ਭਾਰਤ-ਪਾਕਿ ਸਰਹੱਦ ਨੇੜਿਓਂ ਫੜੀ ਗਈ 40 ਕਿੱਲੋ ਹੈਰੋਇਨ ਦੇ ਨਾਲ ਇਕ ਆਰੋਪੀ ਗ੍ਰਿਫ਼ਤਾਰ
Published : Aug 21, 2021, 5:32 pm IST
Updated : Aug 21, 2021, 5:32 pm IST
SHARE ARTICLE
 One arrested with 40 kg of heroin seized near Indo-Pak border
One arrested with 40 kg of heroin seized near Indo-Pak border

ਪੰਜਾਬ ਪੁਲਿਸ ਵਲੋਂ ਭਾਰਤ-ਪਾਕਿ ਸਰਹੱਦ ’ਤੇ ਹੈਰੋਇਨ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨਾਕਾਮ

ਚੰਡੀਗੜ/ਅੰਮਿ੍ਤਸਰ - ਪੰਜਾਬ ਪੁਲਿਸ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਦੇ ਅਧਾਰ ਤੇ ਇੱਕ ਖੁਫੀਆ ਕਾਰਵਾਈ ਕਰਦਿਆਂ ਅੰਮਿ੍ਤਸਰ ਦਿਹਾਤੀ ਪੁਲਿਸ ਨੇ ਅੱਜ ਸਵੇਰੇ ਪਾਕਿਸਤਾਨ ਅਧਾਰਤ ਤਸਕਰਾਂ ਦੁਆਰਾ ਅਮਿ੍ਰਤਸਰ ਦੇ ਪੰਜਗ੍ਰਾਈਆਂ ਬਾਰਡਰ ਚੌਕੀ (ਬੀ.ਓ.ਪੀ) ਖੇਤਰ ਵਿੱਚ 40.81 ਕਿਲੋਗ੍ਰਾਮ ਹੈਰੋਇਨ ਦੇ 39 ਪੈਕਟ ਬਰਾਮਦ ਕਰਕੇ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਤਸਕਰੀ ਨੂੰ ਅਸਫਲ ਕਰ ਦਿੱਤਾ।

Photo

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸਦੀ ਕੀਮਤ ਲਗਭਗ 200 ਕਰੋੜ ਰੁਪਏ  ਦੱਸੀ ਜਾਂਦੀ ਹੈ। ਇਹ ਖੇਤਰ ਬੀਐਸਐਫ ਅਧੀਨ ਆਉਂਦੇ ਸਰਹੱਦੀ ਖੇਤਰ ਦਾ ਹਿੱਸਾ ਹੈ ਇਸ ਲਈ  ਉਪਰੋਕਤ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਅੰਮਿ੍ਰਤਸਰ (ਦਿਹਾਤੀ) ਗੁਲਨੀਤ ਸਿੰਘ ਖੁਰਾਣਾ ਵਲੋਂ ਤੁਰੰਤ ਬੀਐਸਐਫ ਨਾਲ ਰਾਬਤਾ ਕੀਤਾ ਕਿ ਨਿਰਮਲ ਸਿੰਘ ਉਰਫ ਸੋਨੂੰ ਮੇਅਰ, ਜੋ ਕਿ ਘਰਿੰਡਾ ਖੇਤਰ ਦਾ ਇੱਕ ਮਸ਼ਹੂਰ ਤਸਕਰ ਹੈ, ਭਾਰਤ-ਪਾਕਿ ਸਰਹੱਦ ਰਾਹੀਂ  ਹੈਰੋਇਨ ਦੀ ਤਸਕਰੀ ਦੀ ਕੋਸ਼ਿਸ ਕਰ ਰਿਹਾ ਸੀ, ਉਨਾਂ ਦੱਸਿਆ ਕਿ ਇਸ ਦੌਰਾਨ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਸਿੰਘ ਅਤੇ ਡੀਐਸਪੀ ਅਜਨਾਲਾ ਵਿਪਨ ਕੁਮਾਰ ਦੀ ਪੁਲਿਸ ਟੀਮ ਵੀ ਬੀਐਸਐਫ ਨਾਲ ਮਿਲ ਕੇ ਨਸ਼ਾ ਤਸਕਰਾਂ ਨੂੰ ਫੜਨ ਅਤੇ ਹੈਰੋਇਨ ਬਰਾਮਦ ਕਰਨ ਲਈ ਮੌਕੇ ‘ਤੇ ਪਹੁੰਚੀ।

Photo

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਬੀਐਸਐਫ ਦੀਆਂ ਸਾਂਝੀਆਂ ਟੀਮਾਂ ਵਲੋਂ ਹੈਰੋਇਨ ਦੀ ਵੱਡੀ ਖੇਪ ਨੂੰ ਸਫਲਤਾਪੂਰਵਕ ਜਬਤ ਕਰਨ ਤੋਂ ਇਲਾਵਾ 180 ਗ੍ਰਾਮ ਅਫੀਮ ਅਤੇ ਦੋ ਪਲਾਸਟਿਕ ਪਾਈਪਾਂ (ਸੁਪਰ ਪੰਜਾਬ ਪੰਪ, ਪਾਕਿਸਤਾਨ ਵਿੱਚ ਨਿਰਮਿਤ) ਬਰਾਮਦ ਕਰਨ ਕੀਤਾ ਹੈ। ਪੁਲਿਸ ਨੇ ਤਸਕਰਾਂ ਨਾਲ ਸਬੰਧਤ ਇੱਕ ਮੋਟਰਸਾਈਕਲ ਅਤੇ ਇੱਕ ਸਕੂਟੀ ਵੀ ਜਬਤ ਕੀਤੀ ਹੈ ਜੋ ਕਿ ਸਮਗਲਿੰਗ ਵਾਲੀ ਥਾਂ ਤੋਂ ਮਿਲੇ ਹਨ।

PhotoPhoto

 ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੁਲਿਸ ਨੇ ਸੋਨੂੰ , ਜੋ  ਕਿ 2020 ਵਿੱਚ 1 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਤਰਨਤਾਰਨ ਪੁਲਿਸ ਨੂੰ ਵੀ ਲੋੜੀਂਦਾ ਹੈ, ਨੂੰ ਗਿ੍ਰਫਤਾਰ ਕਰਨ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਸੁਰੂ ਕਰ ਦਿੱਤੀ  ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ  ਗਿ੍ਰਫਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਦੋਸ਼ੀਆਂ ਵਲੋਂ ਅਪਣਾਏ ਤਸਕਰੀ ਦੇ ਤਰੀਕੇ  ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਖੁਰਾਣਾ ਨੇ ਕਿਹਾ ਕਿ ਤਸਕਰਾਂ ਵਲੋਂ ਹੈਰੋਇਨ ਨੂੰ ਸਾਫ -ਸੁਥਰੇ ਬੰਨੇ ਹੋਏ ਪੈਕਟਾਂ ਦੇ ਰੂਪ ਵਿੱਚ ਸਰਹੱਦ ਦੀ ਵਾੜ ਦੇ ਪਾਰ (ਭਾਰਤ ਵਿੱਚ) ਲਿਆਉਣ ਲਈ ਪਾਕਿਸਤਾਨ ਵਿਚ ਬਣੀਆਂ ਪਲਾਸਟਿਕ ਦੀਆਂ ਪਾਈਪਾਂ ਦੀ ਵਰਤੋਂ  ਕੀਤੀ ਜਾਂਦੀ ਸੀ।

ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21, 61, 85, ਵਿਦੇਸ਼ੀ ਐਕਟ ਦੀ ਧਾਰਾ 14 ਅਤੇ ਭਾਰਤੀ ਪਾਸਪੋਰਟ ਐਕਟ ਦੀ ਧਾਰਾ 3, 34, 20 ਦੇ ਅਧੀਨ 21 ਅਗਸਤ, 2021 ਨੂੰ  ਐਫਆਈਆਰ ਨੰਬਰ 103 ਪੁਲਿਸ ਥਾਣਾ ਰਮਦਾਸ, ਅੰਮਿ੍ਰਤਸਰ ਵਿਖੇ ਦਰਜ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement