
Gold-silver prices : ਚਾਂਦੀ 87,150 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
Gold-silver prices : - ਅੱਜ ਸੋਨੇ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਇਕ ਮਹੱਤਵਪੂਰਣ ਖ਼ਬਰ ਹੈ। ਲਗਾਤਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ ਦਾ ਰੇਟ 0.29 ਫੀਸਦੀ ਵਧ ਕੇ 71,984 ਰੁਪਏ ਪ੍ਰਤੀ 10 ਗ੍ਰਾਮ ਹੈ। ਚਾਂਦੀ ਦੀ ਗੱਲ ਕਰੀਏ ਤਾਂ ਇਹ MCX 'ਤੇ 0.27 ਫੀਸਦੀ ਦੇ ਵਾਧੇ ਨਾਲ 84,957 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।
ਮਜ਼ਬੂਤ ਵਿਸ਼ਵ ਪੱਧਰੀ ਸੰਕੇਤਾਂ ਦਰਮਿਆਨ ਪਿਛਲੇ ਇਕ ਮਹੀਨੇ ’ਚ ਇਕ ਦਿਨ ਦੀ ਸਭ ਤੋਂ ਵੱਧ ਤੇਜ਼ੀ ਦੇ ਨਾਲ 74,150 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸ਼ੁੱਕਰਵਾਰ ਨੂੰ ਸੋਨਾ 72,750 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਚਾਂਦੀ ਦੀ ਕੀਮਤ ਵੀ 3,150 ਰੁਪਏ ਦੇ ਉਛਾਲ ਨਾਲ 87,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜਦਕਿ ਇਸ ਦਾ ਪਿਛਲਾ ਬੰਦ ਭਾਅ 84,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਵਿੱਤੀ ਸਾਲ 2024-25 ਦੇ ਵਾਰਸ਼ਿਕ ਬਜਟ ’ਚ ਕੇਂਦਰੀ ਵਿੱਤ ਮੰਤਰੀ ਵੱਲੋਂ ਸੋਨੇ 'ਤੇ ਦਰਾਮਦ ਫੀਸ ’ਚ ਕਟੌਤੀ ਦੇ ਐਲਾਨ ਪਿੱਛੋਂ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਘਟਾਅ ਦਰਜ ਕੀਤਾ ਗਿਆ ਸੀ। 23 ਜੁਲਾਈ ਨੂੰ ਸੋਨੇ ਦੀ ਕੀਮਤ 3,350 ਰੁਪਏ ਘਟ ਕੇ 72,300 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਸੀ। ਇਸ ਦੌਰਾਨ, ਰਾਸ਼ਟਰੀ ਰਾਜਧਾਨੀ ’ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਆਪਣੇ ਪਿਛਲੇ ਬੰਦ ਰੇਟਾਂ ਦੇ ਮੁਕਾਬਲੇ ਲੜੀਵਾਰ 1,400-1,400 ਰੁਪਏ ਦੀ ਤੇਜ਼ੀ ਦੇ ਨਾਲ ਲੜੀਵਾਰ 74,150 ਰੁਪਏ ਅਤੇ 73,800 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।
ਕੌਮਾਂਤਰੀ ਬਾਜ਼ਾਰ ’ਚ ਅੱਜ ਸੋਨੇ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ, ਜਦਕਿ ਚਾਂਦੀ ਦੇ ਵਾਅਦਾ ਰੇਟ ਸੁਸਤ ਸ਼ੁਰੂਆਤ ਦੇ ਬਾਅਦ ਉੱਠ ਗਏ। Comex 'ਤੇ ਸੋਨਾ 2,552.20 ਡਾਲਰ ਪ੍ਰਤੀ ਔਂਸ ਦੇ ਰੇਟਾਂ 'ਤੇ ਖੁੱਲ੍ਹਿਆ। ਪਿਛਲਾ ਕਲੋਜ਼ਿੰਗ ਭਾਵ 2,550.60 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 3.10 ਡਾਲਰ ਦੀ ਤੇਜ਼ੀ ਦੇ ਨਾਲ 2,553.70 ਡਾਲਰ ਪ੍ਰਤੀ ਔਂਸ ਦੇ ਰੇਟ 'ਤੇ ਵਪਾਰ ਕਰ ਰਿਹਾ ਸੀ। Comex 'ਤੇ ਚਾਂਦੀ ਦੇ ਵਾਯਦਾ ਭਾਵ 29.47 ਡਾਲਰ ਦੇ ਭਾਵ 'ਤੇ ਖੁਲੇ, ਪਿਛਲਾ ਕਲੋਜ਼ਿੰਗ ਭਾਵ 29.51 ਡਾਲਰ ਸੀ। ਹਾਲਾਂਕਿ ਖ਼ਬਰ ਲਿਖੇ ਜਾਣ ਦੇ ਸਮੇਂ ਇਹ 0.04 ਡਾਲਰ ਦੀ ਤੇਜ਼ੀ ਦੇ ਨਾਲ 29.55 ਡਾਲਰ ਪ੍ਰਤੀ ਔਂਸ ਦੇ ਭਾਵ 'ਤੇ ਵਪਾਰ ਕਰ ਰਿਹਾ ਸੀ।
(For more news apart from Gold-silver prices increased again, gold Rs 74,150 per 10 grams News in Punjabi, stay tuned to Rozana Spokesman)