ਖੇਤੀ ਕਾਨੂੰਨ: ਮੱਕੀ, ਕਪਾਹ ਦੀ ਬੇਕਦਰੀ ਨੇ ਖੋਲ੍ਹੀ PM ਮੋਦੀ ਦੇ MSP ਸਬੰਧੀ ਦਾਅਵਿਆਂ ਦੀ ਪੋਲ!
Published : Sep 21, 2020, 5:06 pm IST
Updated : Sep 21, 2020, 5:08 pm IST
SHARE ARTICLE
Narendra Modi
Narendra Modi

ਕਿਸਾਨ ਮੋਦੀ ਦੇ ਦਾਅਵਿਆਂ ਤੇ ਵਾਅਦਿਆਂ ’ਤੇ ਵਿਸ਼ਵਾਸ ਕਰਨ ਨੂੰ ਨਹੀਂ ਹੋ ਰਹੇ ਤਿਆਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਲੋਕ ਸਭਾ ਅਤੇ ਰਾਜ ਸਭਾ ਅੰਦਰ ਖੇਤੀ ਕਾਨੂੰਨ ਨੂੰ ਪਾਸ ਕਰ ਕੇ ਇਕ ਵਾਰ ਫਿਰ ਅਪਣੀ ਜਿੱਦ ਪੁਗਾ ਲਈ ਹੈ। ਕਿਸਾਨਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਪ੍ਰਧਾਨ ਮੰਤਰੀ ਸਮੇਤ ਸੱਤਾਧਾਰੀ ਧਿਰ ਦੇ ਦਿਗਜ਼ ਆਗੂ ਕਿਸਾਨਾਂ ਨੂੰ ਕਣਕ-ਝੋਨੇ ’ਤੇ ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹਿਣ ਦੇ ਭਰੋਸੇ ਦੇ ਰਹੇ ਹਨ। ਉਧਰ ਕਿਸਾਨ ਕੇਂਦਰ ਸਰਕਾਰ ਦੇ ਵਾਅਦਿਆਂ ਅਤੇ ਦਾਅਵਿਆਂ ’ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ। ਕਿਸਾਨਾਂ ਵਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਕੀਤੇ ਜਾ ਰਹੇ ਸ਼ੰਕਿਆਂ ਨੂੰ ਮੌਜੂਦਾਂ ਦੌਰ ’ਚ ਮੱਕੀ ਅਤੇ ਕਪਾਹ ਦੀ ਹੋ ਰਹੀ ਬੇਕਦਰੀ ਹੋਰ ਹਵਾ ਦੇ ਰਹੀ ਹੈ। 

Farm bills need of 21st century India, says PM ModiFarm bills need of 21st century India, says PM Modi

ਮਾਲਵਾ ਪੱਟੀ ’ਚ ਇਸ ਵਾਰ ਨਰਮੇ ਦੀ ਫ਼ਸਲ 3500 ਤੋਂ 4500 ਰੁਪਏ ਪ੍ਰਤੀ ਕੁਇੰਟਲ ਵਿੱਕ ਰਹੀ ਹੈ, ਜਦਕਿ ਕੇਂਦਰ ਸਰਕਾਰ ਨੇ ਨਰਮੇ ਦਾ ਸਰਕਾਰੀ ਭਾਅ 5515 ਰੁਪਏ ਤੈਅ ਕੀਤਾ ਹੋਇਆ ਹੈ। ਖ਼ਬਰਾਂ ਮੁਤਾਬਕ ਪੰਜਾਬ ਅੰਦਰ ਵਪਾਰੀ ਹੁਣ ਤਕ 7000 ਕੁਇੰਟਲ ਨਰਮਾ ਭੰਗ ਦੇ ਭਾਅ ਖ਼ਰੀਦ ਚੁਕੇ ਹਨ। ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਮੁਤਾਬਕ ਵੀ ਪੰਜਾਬ ਅੰਦਰ 6859 ਕੁਇੰਟਲ ਨਰਮਾ ਬਹੁਤ ਹੀ ਘੱਟ ਭਾਅ ’ਤੇ ਵਿਕਿਆ ਹੈ, ਜਿਸ ਨੂੰ ਵਪਾਰੀਆਂ ਨੇ ਘੱਟੋ ਘੱਟ ਸਮਰਥਨ ਮੁੱਲ ’ਤੇ ਖ਼ਰੀਦਣ ਦੇ ਯੋਗ ਨਹੀਂ ਸਮਝਿਆ। ਇਸੇ ਤਰ੍ਹਾਂ ਪੰਜਾਬ ਅੰਦਰ ਮੱਕੀ ਵੀ ਇਸ ਵਾਰ 650 ਤੋਂ 950 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿੱਕ ਰਹੀ ਹੈ। ਜਦਕਿ ਕੇਂਦਰ ਸਰਕਾਰ ਨੇ ਮੱਕੀ ਦਾ ਭਾਅ 1850 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੋਇਆ ਹੈ। 

PM Narendra ModiPM Narendra Modi

ਦੂਜੇ ਪਾਸੇ ਮੱਕੀ ਦੇ ਆਟੇ ਦਾ ਭਾਅ 35 ਤੋਂ 40 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਵਪਾਰੀਆਂ ਵਲੋਂ ਕਿਸਾਨਾਂ ਤੋਂ ਖ਼ਰੀਦੀ ਗਈ ਇਸ ਮੱਕੀ ਨੂੰ ਅੱਗੇ ਸੋਨੇ ਦਾ ਭਾਅ ਵੇਚਿਆ ਜਾਵੇਗਾ ਜਦਕਿ ਕੇਂਦਰ ਸਰਕਾਰ ਵਲੋਂ ਤੈਅ ਕੀਤਾ ਗਿਆ ਘੱਟੋ ਘੱਟ ਸਮਰਥਨ ਮੁੱਲ ਕੇਵਲ ਐਲਾਨ ਹੀ ਸਾਬਤ ਹੋ ਰਿਹਾ ਹੈ। ਇਹੀ ਹਾਲ ਪੰਜਾਬ ਅੰਦਰ ਝੋਨੇ ਦੀ ਕਿਸਮ 1509 ਦਾ ਹੈ, ਜਿਸ ਦੀ ਘੱਟੋ ਘੱਟ ਸਮਰਥਨ ਮੁੱਲ ’ਤੇ ਖ਼ਰੀਦ ਗਾਰੰਟੀ ਨਾ ਹੋਣ ਕਾਰਨ ਇਹ ਵਪਾਰੀਆਂ ਦੇ ਰਹਿਮੋ ਕਰਮ ’ਤੇ ਪਿਛਲੇ ਸਾਲ ਦੇ 2700 ਤੋਂ 3500 ਦੇ ਮੁਕਾਬਲੇ ਇਸ ਵਾਰ 1600 ਤੋਂ 2225 ਰੁਪਏ ਪ੍ਰਤੀ ਕੁਇੰਟਲ ਵਿੱਕ ਰਿਹਾ ਹੈ। ਜਦਕਿ ਇਸ ਦਾ ਚਾਵਲ ਅੱਗੇ ਵਾਪਰੀਆਂ ਨੇ ਉਹੀ ਪੁਰਾਣੇ ਰੇਟ ’ਤੇ ਮਹਿੰਗੇ ਭਾਅ ਬਾਜ਼ਾਰ ’ਚ ਵੇਚਣਾ ਹੈ। 

Modi with KissanModi with Kissan

ਦੂਜਾ ਕੇਂਦਰ ਸਰਕਾਰ ਕਿਸਾਨਾਂ ਨੂੰ ਅਪਣੀ ਫ਼ਸਲ ਦੇਸ਼ ’ਚ ਕਿਤੇ ਵੀ ਵੇਚਣ ਦੀ ਆਜ਼ਾਦੀ ਦੇਣ ਦਾ ਦਾਅਵਾ ਕਰ ਰਹੀ ਹੈ। ਪੰਜਾਬ ਦੇ 80 ਫ਼ੀ ਸਦੀ ਕਿਸਾਨ ਤਾਂ ਅਪਣੀ ਫ਼ਸਲ ਅਪਣੇ ਇਲਾਕੇ ਦੀ ਮੰਡੀ ਤੋਂ ਕੁੱਝ ਕਿਲੋਮੀਟਰ ਦੀ ਦੂਰੀ ’ਤੇ ਦੂਜੀ ਮੰਡੀ ’ਚ ਲਿਜਾਣ ਕੇ ਵੇਚਣ ਸਮਰੱਥ ਨਹੀਂ, ਉਹ ਦੂਰ-ਦੁਰਾਂਡੇ ਮਹਿੰਗੇ ਭਾਅ ਵਾਲੀਆਂ ਥਾਵਾਂ ’ਤੇ ਅਪਣੀ ਫ਼ਸਲ ਕਿਵੇਂ ਵੇਚ ਸਕਣਗੇ। ਬਹੁਤੇ ਕਿਸਾਨਾਂ ਨੂੰ ਤਾਂ ਅਪਣੀ ਫ਼ਸਲ ਦੀ ਅਦਾਇਗੀ ਵੀ ਬੈਂਕ ਖਾਤਿਆਂ ’ਚੋਂ ਕੰਢਵਾਉਣ ’ਚ ਦਿੱਕਤ ਮਹਿਸੂਸ ਹੁੰਦੀ ਹੈ, ਉਹ ਵੱਡੀਆਂ ਕੰਪਨੀਆਂ ਨਾਲ ਅਪਣੀਆਂ ਫ਼ਸਲਾਂ ਵੇਚਣ ਦਾ ਇਕਰਾਰ ਕਿਸ ਤਰ੍ਹਾਂ ਕਰਨਗੇ? ਅਜਿਹੇ ਹੋਰ ਵੀ ਅਣਗਿਣਤ ਕਾਰਨ ਹਨ, ਜੋ ਕਿਸਾਨਾਂ ਸਾਹਮਣੇ ਨਵੇਂ ਖੇਤੀ ਕਾਨੂੰਨ ਨੂੰ ਦੈਂਤ ਸਾਬਤ ਕਰਨ ਲਈ ਕਾਫ਼ੀ ਹਨ। 

PM Narindera ModiPM Narindera Modi

ਵੈਸੇ ਤਾਂ ਕੇਂਦਰ ਸਰਕਾਰ ਤਕਰੀਬਨ ਸਾਰੀਆਂ ਹੀ ਖੇਤੀ ਜਿਣਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਦੀ ਹੈ। ਪਰ ਘੱਟੋ ਘੱਟ ਸਮਰਥਨ ਮੁੱਲ ’ਤੇ ਖ਼ਰੀਦ ਦੀ ਗਾਰੰਟੀ ਕੇਵਲ ਕਣਕ ਅਤੇ ਝੋਨੇ ’ਤੇ ਹੀ ਹੈ। ਉਹ ਵੀ ਪੰਜਾਬ  ਸਮੇਤ ਦੇਸ਼ ਦੇ ਹੋਰ ਇਕਾ-ਦੁੱਕਾ ਸੂਬੇ ਹੀ ਹਨ ਜਿੱਥੇ ਇਹ ਵਿਵਸਥਾ ਜਾਰੀ ਹੈ। ਜਦਕਿ ਦੇਸ਼ ਦੇ ਬਾਕੀ ਹਿੱਸਿਆਂ ’ਚ ਕਣਕ, ਝੋਨਾ ਵਪਾਰੀਆਂ ਦੇ ਰਹਿਮੋ ਕਰਮ ’ਤੇ ਵਿਕਦਾ ਹੈ। ਬਾਕੀ ਸੂਬਿਆਂ ’ਚ ਤਾਂ ਲੋਕ ਕਣਕ ਅਤੇ ਝੋਨੇ ਦੀ ਕਾਸ਼ਤ ਬਹੁਤ ਹੀ ਘੱਟ ਰਕਬੇ ’ਚ ਕਰਦੇ ਹਨ, ਜਿਸ ਕਾਰਨ ਉੱਥੇ ਕਿਸਾਨਾਂ ਦੀ ਉਪਜ ਦੀ ਖਪਤ ਹੋ ਜਾਂਦੀ ਹੈ ਜਾਂ ਫਿਰ ਕਿਸਾਨ ਕਣਕ, ਝੋਨੇ ’ਚੋਂ ਮਿਲੇ ਘੱਟ ਰੇਟ ਦਾ ਘਾਟਾ ਕਿਸੇ ਹੋਰ ਬਦਲਵੀਂ ਫ਼ਸਲ ’ਚੋਂ ਪੂਰਾ ਕਰ ਲੈਂਦੇ ਹਨ ਪਰ ਪੰਜਾਬ ਹਰਿਆਣਾ ਸਿਰ ਹਰੀ ¬ਕ੍ਰਾਂਤੀ ਦੇ ਨਾਂ ’ਤੇ ਭਾਰਤ ਸਰਕਾਰ ਵਲੋਂ ਥੋਪਿਆ ਗਿਆ ਖੇਤੀ ਮਾਡਲ ਹੁਣ ਕਿਸਾਨਾਂ ਲਈ ਵੀ ਗਲੇ ਦੀ ਹੱਡੀ ਬਣਿਆ ਹੋਇਆ ਹੈ।

Narinder ModiNarinder Modi

ਜੇਕਰ ਕਿਸਾਨ ਹੋਰ ਫ਼ਸਲਾਂ ਬੀਜਦੇ ਹਨ ਤਾਂ ਉਨ੍ਹਾਂ ਦੀ ਖ਼ਰੀਦ ਦੀ ਗਰੰਟੀ ਨਾ ਹੋਣ ਕਾਰਨ ਉਪਜ ਦੇ ਖ਼ਰਾਬ ਹੋਣ ਦਾ ਖ਼ਦਸਾ ਰਹਿੰਦਾ ਹੈ। ਕੇਵਲ ਕਣਕ ਝੋਨਾ ਹੀ ਸੀ, ਜਿਸ ਦੇ ਸਿਰ ’ਤੇ ਪੰਜਾਬ ਦਾ ਕਿਸਾਨ ਕਰਜ਼ੇ ਦੀਆਂ ਭਾਰੀ ਪੰਡਾਂ ਦੇ ਬਾਵਜੂਦ ਦਰ-ਗੁਜ਼ਰ ਕਰ ਰਿਹਾ ਸੀ, ਪਰ ਹੁਣ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਤੋਂ ਬਾਅਦ ਅਪਣੀ ਮਿੱਟੀ, ਪਾਣੀ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਕਰ ਚੁੱਕੇ ਕਿਸਾਨਾਂ ਦੀ ਹਾਲਤ ਧੋਬੀ ਦੇ ਕੁੱਤੇ ਵਾਲੀ ਬਣਨ ਦੇ ਅਸਾਰ ਨਜ਼ਰ ਆ ਰਹੇ ਹਨ। ਇਹੀ ਕਾਰਨ ਹੈ ਕਿ  ਕਿਸਾਨ ਹੁਣ ਕੇਂਦਰ ਸਰਕਾਰ ਦੇ ਵਾਅਦਿਆਂ ਅਤੇ ਦਾਅਵਿਆਂ ’ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੋ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement