
Sangrur News : ਵਾਲ - ਵਾਲ ਬਚਿਆ ਟਰੱਕ ਡਰਾਈਵਰ, ਟਰੱਕ ’ਚ ਭਰਿਆ ਹੋਇਆ ਸੀ ਕੋਇਲਾ
Sangrur News : ਸਥਾਨਕ ਸ਼ਹਿਰ ਭਵਾਨੀਗੜ੍ਹ ਦੇਰ ਰਾਤ ਤਕਰੀਬਨ 2 ਵਜੇ ਨੇੜੇ ਨੀਲ ਕੰਠ ਕਲੋਨੀ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਅਚਾਨਕ ਟਾਇਰ ਫਟਣ ਨਾਲ ਟਰੱਕ ਟਰਾਂਸਫਾਰਮ ’ਤੇ ਆ ਡਿੱਗੀ। ਟਰੱਕ ਦੇ ਮਾਲਕ ਨੇ ਦੱਸਿਆ ਕਿ ਇਹ ਟਰੱਕ ਗੁਜਰਾਤ ਦੇ ਕਾਂਡਲਾਪੁਰ ਤੋਂ ਆ ਰਿਹਾ ਸੀ ਇਸ ਟਰੱਕ ’ਚ ਕੋਇਲਾ ਭਰਿਆ ਹੋਇਆ ਸੀ। ਇਸ ਮੌਕੇ ਡਰਾਈਵਰ ਨੇ ਹਿੰਮਤ ਦਿਖਾ ਆਪਣੀ ਜਾਨ ਬਚਾਈ ਅਤੇ ਹੋਰਨਾਂ ਨੁਕਸਾਨਾਂ ਤੋਂ ਵੀ ਬਚਾਅ ਕੀਤਾ।
ਇਹ ਵੀ ਪੜੋ:Gold-silver prices : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ , ਸੋਨਾ 74,150 ਰੁਪਏ ਪ੍ਰਤੀ 10 ਗ੍ਰਾਮ
ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ ਟਰੱਕ ਦੇ ਮਾਲਕ ਨੇ ਦੱਸਿਆ ਕਿ ਇਹ ਗੱਡੀ ਲਿਆਏ ਨੂੰ ਸਿਰਫ ਪੰਜ ਕੁ ਮਹੀਨੇ ਹੀ ਹੋਏ ਸੀ। ਇਹ ਕੋਇਲਾ ਕਾਂਡਲਾਪੁਰ ਤੋਂ ਗੋਬਿੰਦਗੜ੍ਹ ਮੰਡੀ ਜਾ ਰਿਹਾ ਸੀ। ਪੁਲਿਸ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ।
(For more news apart from The truck fell on the transformer due to burst tire of the truck News in Punjabi, stay tuned to Rozana Spokesman)