ਯੂ.ਜੀ. ਅਤੇ ਪੀ.ਜੀ. ਕੋਰਸਾਂ ਲਈ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ : ਤਿ੍ਪਤ ਬਾਜਵਾ
Published : Aug 21, 2021, 7:06 am IST
Updated : Aug 21, 2021, 7:06 am IST
SHARE ARTICLE
image
image

ਯੂ.ਜੀ. ਅਤੇ ਪੀ.ਜੀ. ਕੋਰਸਾਂ ਲਈ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ : ਤਿ੍ਪਤ ਬਾਜਵਾ

ਚੰਡੀਗੜ੍ਹ, 20 ਅਗੱਸਤ (ਭੁੱਲਰ) : ਸੂਬੇ ਦੇ ਸਰਕਾਰੀ ਕਾਲਜਾਂ ਵਿਚ ਦਾਖ਼ਲਾ ਪ੍ਰਕਿਰਿਆ ਨੂੰ  ਮੁਸ਼ਕਲ ਰਹਿਤ, ਤੇਜ ਅਤੇ ਸੁਖਾਲਾ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਹਰ ਪ੍ਰਕਾਰ ਦੇ ਦਾਖ਼ਲਿਆਂ ਲਈ ਇਕ ਇੰਟੀਗ੍ਰੇਟਡ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ ਤਿਆਰ ਕੀਤਾ ਗਿਆ ਹੈ ਜਿਸ ਨੂੰ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 19 ਅਗੱਸਤ, 2021 ਨੂੰ  ਸ਼ੁਰੂ ਕੀਤਾ ਗਿਆ |
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਚੇਰੀ ਸਿਖਿਆ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਇਕ ਪ੍ਰੈਸ ਬਿਆਨ ਵਿਚ ਦਸਿਆ ਕਿ ਹੁਣ ਵਿਦਿਆਰਥੀ ਘਰ ਬੈਠੇ ਹੀ ਵੱਖ -ਵੱਖ ਕਾਲਜਾਂ ਵਿਚ ਦਾਖ਼ਲੇ ਲਈ ਅਪਲਾਈ ਕਰ ਸਕਣਗੇ ਅਤੇ ਨਾਲ ਹੀ ਉਨ੍ਹਾਂ ਨੂੰ  ਆਪਣੇ ਪਸੰਦੀਦਾ ਕਾਲਜਾਂ ਵਿਚ ਨਿੱਜੀ ਤੌਰ 'ਤੇ ਜਾਣ ਅਤੇ ਪ੍ਰਾਸਪੈਕਟਸ ਖਰੀਦਣ ਦੀ ਲੋੜ ਨਹੀਂ ਹੋਵੇਗੀ | ਹੁਣ ਵਿਦਿਆਰਥੀ ਅਪਣੇ ਮੋਬਾਈਲ 'ਤੇ ਆਨਲਾਈਨ ਫ਼ਾਰਮ ਭਰ ਕੇ ਦਾਖ਼ਲੇ ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਕਾਲਜਾਂ ਅਤੇ ਯੂਨੀਵਰਸਟੀ ਵਿਚ ਦਾਖ਼ਲਾ ਪ੍ਰਕਿਰਿਆ ਸਪਸਟ ਨਹੀਂ ਸੀ | ਦਾਖ਼ਲਾ ਪ੍ਰਕਿਰਿਆ ਬਹੁਤ ਗੁੰਝਲਦਾਰ ਸੀ ਅਤੇ ਵਿਦਿਆਰਥੀਆਂ ਨੂੰ  ਵੱਖੋ-ਵੱਖਰੇ ਪੋਰਟਲਾਂ 'ਤੇ ਅਪਲਾਈ ਕਰਨ ਵਿਚ ਕਈ ਦਿੱਕਤਾਂ ਦਰਪੇਸ਼ ਆਉਂਦੀਆਂ ਸਨ | ਉਨ੍ਹਾਂ ਦਸਿਆ ਕਿ ਹਰ ਤਰ੍ਹਾਂ ਦੇ ਦਾਖ਼ਲਿਆਂ ਲਈ ਇੰਟੀਗ੍ਰੇਟਡ ਕਾਮਨ ਯੂਨੀਫਾਈਡ ਆਨਲਾਈਨ ਐਡਮਿਸ਼ਨ ਪੋਰਟਲ ਨੂੰ  ਸ਼ੁਰੂ ਕਰਨਾ ਸਮੇਂ ਦੀ ਲੋੜ ਹੈ | ਇਸ ਨੂੰ  ਧਿਆਨ ਵਿਚ ਰਖਦਿਆਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿਚ ਇਕ ਯੂਨੀਫਾਈਡ ਸਟੇਟ ਐਡਮਿਸ਼ਨ ਪੋਰਟਲ ਸ਼ੁਰੂ ਕੀਤਾ ਗਿਆ ਹੈ | ਇਸ ਕਾਮਨ ਦਾਖ਼ਲਾ ਪੋਰਟਲ ਦੀਆਂ ਪ੍ਰਮੁੱਖ ਵਿਸੇਸਤਾਵਾਂ ਵਿਚ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਵਿਚਲੇ ਸਾਰੇ ਯੂ.ਜੀ. ਅਤੇ ਪੀ.ਜੀ. ਕੋਰਸਾਂ ਲਈ ਇਕੋ ਦਾਖ਼ਲਾ ਪਲੇਟਫ਼ਾਰਮ ਮੁਹਈਆ ਕਰਵਾਉਣਾ, 100 ਫ਼ੀਸਦ ਸੰਪਰਕ ਰਹਿਤ ਦਾਖ਼ਲਾ (ਬਿਨੈਕਾਰਾਂ ਨੂੰ  ਦਾਖ਼ਲੇ ਲਈ ਕਿਸੇ ਵੀ ਕਾਲਜ ਵਿਚ ਨਿਜੀ ਤੌਰ 'ਤੇ ਜਾਣਾ ਨਹੀਂ ਪਵੇਗਾ), ਕਈ ਕਾਲਜਾਂ ਲਈ ਸਿਰਫ਼ ਇਕ ਅਰਜ਼ੀ ਫ਼ਾਰਮ (ਭਾਵ ਬਿਨੈਕਾਰਾਂ ਨੂੰ  ਅਰਜ਼ੀ ਫ਼ਾਰਮ ਭਰਨ ਲਈ ਵਖਰੇ ਤੌਰ 'ਤੇ ਇਕ ਕਾਲਜ ਤੋਂ ਦੂਜੇ ਕਾਲਜ ਵਿਚ ਘੁੰਮਣਾ ਨਹੀਂ ਪਵੇਗਾ), ਅਰਜ਼ੀ ਫ਼ਾਰਮ ਦੀ ਫਿਕਸਡ ਫ਼ੀਸ ਸਿਰਫ਼ 200 ਰੁਪਏ (ਬਿਨੈਕਾਰਾਂ ਨੂੰ  ਅਪਲਾਈ ਕਰਦੇ ਸਮੇਂ ਹਰ ਕਾਲਜ ਵਿਚ ਵੱਖਰੇ ਤੌਰ 'ਤੇ ਪ੍ਰਾਸਪੈਕਟਸ ਫ਼ੀਸ ਨਹੀਂ ਦੇਣੀ ਪਵੇਗੀ), ਬਿਨੈਕਾਰਾਂ ਦੀ ਸੰਪਰਕ ਰਹਿਤ ਤਸਦੀਕ (ਸਟੇਟ ਪੋਰਟਲ ਡਿਜੀਲਾਕਰ ਜ਼ਰੀਏ ਸਾਰੇ ਰਾਜ ਬੋਰਡਾਂ ਅਤੇ ਸੀਬੀਐਸਈ ਨਾਲ ਜੁੜਿਆ ਹੋਇਆ ਹੈ), ਇਸ ਲਈ ਮੈਨੂਅਲ ਤਸਦੀਕ ਦੀ ਲੋੜ ਨਹੀਂ, ਸ਼ਾਮਲ ਹਨ | ਇਸੇ ਤਰ੍ਹਾਂ ਜਾਤੀ ਸਰਟੀਫਿਕੇਟ (ਐਸ.ਸੀ./ਬੀ.ਸੀ.) ਅਤੇ ਬਿਨੈਕਾਰ ਦੀ ਰਿਹਾਇਸ਼ ਸਬੰਧੀ ਸਰਟੀਫ਼ੀਕੇਟ ਢਾਂਚਾਗਤ ਪੋਰਟਲ ਜ਼ਰੀਏ ਸਵੈ-ਤਸਦੀਕ ਹੋ ਜਾਂਦੇ ਹਨ ਅਤੇ ਰਾਜ ਯੂਨੀਵਰਸਟੀ ਦੇ ਨਿਯਮਾਂ ਅਨੁਸਾਰ ਫ਼ੀਸ ਨਿਰਧਾਰਤ ਕੀਤੀ ਜਾਂਦੀ ਹੈ |    
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement