਨਾਸ ਫਰੀਵੇਅ 'ਤੇ ਜਾਂਦੀਆਂ ਹੋਰਨਾਂ ਕਾਰਾਂ ਨਾਲ ਟਕਰਾ ਗਿਆ। ਵੇਟਨਰਾਲ ਟਰੱਕ ਕੰਪਨੀ ਦਾ ਇਹ ਨੌਜਵਾਨ ਟਰੱਕ ਚਲਾ ਰਿਹਾ ਸੀ ਤੇ ਡਰਾਈਵ ਕਰਦੇ ਸਮੇਂ ਉਹ ਅਪਣੀ ਬਣਾਈ ਜਾ ਰਹੀ ਵੀਡੀਓ ਵੀ ਅਪਲੋਡ ਕਰ ਰਿਹਾ ਸੀ ਕਿ ਹਾਦਸਾ ਵਾਪਰ ਗਿਆ।

Accident Accident

ਭਾਵੇਂ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਸਮੇਂ ਇਹ ਹਾਦਸਾ ਵਾਪਰਿਆ ਸੀ ਉਸ ਸਮੇਂ ਉਥੇ ਗੱਡੀਆਂ ਦੀ ਕਾਫੀ ਭੀੜ ਸੀ, ਕਾਫੀ ਵੱਡਾ ਟਰਾਲਾ ਹੋਣ ਕਾਰਨ ਉਸ ਨੇ ਹੋਰਨਾਂ ਵੀ ਕਈ ਗੱਡੀਆਂ ਨੂੰ ਲਪੇਟ ਵਿਚ ਲੈ ਲਿਆ। ਇਹ ਬਹੁਤ ਵੱਡਾ ਚਮਤਕਾਰ ਸੀ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਜਿਸ ਤਰ੍ਹਾਂ ਕਾਰਾਂ ਨੁਕਸਾਨੀਆਂ ਗਈਆਂ ਸਨ ਇੰਝ ਲੱਗ ਰਿਹਾ ਸੀ ਕਿ ਉਹ ਡਰਾਈਵਰ ਬਚਣਗੇ ਨਹੀਂ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਰੋਡ ਉਪਰ 100 ਦੀ ਸਪੀਡ ਨਾਲ ਸਾਰੇ ਵਾਹਨ ਚਲਦੇ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡਰਾਈਵਰ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ। ਉਸ ਦੀ ਉਹ ਵੀਡੀਓ ਜੋ ਉਸ ਨੇ ਬਣਾਈ ਸੀ ਉਹ ਟੀਵੀ ਚੈਨਲਾਂ 'ਤੇ ਲਗਾਤਾਰ ਦਿਖਾਈ ਦਿੰਦੀ ਰਹੀ। ਇਸ ਦੀ ਕਾਫੀ ਚਰਚਾ ਹੈ ਕਿ ਜਿਸ ਤਰ੍ਹਾਂ ਉਹ ਜਾਨ ਖ਼ਤਰੇ ਵਿਚ ਪਾ ਕੇ ਹੋਰਨਾਂ ਲੋਕਾਂ ਦੀਆਂ ਜਾਨਾ ਨਾਲ ਖੇਡ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM
Advertisement