ਐਗਰੋਕੈਮੀਕਲਜ਼ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ
Published : Aug 21, 2020, 4:43 pm IST
Updated : Aug 21, 2020, 4:53 pm IST
SHARE ARTICLE
file photo
file photo

ਮਿਆਰੀ ਗੁਣਵਤਾ ਵਾਲੇ ਐਗਰੋਕੈਮੀਕਲਜ਼ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਚਾਰ ਮਹੀਨਿਆਂ ਵਿੱਚ 3483 ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

ਚੰਡੀਗੜ੍ਹ: ਮਿਸ਼ਨ ਤੰਦਰੁਸਤ ਪੰਜਾਬ ਤਹਿਤ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੂਬੇ ਭਰ ਵਿੱਚ ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਨਿਯਮਿਤ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਲਈ ਮਿਆਰੀ ਗੁਣਵਤਾ ਵਾਲੇ ਐਗਰੋਕੈਮੀਕਲਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ। ਖੇਤੀਬਾੜੀ ਵਿਭਾਗ ਦੀਆਂ ਤਿੰਨਾਂ ਕੀਟਨਾਸ਼ਕ ਟੈਸਟਿੰਗ ਲੈਬਾਰਟਰੀਆਂ ਇੰਸੈਕਟੀਸਾਈਡ ਇੰਸਪੈਕਟਰਾਂ ਰਾਹੀਂ ਲਏ ਗਏ ਕੀਟਨਾਸ਼ਕਾਂ ਦੇ ਨਮੂਨਿਆਂ ਦੀ ਜਾਂਚ ਦਾ ਕੰਮ ਕਰ ਰਹੀਆਂ ਹਨ।

pesticidespesticides

ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ 1 ਅਪ੍ਰੈਲ, 2020 ਤੋਂ ਹੁਣ ਤੱਕ ਵਿਭਾਗ ਨੇ 3483 ਕੀਟਨਾਸ਼ਕ ਦੁਕਾਨਾਂ ਦੀ ਜਾਂਚ ਕੀਤੀ ਹੈ ਅਤੇ 1584 ਕੀਟਨਾਸ਼ਕਾਂ ਦੇ ਨਮੂਨੇ ਲਏ ਹਨ। ਜੇ ਕੋਈ ਨਮੂਨਾ ਘਟੀਆ ਦਰਜੇ ਦਾ ਪਾਇਆ ਜਾਂਦਾ ਹੈ, ਤਾਂ ਕੀਟਨਾਸ਼ਕ ਐਕਟ, 1968 ਅਨੁਸਾਰ ਵਿਭਾਗ ਸਬੰਧਤ ਕੀਟਨਾਸ਼ਕ ਡੀਲਰ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਦਾ ਹੈ।

Pesticides Pesticides

ਅਪ੍ਰੈਲ 2020 ਤੋਂ ਹੁਣ ਤੱਕ ਡਿਫਾਲਟਰਾਂ ਖਿਲਾਫ਼ ਅਦਾਲਤ ਵਿਚ ਇਕ ਕੇਸ ਦਾਇਰ ਕੀਤਾ ਗਿਆ ਹੈ ਅਤੇ ਦੋ ਐਫਆਈਆਰਜ਼ ਵੀ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਅਤੇ 8 ਕੀਟਨਾਸ਼ਕ ਡੀਲਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।

pesticidepesticide

ਉਨ੍ਹਾਂ ਦੱਸਿਆ ਕਿ ਕੀਟਨਾਸ਼ਕਾਂ ਦੀ ਸਪਲਾਈ ਦੀ ਨਿਗਰਾਨੀ ਲਈ ਪਿਛਲੇ ਦੋ ਸਾਲਾਂ ਦੌਰਾਨ ਵੀ ਇੱਕ ਇਸੇ ਤਰ੍ਹਾਂ ਦੀ ਮੁਹਿੰਮ ਚਲਾਈ ਗਈ ਸੀ, ਜਿਸ ਕਾਰਨ ਸਾਲ 2018 ਦੇ ਮੁਕਾਬਲੇ ਸਾਉਣੀ ਸੀਜ਼ਨ 2019 ਦੌਰਾਨ ਸੂਬੇ ਵਿਚ 355 ਕਰੋੜ ਰੁਪਏ ਦੀ ਕੀਮਤ ਵਾਲੇ 675 ਮੀਟ੍ਰਿਕ ਟਨ (ਟੈਕਨੀਕਲ ਗ੍ਰੇਡ) ਕੀਟਨਾਸ਼ਕਾਂ ਦੀ ਘੱਟ ਖਪਤ ਕੀਤੀ ਗਈ ਜੋ ਇਕ ਸਾਲ ਵਿਚ ਕੀਟਨਾਸ਼ਕਾਂ ਦੀ ਖਪਤ ਵਿਚ ਲਗਭਗ 18% ਦੀ ਕਮੀ ਹੈ।  

