
Uppal Farm Girl Case : ਕੁੜੀ ਨੇ ਲੋਕਾਂ ਨੂੰ ਵੀ ਕੀਤੀ ਅਪੀਲ, ਕਿਹਾ - ਮੇਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੋਂ ਹਟਾ ਦਿਓ
Uppal Farm Girl Case News in Punjabi: ਸੋਸ਼ਲ ਮੀਡੀਆ ਉਤੇ ਉੱਪਲ ਫਾਰਮ ਕੁੜੀ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਮੁੰਡੇ ਅਤੇ ਕੁੜੀ ਦੇ ਪਰਿਵਾਰ ਵਿਚ ਸਮਝੌਤਾ ਗਿਆ ਹੈ। ਉੱਪਲ ਫਾਰਮ ਵਾਲੀ ਕੁੜੀ ਤੇ ਮੁੰਡੇ ਵਾਲਿਆਂ ‘ਚ ਸਮਝੌਤਾ ਹੋ ਗਿਆ ਹੈ ਅਤੇ ਦੋਵਾਂ ਨੇ ਇੱਕਠੇ ਹੋ ਕੇ ਫੈਸਲਾ ਲਿਆ ਹੈ। ਇਸ ਸਬੰਧੀ ਕੁੜੀ ਨੇ ਗੱਲਬਾਤ ਕਰਦੇ ਹੋ ਕਿਹਾ ਹੈ ਕਿ ਕੁਝ ਗਲਤਫਹਿਮੀਆਂ ਹੋ ਗਈਆਂ ਸਨ, ਜਿਸ ਨੂੰ ਦੂਰ ਕਰ ਲਿਆ ਗਿਆ ਹੈ। ਮੈਂ ਅੱਗੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੀ।
ਕੁੜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 'ਜੇ ਸਾਡਾ ਭਲਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ’ਤੇ ਸਾਰੀਆਂ ਵੀਡਿਓਜ਼ ਡਿਲੀਟ ਕਰ ਦਿੱਤੀਆਂ ਜਾਣ। ਕਿਉਂਕਿ ਹੁਣ ਹੁਣ ਸਾਰਾ ਮਾਮਲਾ ਸੁਲਝ ਗਿਆ ਹੈ।
(For more news apart from Uppal farm girl case, agreement was reached between two families News in Punjabi, stay tuned to Rozana Spokesman)