
ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ ਕੀਤੀ
ਵਾਸ਼ਿੰਗਟਨ, 20 ਅਗੱਸਤ : ਭਾਰਤੀ ਮੂਲ ਦੀ ਸੀਨੇਟਰ ਕਮਲਾ ਹੈਰਿਸ ਨੇ ਅਮਰੀਕੀ ਉਪਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰ ਲਈ ਹੈ ਅਤੇ ਇਸ ਦੇ ਨਾਲ ਹੀ ਕਿਸੇ ਮੁੱਖ ਰਾਜਨੀਤਕ ਪਾਰਟੀ ਤੋਂ ਇਹ ਅਹਿਮ ਰਾਸ਼ਟਰੀ ਅਹੁਦੇ ਦਾ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਤੇ ਪਹਿਲੀ ਕਾਲੀ ਮਹਿਲਾ ਬਣ ਗਈ ਹੈ। ਹੈਰਿਸ ਨੇ ਇਸ ਮੌਕੇ ਅਪਣੀ ਮਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਉਸ ਵਿਚ ਦੁਜਿਆਂ ਪ੍ਰਤੀ ਪਿਆਰ ਅਤੇ ਸੇਵਾ ਦੇ ਗੁਣ ਵਿਕਸਿਤ ਕੀਤੇ ਅਤੇ ਇਨ੍ਹਾਂ ਗੁਣਾਂ ਨੇ ਹੈਰਿਸ ਨੂੰ ਇਕ ਮਜ਼ਬੂਤ ਕਾਲੀ ਮਹਿਲਾ ਬਣਨ ਅਤੇ ਅਪਣੀ ਭਾਰਤੀ ਵਿਰਾਸਤ 'ਤੇ ਮਾਣ ਮਹਿਸੂਸ ਕਰਨ 'ਚ ਮਦਦ ਕੀਤੀ।
ਹੈਰਿਸ ਨੂੰ ਬੁਧਵਾਰ ਨੂੰ ਪਾਰਟੀ ਦੇ ਰਾਸ਼ਟਰੀ ਸੰਮੇਲਨ 'ਚ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਨਾਮਜਦ ਕੀਤੀ ਗਿਆ ਸੀ। ਹੈਰਿਸ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ 'ਚ ਅਪਣੀ ਮਾਂimage ਸ਼ਿਆਮਲਾ ਗੋਪਾਲਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਅੱਜ ਅਪਣੀ ਬੇਟੀ ਦੀ ਉਪਲੱਬਧੀ ਨੂੰ ਦੇਖਣ ਲਈ ਇਥੇ ਨਹੀਂ ਹਨ। (ਪੀਟੀਆਈ)