
ਰੂਸ ਦੇ ਵਿਰੋਧੀ ਆਗੂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼, ਕੌਮਾ 'ਚ
ਮਾਸਕੋ, 20 ਅਗੱਸਤ : ਰੂਸ ਦੇ ਵਿਰੋਧੀ ਆਗੂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਜ਼ਹਿਰ ਮਾਰਨ ਦੀ ਕੋਸ਼ਿਸ਼ ਦਾ ਖ਼ਦਸ਼ਾ ਪ੍ਰਗਟਾਇਆ ਹੈ। ਫ਼ਿਲਹਾਲ ਉਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਹੈ। ਇਕ ਜਾਣਕਾਰੀ ਮੁਤਾਬਕ ਫਿਲਹਾਲ ਉਹ ਕੋਮਾ 'ਚ ਹੈ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰੂਸ ਦੇ ਵਿਰੋਧੀ ਆਗੂ ਅਲਕੇਸੀ ਨਵਾਲਨੀ ਨੂੰ ਵੀਰਵਾਰ ਨੂੰ ਸਾਈਬੇਰੀਆ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਾਈਬੇਰੀਆ ਦੇ ਹਸਪਤਾਲ 'ਚ ਭਰਤੀ ਵਿਰੋਧੀ ਆਗੂ ਅਲੇਕਸੀ ਨਵਾਲਨੀ ਦੇ ਬੁਲਾਰੇ ਨੇ ਉਨ੍ਹਾਂ ਨੂੰ ਜ਼ਹਿਰ ਦਿਤੇ ਜਾਣ ਦੀ ਜਾਣਕਾਰੀ ਦਿਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਜਹਾਜ਼ ਦੀ ਸਾਈਬੇਰੀਆ ਦੇ ਹਸਪਤਾਲ 'ਚ ਐਮਰਜੈਂਸੀ ਲੈਡਿੰਗ ਕਰਵਾਈ ਗਈ। ਰੂਸੀ ਨਿਊਜ ਏਜੰਸੀ ਟਾਸ ਮੁਤਾਬਕ ਰੂਸ 'ਚ ਵਿਰੋਧੀ ਆਗੂ ਦੀ ਹਾਲਤ ਕਾਫੀ ਨਾਜ਼ੁਕ ਹੈ। ਨਵਾਲਨੀ ਦੀ ਬੁਲਾਰੇ ਕਿਰਾ ਯਮਿਸ਼ ਨੇ ਕਿਹਾ ਕਿ 44 ਸਾਲ ਨਵਾਲਨੀ ਫਿਲਹਾਲ imageਬੇਹੋਸ਼ ਹਨ ਤੇ ਮੈਡੀਕਲ ਸਟਾਫ਼ ਦੇਖਭਾਲ ਕਰ ਰਿਹਾ ਹੈ। (ਪੀਟੀਆਈ)