
ਸਹਿਜ ਦੇ ਤਾਏ ਨੇ ਹੀ ਦਿਤਾ ਵਾਰਦਾਤ ਨੂੰ ਅੰਜਾਮ
ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਲੁਧਿਆਣਾ : ਲੁਧਿਆਣਾ 'ਚ ਤਿੰਨ ਦਿਨਾਂ ਪਹਿਲਾਂ ਲਾਪਤਾ ਹੋਏ 7 ਸਾਲਾ ਸਹਿਜਪ੍ਰੀਤ ਦੀ ਲਾਸ਼ ਅੱਜ ਸਾਹਨੇਵਾਲ ਨੇੜੇ ਪਿੰਡ ਹਰਨਾਪੁਰਾ ਵਿਖੇ ਗਿੱਲ ਨਹਿਰ 'ਚੋਂ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪੂਰੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸ ਦੇਈਏ ਕਿ ਸਹਿਜਪ੍ਰੀਤ ਨੂੰ ਉਸ ਦੇ ਤਾਏ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
Sehajpreet Singh
ਦਰਅਸਲ, ਕੁਝ ਦਿਨ ਪਹਿਲਾਂ ਸਹਿਜਪ੍ਰੀਤ ਆਪਣੇ ਤਾਏ ਨਾਲ ਫਲ ਲੈਣ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਪੁਲਿਸ ਅਨੁਸਾਰ ਤੇ ਨੇ ਸਹਿਜਪ੍ਰੀਤ ਨੂੰ ਇੱਕ ਥਾਂ ’ਤੇ ਖੜ੍ਹਾ ਕਰ ਦਿੱਤਾ ਅਤੇ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਫਲ ਲੈ ਕੇ ਵਾਪਸ ਆਇਆ ਤਾਂ ਸਹਿਜਪ੍ਰੀਤ ਉਥੋਂ ਗਾਇਬ ਸੀ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
RIP Sehajpreet
ਪੁਲਿਸ ਨੇ ਸਹਿਜਪ੍ਰੀਤ ਦੇ ਤਾਏ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਪਰ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਵਲੋਂ ਭਾਲ ਜਾਰੀ ਸੀ ਅਤੇ ਅੱਜ ਮਾਸੂਮ ਸਹਿਜ ਦੀ ਲਾਸ਼ ਮਿਲੀ ਹੈ ਅਤੇ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਤਾਏ ਨੇ ਹੀ ਉਸ ਦੀ ਹੱਤਿਆ ਕੀਤੀ ਸੀ।
sehajpreet family
ਆਪਣੇ ਪੁੱਤਰ ਦੀ ਲਾਸ਼ ਦੇਖ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਆਪਣੇ ਮਾਸੂਮ ਸਹਿਜਪ੍ਰੀਤ ਨੂੰ ਅਵਾਜ਼ਾਂ ਮਾਰ ਰਹੇ ਹਨ। ਇਸ ਦੇ ਨਾਲ ਹੀ ਬੇਟੇ ਦੀ ਲਾਸ਼ ਨੂੰ ਦੇਖ ਕੇ ਪਿਓ ਵੀ ਇਹੀ ਕਹਿ ਰਿਹਾ ਸੀ ਕਿ ਮੇਰੇ ਬੇਟੇ ਨੂੰ ਕੀ ਹੋ ਗਿਆ ..?
photo
ਦੱਸ ਦੇਈਏ ਕਿ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਉਨ੍ਹਾਂ ਦੇ ਬੱਚੇ ਨੂੰ ਲੱਭਣ 'ਚ ਗੰਭੀਰਤਾ ਨਹੀਂ ਦਿਖਾ ਰਹੀ ਹੈ। ਇਸ ਸਬੰਧੀ ਉਨ੍ਹਾਂ ਹੱਥਾਂ ਵਿੱਚ ਸਹਿਜਪ੍ਰੀਤ ਦੀ ਫੋਟੋ ਵਾਲਾ ਬੈਨਰ ਚੁੱਕ ਕੇ ਥਾਣੇ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਘਟਨਾ 18 ਅਗਸਤ ਦੀ ਹੈ। ਸਹਿਜਪ੍ਰੀਤ ਆਪਣੇ ਤਾਏ ਨਾਲ ਸਕੂਟਰ 'ਤੇ ਜਲੰਧਰ ਬਾਈਪਾਸ ਨੇੜੇ ਮੰਡੀ 'ਚੋਂ ਫਲ ਲੈਣ ਗਿਆ ਸੀ।