ਸਾਉਣੀ 2018 ਦੌਰਾਨ ਕੀਟਨਾਸ਼ਕਾਂ ਦੀ ਖਪਤ 3838 ਮੀਟ੍ਰਿਕ ਟਨ ਸੀ, ਸਾਉਣੀ 2019 ਦੌਰਾਨ ਇਹ ਖਪਤ ਘਟ ਕੇ 3163 ਮੀਟ੍ਰਿਕ ਟਨ ਰਹਿ ਗਈ ਸੀ। ਸ. ਪੰਨੂੰ ਨੇ ਕਿਹਾ ਕਿ ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਚੈਕਿੰਗ ਦੇ ਨਤੀਜੇ ਵਜੋਂ ਬਿਨਾ ਬਰੈਂਡ/ਫੇਲ ਹੋਏ ਨਮੂਨਿਆਂ ਦੀ ਦਰ ਘਟ ਕੇ ਸਾਲ 2017-18 ਵਿੱਚ 4.51 ਫ਼ੀਸਦ, ਸਾਲ 2018-19 ਵਿਚ 2.89 ਫ਼ੀਸਦ ਅਤੇ ਸਾਲ 2019-20 ਵਿਚ 2.44 ਫ਼ੀਸਦ ਰਹਿ ਗਈ ਹੈ।

ਇਹ ਪਿਛਲੇ ਸਾਲਾਂ ਦੌਰਾਨ ਐਗਰੋ ਕੈਮੀਕਲਜ਼ ਦੀ ਗੁਣਵੱਤਾ ਵਿਚ ਸੁਧਾਰ ਦਾ ਸਪਸ਼ਟ ਸੰਕੇਤ ਹੈ। ਵਧੀਆ ਗੁਣਵਤਾ ਵਾਲੇ ਐਗਰੋ ਕੈਮੀਕਲਜ਼ ਨਾ ਸਿਰਫ਼ ਫਸਲਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਇਕ ਹਨ ਸਗੋਂ ਲਾਗਤ ਨੂੰ ਵੀ ਘਟਾਉਂਦੇ ਹਨ, ਇਸ ਤਰ੍ਹਾਂ ਕਿਸਾਨਾਂ ਦੀ ਕੁੱਲ ਆਮਦਨੀ ਵਿਚ ਵਾਧਾ ਹੁੰਦਾ ਹੈ।

ਅਜਿਹੇ ਸਖ਼ਤ ਉਪਾਵਾਂ ਨੂੰ ਅਪਣਾਉਣ ਦੇ ਨਾਲ-ਨਾਲ ਪੰਜਾਬ ਵਿੱਚ ਕੋਈ ਵੀ ਘਟੀਆ ਕੁਆਲਟੀ ਐਗਰੋ ਕੈਮੀਕਲਜ਼ ਵੇਚਣ ਦੀ ਆਗਿਆ ਨਹੀਂ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਚੰਗੀ ਗੁਣਵਤਾ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਸਰਗਰਮ ਯਤਨਾਂ ਸਦਕਾ ਝੋਨੇ ਜਾਂ ਕਪਾਹ ਦੀ ਫਸਲ 'ਤੇ ਕਿਸੇ ਵੀ ਕੀਟ ਦੀ ਕੋਈ ਰਿਪੋਰਟ ਨਹੀਂ ਆਈ ਹੈ। ਕਿਸਾਨ ਫਸਲਾਂ ਦੀ ਚੰਗੀ ਪੈਦਾਵਾਰ ਤੋਂ ਸੰਤੁਸ਼ਟ ਹਨ ਅਤੇ ਇਸ ਸਾਉਣੀ ਸੀਜ਼ਨ ਦੌਰਾਨ ਚੰਗੀ ਕਮਾਈ ਦੀ ਉਮੀਦ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement