Punjab Railway News: ਰੇਲ ਪਟੜੀਆਂ ਦੀ ਮੁਰੰਮਤ ਕਾਰਨ ਕਈ ਰੇਲਾਂ ਪ੍ਰਭਾਵਿਤ, ਕਈ ਟਰੇਨਾਂ ਰੱਦ
Published : Aug 21, 2024, 2:25 pm IST
Updated : Aug 21, 2024, 2:25 pm IST
SHARE ARTICLE
Due to the repair of railway tracks, many trains are affecte
Due to the repair of railway tracks, many trains are affecte

ਜਲੰਧਰ ਅਤੇ ਜਲੰਧਰ ਕੈਂਟ ਤੋਂ ਚੱਲਣ ਵਾਲੀਆਂ ਕਰੀਬ 22 ਟਰੇਨਾਂ ਪ੍ਰਭਾਵਿਤ

Punjab Railway News: ਪੰਜਾਬ ਵਿੱਚ ਰੇਲ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਸੂਬੇ ਵਿੱਚ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਇਹ ਸਿਲਸਿਲਾ ਅਗਲੇ ਹਫ਼ਤੇ ਤੱਕ ਜਾਰੀ ਰਹੇਗਾ। ਉਕਤ ਰੋਕ ਕਾਰਨ ਜਲੰਧਰ ਅਤੇ ਜਲੰਧਰ ਕੈਂਟ ਤੋਂ ਚੱਲਣ ਵਾਲੀਆਂ ਕਰੀਬ 22 ਟਰੇਨਾਂ ਪ੍ਰਭਾਵਿਤ ਹੋਣਗੀਆਂ। ਇਸ ਵਿੱਚ ਕਈ ਵੱਡੀਆਂ ਟਰੇਨਾਂ ਦੇ ਨਾਂ ਸ਼ਾਮਲ ਹਨ।

ਸ਼ਾਨ-ਏ-ਪੰਜਾਬ, ਨੰਗਲ ਡੈਮ, ਦਿੱਲੀ ਸੁਪਰਫਾਸਟ ਅਤੇ ਹੋਰ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਬੱਤ ਦਾ ਭਲਾ ਐਕਸਪ੍ਰੈਸ ਦਾ ਰੂਟ ਮੋੜ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਟਰੇਨਾਂ ਪਿਛਲੇ ਮੰਗਲਵਾਰ ਤੋਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ, ਚੰਡੀਗੜ੍ਹ ਅਤੇ ਜਲੰਧਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਇਹ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ।

27 ਅਗਸਤ ਤੱਕ ਲੁਧਿਆਣਾ ਛੇਹਰਟਾ ਮੇਮੂ 04591-92, ਦਿੱਲੀ ਸੁਪਰਫਾਸਟ ਐਕਸਪ੍ਰੈਸ 22430 ਅਤੇ 26 ਅਗਸਤ ਤੱਕ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਸ਼ਾਨ-ਏ-ਪੰਜਾਬ 12497-98, ਨੰਗਲ ਡੈਮ ਅੰਮ੍ਰਿਤਸਰ 14506-05 ਰੱਦ ਰਹਿਣਗੀਆਂ।

ਇਸ ਦੇ ਨਾਲ ਹੀ ਨਵੀਂ ਦਿੱਲੀ ਲੋਹੀਆਂ ਖਾਸ ਸਰਬੱਤ ਦਾ ਭਲਾ ਐਕਸਪ੍ਰੈਸ 22479 ਨੂੰ ਵੀ ਮੋੜ ਦਿੱਤੇ ਰੂਟ 'ਤੇ ਚਲਾਇਆ ਗਿਆ। ਜੋ ਕਿ 21, 24, 25 ਅਗਸਤ ਨੂੰ ਜਲੰਧਰ ਨਹੀਂ ਆਵੇਗੀ ਅਤੇ ਲੋਹੀਆਂ ਖਾਸ-ਨਵੀਂ ਦਿੱਲੀ ਸਰਬੱਤ ਦਾ ਭਲਾ ਐਕਸਪ੍ਰੈਸ 22480 24 ਅਤੇ 25 ਅਗਸਤ ਨੂੰ ਜਲੰਧਰ ਨਹੀਂ ਆਵੇਗੀ। ਇਸ ਨੂੰ ਮੋੜ ਕੇ ਲੁਧਿਆਣਾ, ਨਕੋਦਰ ਤੋਂ ਲੋਹੀਆਂ ਖਾਸ ਤੱਕ ਲਿਜਾਇਆ ਜਾਵੇਗਾ।

ਇਸੇ ਤਰ੍ਹਾਂ ਰੇਲਗੱਡੀ 22480 ਲੋਹੀਆ ਤੋਂ ਨਵੀਂ ਦਿੱਲੀ ਦਾ 24 ਅਤੇ 25 ਅਗਸਤ ਨੂੰ ਸੁਲਤਾਨਪੁਰ, ਕਪੂਰਥਲਾ ਅਤੇ ਜਲੰਧਰ ਸ਼ਹਿਰ ਵਿਖੇ ਸਟਾਪੇਜ ਨਹੀਂ ਹੋਵੇਗਾ, ਇਹ ਰੇਲ ਗੱਡੀ ਲੋਹੀਆ ਤੋਂ ਲੁਧਿਆਣਾ ਵਾਇਆ ਨਕੋਦਰ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਅੰਮ੍ਰਿਤਸਰ ਚੰਡੀਗੜ੍ਹ 12412 24 ਤੋਂ 26 ਅਗਸਤ ਤੱਕ, ਕਾਲਕਾ ਸ਼੍ਰੀ ਮਾਤਾ ਵੈਸ਼ਨੋ ਦੇਵੀ 14503 23 ਅਗਸਤ ਤੱਕ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਾਲਕਾ 14504 24 ਅਗਸਤ ਤੱਕ, ਜਲੰਧਰ ਸ਼ਹਿਰ ਤੋਂ ਅੰਬਾਲਾ ਕੈਂਟ 04690-89 ਅਤੇ ਚੰਡੀਗੜ੍ਹ ਅੰਮ੍ਰਿਤਸਰ-1212 ਅੰਮ੍ਰਿਤਸਰ 24 ਤੋਂ 26 ਅਗਸਤ ਤੱਕ ਪਠਾਨਕੋਟ ਜਲੰਧਰ ਸਿਟੀ ਸਪੈਸ਼ਲ 04642 ਅਤੇ ਜਲੰਧਰ ਸਿਟੀ ਪਠਾਨਕੋਟ ਸਪੈਸ਼ਲ 06949 24 ਅਗਸਤ ਨੂੰ ਰੱਦ ਰਹੇਗੀ।

Location: India, Punjab

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement