ਸਾਬਕਾ ਸੈਨਿਕਾਂ, Agniveer ਨੂੰ ਅਗਲੇ ਸਾਲ Canada ਵਿਚ ਮਿਲੇਗਾ PR
Published : Aug 21, 2025, 12:01 pm IST
Updated : Aug 21, 2025, 12:01 pm IST
SHARE ARTICLE
Ex-Servicemen, Agniveer will Get PR in Canada Next Year Latest News in Punjabi 
Ex-Servicemen, Agniveer will Get PR in Canada Next Year Latest News in Punjabi 

ਪੰਜਾਬ ਦੇ ਨੌਜਵਾਨਾਂ 'ਚ ਉਤਸ਼ਾਹ

Ex-Servicemen, Agniveer will Get PR in Canada Next Year Latest News in Punjabi ਜਲੰਧਰ : ਕੈਨੇਡੀਅਨ ਫੈਡਰਲ ਸਰਕਾਰ ਸੀਨੀਅਰ ਮੈਨੇਜਰਾਂ, ਵਿਗਿਆਨੀਆਂ, ਖੋਜਕਰਤਾਵਾਂ ਅਤੇ ਸਾਬਕਾ ਸੈਨਿਕਾਂ ਲਈ ਨਵੀਆਂ ਐਕਸਪ੍ਰੈੱਸ ਐਂਟਰੀ ਸ਼੍ਰੇਣੀਆਂ ਬਣਾਉਣ ਜਾ ਰਹੀ ਹੈ। ਇਸ ਨਾਲ ਇਨ੍ਹਾਂ ਖੇਤਰਾਂ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਕੈਨੇਡਾ ਵਿਚ ਸਥਾਈ ਨਿਵਾਸ (ਪੀ.ਆਰ) ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।

ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ (ਆਈ.ਆਰ.ਸੀ.ਸੀ) ਨੇ ਕੈਨੇਡਾ ਸਰਕਾਰ ਦੀ ਵੈੱਬਸਾਈਟ 'ਤੇ ਪ੍ਰਕਾਸ਼ਤ ਅਪਣੀ ਜਨਤਕ ਸਲਾਹ-ਮਸ਼ਵਰੇ ਵਾਲੀ ਪੋਸਟ ਵਿਚ ਇਨ੍ਹਾਂ ਤਿੰਨ ਸ਼੍ਰੇਣੀਆਂ ਨੂੰ ਸੂਚੀਬੱਧ ਕੀਤਾ ਹੈ। 2026 ਵਿਚ ਐਕਸਪ੍ਰੈੱਸ ਐਂਟਰੀ ਵਿਚ ਜਾਣ-ਪਛਾਣ ਲਈ ਸੰਭਾਵੀ ਨਵੀਆਂ ਸ਼੍ਰੇਣੀਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਐਕਸਪ੍ਰੈੱਸ ਐਂਟਰੀ ਸੰਘੀ ਸਰਕਾਰ ਦਾ ਅਰਜ਼ੀ ਪ੍ਰਬੰਧਨ ਪ੍ਰਣਾਲੀ ਹੈ ਜੋ ਇਹ ਨਿਰਧਾਰਤ ਕਰਨ ਲਈ ਵਰਤੀ ਜਾਂਦੀ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ। ਆਈ.ਆਰ.ਸੀ.ਸੀ. ਕੁੱਝ ਖੋਜਕਰਤਾਵਾਂ ਅਤੇ ਵਿਗਿਆਨੀਆਂ ਦੀ ਚੋਣ ਨੂੰ ਤਰਜੀਹ ਦੇਣ ਜਾ ਰਿਹਾ ਹੈ।

ਕੈਨੇਡੀਅਨ ਸੰਸਦ ਮੈਂਬਰ ਸੁੱਖ ਧਾਲੀਵਾਲ ਦਾ ਕਹਿਣਾ ਹੈ ਕਿ ਵਿਗਿਆਨਕ ਖੋਜ ਨਵੀਨਤਾ ਅਤੇ ਉਤਪਾਦਕਤਾ ਨੂੰ ਵਧਾ ਸਕਦੀ ਹੈ। ਆਰਥਕ ਵਿਕਾਸ ਨੂੰ ਵੀ ਉਤੇਜਤ ਕਰ ਸਕਦੀ ਹੈ। ਆਈ.ਆਰ.ਸੀ.ਸੀ. ਸਹਿਯੋਗੀ ਦੇਸ਼ਾਂ ਤੋਂ ਉੱਚ ਹੁਨਰਮੰਦ ਫ਼ੌਜੀ ਭਰਤੀਆਂ ਦੀ ਚੋਣ ਨੂੰ ਤਰਜੀਹ ਦੇ ਕੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦਾ ਸਮਰਥਨ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ।

2025 ਵਿਚ, ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਅਪਣੀਆਂ ਐਕਸਪ੍ਰੈੱਸ ਐਂਟਰੀ ਸ਼੍ਰੇਣੀਆਂ ਵਿਚ ਫ੍ਰੈਂਚ ਭਾਸ਼ਾ ਦੀ ਮੁਹਾਰਤ, ਸਿਹਤ ਸੰਭਾਲ ਅਤੇ ਸਮਾਜਕ ਸੇਵਾਵਾਂ, ਖੇਤੀਬਾੜੀ ਅਤੇ ਖੇਤੀਬਾੜੀ-ਭੋਜਨ ਕਾਰੋਬਾਰ ਨੂੰ ਸ਼ਾਮਲ ਕੀਤਾ ਹੈ ਪਰ ਅਗਲੇ ਸਾਲ ਸਾਬਕਾ ਸੈਨਿਕਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਕੈਨੇਡਾ ਦੇ ਪੀ.ਆਰ ਮਾਹਰ ਸੁਕਾਂਤ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨ ਵਧੇਰੇ ਉਤਸ਼ਾਹਤ ਹਨ ਅਤੇ ਹੁਣ ਅਗਨੀਵੀਰ ਦੀ ਭਰਤੀ ਚੱਲ ਰਹੀ ਹੈ। ਉਹ ਕੈਨੇਡਾ ਵਿਚ ਸਿੱਧੇ ਪ੍ਰਵੇਸ਼ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਹੁਨਰਮੰਦ ਸਿਖਲਾਈ ਹੋਵੇਗੀ।

(For more news apart from Ex-Servicemen, Agniveer will Get PR in Canada Next Year Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement