ਪੰਜਾਬ ਪੁਲਿਸ ਵਲੋਂ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਵਿਸ਼ੇ ‘ਤੇ ਵੈਬੀਨਾਰ ਆਯੋਜਿਤ
Published : Sep 21, 2020, 6:46 pm IST
Updated : Sep 21, 2020, 6:46 pm IST
SHARE ARTICLE
Punjab Police
Punjab Police

ਸੂਬੇ ਭਰ ਵਿਚ ਈ-ਚਲਾਨਿੰਗ ਪ੍ਰਣਾਲੀ ਕੀਤੀ ਜਾਵੇਗੀ ਲਾਗੂ : ਡਾ. ਸ਼ਰਦ ਸੱਤਿਆ ਚੌਹਾਨ

ਚੰਡੀਗੜ, 21 ਸਤੰਬਰ: ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਰਾਹੀਂ ਪੰਜਾਬ ਪੁਲਿਸ ਅਤੇ ਪੰਜਾਬ ਦੇ ਨਾਗਰਿਕਾਂ ਵਿਚਲੇ ਪਾੜੇ ਨੂੰ ਦੂਰ ਕਰਨ ਲਈ, ਪੰਜਾਬ ਪੁਲਿਸ ਅਤੇ ਸੇਫਟੀ ਅਲਾਇੰਸ ਫਾਰ ਐਵਰੀਵਨ (ਸੇਫ) ਸੁਸਾਇਟੀ ਵਲੋਂ “ਕੋਵਿਡ -19 ਮਹਾਂਮਾਰੀ ਦੌਰਾਨ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ“ ਵਿਸ਼ੇ ‘ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।

Traffic police Traffic 

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਜੀਪੀ ਟ੍ਰੈਫਿਕ ਸ੍ਰੀ ਸ਼ਰਦ ਸੱਤਿਆ ਚੌਹਾਨ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਪੰਜਾਬ ਪੁਲਿਸ ਸੂਬੇ ਦੇ ਨਾਗਰਿਕਾਂ ਨਾਲ ਟਰੇਫਿਕ ਵਿਸ਼ੇ ਉਪਰ ਵਿਅਕਤੀਗਤ ਤੌਰ ‘ਤੇ ਗੱਲਬਾਤ ਨਾ ਕਰ ਸਕੀ। ਪੰਜਾਬ ਪੁਲਿਸ ਅਤੇ ਸੇਫਟੀ ਅਲਾਇੰਸ ਫਾਰ ਐਵਰੀਵਨ (ਸੇਫ) ਸੁਸਾਇਟੀ ਵਲੋਂ ‘ਸੁਰੱਖਿਅਤ ਪੰਜਾਬ ਪ੍ਰੋਗਰਾਮ’ ਤਹਿਤ ਆਯੋਜਿਤ ਕੀਤਾ ਗਿਆ ਇਹ ਵੈਬੀਨਾਰ ਦੇਸ਼ ਵਿਚ ਆਪਣੀ ਕਿਸਮ ਦਾ ਸਭ ਤੋਂ ਪਹਿਲਾਂ ਵੈਬੀਨਾਰ ਹੈ।

corona diseasecorona 

ਸ੍ਰੀ ਰੁਪਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਟ੍ਰੈਫਿਕ ਸ੍ਰੀ ਸ਼ਰਦ ਸੱਤਿਆ ਚੌਹਾਨ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਕੋਵਿਡ-19 ਨੇ ਅਜੋਕੇ ਸਮੇਂ ਵਿੱਚ ਟ੍ਰੈਫਿਕ ਪ੍ਰਬੰਧਨ ਅਤੇ ਲਾਗੂਕਰਨ ਨੂੰ ਪ੍ਰਭਾਵਤ ਕੀਤਾ ਅਤੇ ਇਹ ਮਹਾਮਾਰੀ ਕਿਵੇਂ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਦੇ ਭਵਿੱਖ ਨੂੰ ਬਣਾਉਣ ਜਾ ਰਿਹਾ ਹੈ। ਉਨਾਂ ਨੇ ਪੰਜਾਬ ਪੁਲਿਸ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਦਾ ਡਿਜੀਟਲ ਪਲੇਟਫਾਰਮ ਜ਼ਰੀਏ ਆਮ ਲੋਕਾਂ ਤੱਕ ਪਹੁੰਚਣ ਬਣਾਉਣ ਦੇ ਨਿਰਦੇਸ਼ਾਂ ਅਤੇ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਸੇਫਟੀ ਅਲਾਇੰਸ ਫਾਰ ਐਵਰੀਵਨ (ਸੇਫ) ਸੁਸਾਇਟੀ ਦਾ ਧੰਨਵਾਦ ਵੀ ਕੀਤਾ। 

Dinkar Gupta Dinkar Gupta

ਉਹਨਾਂ ਪੁਲਿਸ ਦੇ ਸੰਪਰਕ ਰਹਿਤ ਅਤੇ ਡਿਜੀਟਲ ਢੰਗਾਂ ਜਿਵੇਂ ਈ-ਚਲਾਨ ਸਿਸਟਮ, ਡਰੰਕ ਐਂਡ ਡ੍ਰਾਇਵ ਦੀ ਜਾਂਚ ਕਰਨ ਵੇਲੇ ਇਕ ਵਾਰ ਵਰਤੋਂ ਵਾਲੇ ਸਟਰਾਅ ਅਤੇ ਦਸਤਾਵੇਜਾਂ ਦੀ ਜਾਂਚ ਲਈ ਡਿਜੀ ਲਾਕਰ ਪਲੇਟਫਾਰਮ ‘ਤੇ ਜੋਰ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਨਾਗਰਿਕ ਖੁਦ ਬਿਨਾਂ ਵਰਦੀ ਦੇ ਪੁਲਿਸ ਅਧਿਕਾਰੀ ਹਨ ਜੋ ਕੋਵਿਡ -19 ਨਾਲ ਲੜ ਰਹੇ ਸੂਬੇ ਵਿੱਚ ਸਕਾਰਾਤਮਕ ਤਬਦੀਲੀ ਲਿਆ ਸਕਦੇ ਹਨ। ਉਹਨਾਂ ਕਿਸੇ ਟ੍ਰੈਫਿਕ ਨਿਯਮ ਦੀ ਉਲੰਘਣਾ ਹੋਣ ਸਮੇਂ ਜਿੰਮੇਵਾਰ ਨਾਗਰਿਕਾਂ ਵਲੋਂ ਅਮਲ ਵਿੱਚ ਲਿਆਉਣ ਲਈ “ਰੋਕੋ ਔਰ ਟੋਕੋ“ ਦਾ ਨਾਅਰਾ ਦਿੱਤਾ।

Punjab Police Punjab Police

ਇਸ ਤੋਂ ਇਲਾਵਾ, ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਐਸ.ਏ.ਐੱਸ. ਨਗਰ ਅਤੇ ਪਟਿਆਲਾ ਵਿਚ ਸਫ਼ਲ ਪਾਇਲਟ ਪ੍ਰਾਜੈਕਟ ਤੋਂ ਬਾਅਦ ਸੂਬੇ ਭਰ ਵਿਚ ਈ-ਚਲਾਨਿੰਗ ਪ੍ਰਣਾਲੀ ਲਾਗੂ ਕਰਨ ਸਬੰਧੀ ਵਿਚਾਰ ਕਰ ਰਹੀ ਹੈ ਜਿਸ ਰਾਹੀਂ ਵੱਡੀ ਗਿਣਤੀ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਕਾਰਪੋਰੇਟ ਸ਼ੋਸਲ ਰਿਸਪਾਂਸਿਬੀਲਿਟੀ (ਸੀ.ਐਸ.ਆਰ) ਰਾਹੀਂ ਕਾਫੀ ਮਸ਼ੀਨਾਂ ਖਰੀਦੀਆਂ ਜਾਣਗੀਆਂ ਤਾਂ ਜੋ ਪੂਰੇ ਸੂਬੇ ਨੂੰ ਇੱਕ ਡਿਜੀਟਲ ਪਲੇਟਫਾਰਮ ‘ਤੇ ਲਿਆਂਦਾ ਜਾ ਸਕੇ ਅਤੇ ਸਾਰੇ ਚਲਾਨ ਮਸ਼ੀਨਾਂ ਰਾਹੀਂ ਕੀਤੇ ਜਾ ਸਕਣ।    

