
ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ ਇਸ ਲਈ ਮੈਂ ਰਾਸ਼ਟਰਪਤੀ ਬਣਿਆ : ਟਰੰਪ
ਵਾਸ਼ਿੰਗਟਨ, 20 ਅਗੱਸਤ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਇਸ ਲਈ ਰਾਜਨੀਤੀ 'ਚ ਆਏ ਤੇ ਰਾਸ਼ਟਰਪਤੀ ਚੁਣੇ ਗਏ ਕਿਉਂਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ ਸੀ। ਟਰੰਪ ਨੇ ਬੁਧਵਾਰ ਨੂੰ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਮੇਰੀ ਪੁਰਾਣੀ ਜ਼ਿੰਦਗੀ ਕਾਫ਼ੀ ਪਸੰਦ ਸੀ। ਪਰ ਉਨ੍ਹਾਂ ਨੇ ਬਹੁਤ ਮਾੜੇ ਕੰਮ ਕੀਤੇ ਅਤੇ ਇਸ ਲਈ ਮੈਂ ਅੱਜ ਤੁਹਾਡੇ ਸਾਹਮਣੇ ਰਾਸ਼ਟਰਪਤੀ ਵਜੋਂ ਖੜਾ ਹਾਂ। ਰਾਸ਼ਟਰਪਤੀ ਓਬਾਮਾ ਨੇ ਚੰਗਾ ਕੰਮ ਨਹੀਂ ਕੀਤਾ। ਮੈਂ ਇਥੇ ਸਿਰਫ਼ ਰਾਸ਼ਟਰਪਤੀ ਓਬਾਮਾ ਅਤੇ ਜੋ ਬਿਡੇਨ ਕਰ ਕੇ ਹਾਂ, ਕਿਉਂਕਿ ਜੇ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ, ਤਾਂ ਮੈਂ ਇਥੇ ਨਾ ਹੁੰਦਾ।
ਜੇ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਸ਼ਾਇਦPic-1 ਮੈਂ ਚੋਣ ਵੀ ਨਾ ਲੜਦਾ।