
ਟਰੰਪ ਕੰਮ 'ਚ ਅੱਗੇ ਨਹੀਂ ਵਧੇ ਕਿਉਂਕਿ ਉਹ ਕਰ ਹੀ ਨਹੀਂ ਸਕਦੇ : ਓਬਾਮਾ
ਨਿਊਯਾਰਕ, 20 ਅਗੱਸਤ : ਡੋਨਾਲਡ ਟਰੰਪ 'ਤੇ ਵਿਅੰਗ ਕੱਸਦੇ ਹੋਏ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਪਣੇ ਉਤੱਰਾਧਿਕਾਰੀ 'ਤੇ ਰਾਸ਼ਟਰਪਤੀ ਅਹੁਦੇ ਨੂੰ ਇਕ ''ਰਿਐਲਿਟੀ ਸ਼ੋਅ'' ਦੀ ਤਰ੍ਹਾਂ ਦੇਖਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਮੁੱਖ ਰਿਪਬਲਿਕਨ ਆਗੂ ''ਇਸ 'ਤੇ ਚੰਗਾ ਨਹੀਂ ਕਰ ਪਾਏ ਕਿਉਂਕਿ ਉਹ ਕਰ ਨਹੀਂ ਸਕਦੇ।''
ਦੇਸ਼ ਦੇ ਪਹਿਲੇ ਗ਼ੈਰ ਗੋਰੇ ਰਾਸ਼ਟਰਪਤੀ ਓਬਾਮਾ ਬੁਧਵਾਰ ਨੂੰ ਡੈਮੋਕ੍ਰੇਟਿਕ ਰਾਸ਼ਟਰਪਤੀ ਸੰਮੇਲਨ ਦੀ ਤੀਸਰੀ ਰਾਤ 'ਚ ਡਿਜੀਟਲ ਸੰਬੇਧਨ ਦੇ ਰਹੇ ਸਨ। ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਪਹਿਲਾਂ ਹੀ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅੁਹਦੇ ਦੇ ਉਮੀਦਵਾਰ ਚੁਣੇ ਜਾ ਚੁਕੇ ਹਨ। ਓਬਾਮਾ ਨੇ ਕਿਹਾ ਕਿ ਬਿਡੇਨ ਅਤੇ ਹੈਰਿਸ ਕੋਲ ਚੀਜ਼ਾਂ ਨੂੰ ਕਰਨ ਲਈ ਜ਼ਰੂਰੀ ਤਜਰਬਾ ਅਤੇ ਠੋਸ ਨੀਤੀਆਂ ਹਨ ਜਿਸ ਨਾਲ ਉਹ ਬਿਹਤਰ, ਪਾਰਦਰਸ਼ੀ ਅਤੇ ਮਜ਼ਬੂਤ ਦੇਸ਼ ਦੇ ਅਪਣੇ ਸੁਪਨੇ ਨੂੰ ਹਕੀਕਤ ਵਿਚ ਤਬਦੀਲ ਕਰ ਸਕਦੇ ਹਨ। ਓਬਾਮਾ ਨੇ ਰਾਸ਼ਟਰਪਤੀ ਟਰੰਪ 'ਤੇ ਨਿਸ਼ਾਨਾ ਲਾਉਂਦੇ ਹੋਏ ਤੀਖੇ ਵਿਅੰਗ ਕੀਤੇ। ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਇਕ ਵਾਰ ਫ਼ਿਰ ਤੋਂ ਚੁਣੇ ਜਾਣ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਓਬਾਮਾ ਨੇ ਕਿਹਾ, ''ਓਵਲ ਦਫ਼ਤਰ 'ਚ ਰਾਸ਼ਟਰਪਤੀ ਅਹੁਦੇ ਦੌੜ 'ਚ ਸ਼ਾਮਲ ਦੋਵੇਂ ਵਿਅਕਤੀਆ ਨਾਲ ਰਿਹਾ ਹਾਂ। ਮੈਂ ਕਦੇ ਉਮੀਦ ਨਹੀਂ ਕੀਤੀ ਕਿ ਮੇਰਾ ਉਤੱਰਾਧਿਕਾਰੀ ਮੇਰੇ ਨਜ਼ਰੀਏ ਜਾਂ ਮੇਰੀ ਨੀਤੀਆਂ ਨੂੰ ਜਾਰੀ ਰਖੇਗਾ।'' (ਪੀਟੀਆਈ)
ਓਬਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕੀ ਟਰੰਪ ਹੋ ਸਕਦਾ ਹੈ ''ਇਸ ਕੰਮ ਨੂੰ ਗੰਭੀਰਤ ਨਾਲ ਲੈਣ 'ਚ ਕੁਝ ਦਿਲਚਸਪੀ ਦਿਖਾਉਣ, ਪਰ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਕੀਤਾ। ''(ਪੀਟੀਆਈ)image