
ਛੋਟੇ ਪ੍ਰਵਾਰਾਂ ਦੇ ਨੌਜਵਾਨਾਂ ਲਈ ਧੋਨੀ ਬਣੇ ਪ੍ਰੇਰਨਾ ਦਾ ਸਰੋਤ
ਉਨ੍ਹਾਂ ਲਿਖਿਆ,'ਇਕ ਛੋਟੇ ਸ਼ਹਿਰ ਦੇ ਸਧਾਰਣ ਪ੍ਰਵਾਰ ਤੋਂ ਆਉਣ ਦੇ ਬਾਅਦ ਤੁਸੀਂ ਰਾਸ਼ਟਰੀ ਪੱਧਰ 'ਤੇ ਚਮਕੇ ਅਤੇ ਅਪਣਾ ਨਾਂ ਰੋਸ਼ਨ ਕਰਨ ਦੇ ਨਾਲ-ਨਾਲ ਭਾਰਤ ਨੂੰ ਮਾਣ ਦਿਵਾਇਆ ਜੋ ਸਭ ਤੋਂ ਮਹੱਤਵਪੂਰਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਧੋਨੀ ਦੀ ਕਾਮਯਾਬੀ ਅਤੇ ਸੁਭਾਅ ਕਰੋੜਾਂ ਨੌਜਵਾਨਾਂ ਨੂੰ ਤਾਕਤ ਅਤੇ ਪ੍ਰੇਰਨਾ ਦਿੰਦਾ ਹੈ ਜੋ ਉਨ੍ਹਾਂ ਦੀ ਤਰ੍ਹਾਂ ਵੱਡੇ ਸਕੂਲਾਂ ਜਾਂ ਕਾਲਜਾਂ ਵਿਚ ਨਹੀਂ ਪੜ੍ਹੇ ਜਾਂ ਵੱਡੇ ਪ੍ਰਵਾਰਾਂ ਤੋਂ ਨਹੀਂ ਹਨ ਪਰ ਉਨ੍ਹਾਂ ਵਿਚ ਇੰਨੀ ਪ੍ਰਤਿਭਾ ਹੈ ਕਿ ਉੱਚੇ ਪੱਧਰ 'ਤੇ ਵੱਖ ਪਛਾਣ ਬਣਾ ਸਕਣ।ਮੋਦੀ ਨੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾ ਵੀ ਦਿਤੀ।''
ਧੋਨੀ ਨੇ ਪ੍ਰਧਾਨ ਮੰਤਰੀ ਦਾ ਕੀਤਾ ਧਨਵਾਦ
ਟੈਰੀਟੋਰੀਅਲ ਆਰਮੀ 'ਚ ਆਨਰੇਰੀ ਲੈਫਟੀਨੈਂਟ ਕਰਨਲ ਧੋਨੀ ਨੇ ਪ੍ਰਧਾਨ ਮੰਤਰੀ ਨੂੰ ਪ੍ਰਸ਼ੰਸਾ ਲਈ ਧਨਵਾਦ ਦਿਤਾ। ਉਨ੍ਹਾਂ ਕਿਹਾ, 'ਇਕ ਕਲਾਕਾਰ, ਫ਼ੌਜੀ ਜਾਂ ਖਿਡਾਰੀ ਪ੍ਰਸ਼ੰਸਾ ਹੀ ਚਾਹੁੰਦਾ ਹੈ। ਉਹ ਇਹੀ ਚਾਹੁੰਦਾ ਹੈ ਕਿ ਉਸ ਦੀ ਮਿਹਨਤ ਅਤੇ ਕੁਰਬਾਨੀ ਨੂੰ ਪਛਾਣ ਅਤੇ ਪ੍ਰਸ਼ੰਸਾ ਮਿਲੇ। ਤੁਹਾਡੀ ਪ੍ਰਸ਼ੰਸਾ ਅਤੇ ਸ਼ੁਭਕਾਮਨਾਵਾਂ ਲਈ ਧਨਵਾਦ ਪ੍ਰਧਾਨ ਮੰਤਰੀ ਨਰਿੰਦਰ imageਮੋਦੀ ਜੀ।''