Digital Gateway Digital Gateway

ਇਸ ਸਬੰਧੀ ਜਾਣਕਾਰੀ  ਦਿੰਦਿਆਂ ਉਨਾਂ ਕਿਹਾ ਕਿ ਭੁਗਤਾਨ ਡਿਜੀਟਲ ਗੇਟਵੇ ਰਾਹੀਂ ਕੀਤੇ ਜਾਣਗੇ। ਤਿਆਰ ਕੀਤੇ ਗਏ ਰਿਕਾਰਡਾਂ ਦੀ ਮੌਜੂਦਗੀ ਨਾਲ ਪੰਜਾਬ ਪੁਲਿਸ ਨੂੰ ਵਾਰ ਵਾਰ ਉਲੰਘਣਾ ਕਰਨ ਵਾਲੇ ਦੋਸ਼ੀਆਂ ਉੱਤੇ ਸਖ਼ਤੀ ਨਾਲ ਪੇਸ਼ ਆਉਣ ਅਤੇ ਉਨਾਂ ਦੇ ਲਾਇਸੈਂਸ ਰੱਦ ਕਰਨ ਵਿਚ ਸਹਾਇਤਾ ਮਿਲੇਗੀ। ਉਨਾਂ ਨੇ ਸੁਪਰੀਮ ਕੋਰਟ ਵੱਲੋਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਵਰਚੁਅਲ ਅਦਾਲਤਾਂ ਦੇ ਰੂਪ ਵਿੱਚ ਇੱਕ ਨਿਵੇਕਲੀ ਪਹਿਲਕਦਮੀ ਬਾਰੇ ਦੱਸਦਿਆਂ ਕਿਹਾ ਕਿ ਅਦਾਲਤਾਂ ਦੀ ਸਹਾਇਤਾ ਨਾਲ ਲੁਧਿਆਣਾ ਵਿਖੇ ਇਹ ਪ੍ਰਾਜੈਕਟ ਲਿਆਂਦਾ ਜਾ ਸਕਦਾ ਹੈ

ਜਿਥੇ ਆਟੋਮੈਟਿਕ ਕੈਮਰਿਆਂ ਰਾਹੀਂ ਕੰਟਰੋਲ ਰੂਮ ਤੋਂ ਡਿਜੀਟਲ ਚਲਾਨ ਤਿਆਰ ਕਰ ਕੇ ਸੰਬੰਧਿਤ ਵਰਚੁਅਲ ਅਦਾਲਤਾਂ ਨੂੰ ਭੇਜੇ ਜਾਣਗੇ ਜਿੱਥੋਂ ਅਪਰਾਧੀਆਂ ਨੂੰ ਫੋਨ ‘ਤੇ ਈ-ਸੰਮਨ ਤਾਮੀਲ ਕੀਤੀ ਜਾ ਸਕਦੇ ਹਨ ਅਤੇ ਜੇ ਉਹ ਪੇਸ਼ ਨਹੀਂ ਹੋ ਸਕਦੇ ਤਾਂ ਵਰਚੁਅਲ ਅਦਾਲਤ ਨਾਲ ਜੁੜੇ ਡਿਜੀਟਲ ਗੇਟਵੇ ਜਰੀਏ ਜੁਰਮਾਨਾ ਅਦਾ ਕਰ ਸਕਦੇ ਹਨ।

Traffic Traffic

ਹੋਰ ਜਾਣਕਾਰੀ ਦਿੰਦਿਆਂ ਸ੍ਰੀ ਸ਼ਰਦ ਨੇ ਕਿਹਾ ਕਿ ਇਹ ਚਲਾਨ ਪ੍ਰਕਿਰਿਆ ਵਿੱਚ ਸੋਧ ਕਰਨ ਲਈ ਇਹ ਇੱਥ ਨਵਾਂ ਵਾਧਾ ਹੋਵੇਗਾ ਤਾਂ ਜੋ ਡਿਜੀਟਲ ਮੋਡ ਰਾਹੀਂ ਸਮੱਸਿਆ ਦਾ ਪਤਾ ਲਗਾ ਕੇ ਫੌਰੀ ਨਿਪਟਾਰਾ ਕੀਤਾ ਜਾ ਸਕੇ। ਡਾ. ਸ਼ਰਦ ਨੇ ਟ੍ਰੈਫਿਕ ਪੁਲਿਸ ਮੁਲਾਜਮਾਂ ਨੂੰ ਦਿੱਤੀਆਂ ਹਦਾਇਤਾਂ ਦੇ ਨਾਲ-ਨਾਲ ਸਿਖਲਾਈ ਦੇ ਨਵੇਂ ਤਰੀਕਿਆਂ ਨੂੰ ਲਾਗੂ ਕਰਨ ਬਾਰੇ ਵੀ ਦੱਸਿਆ।

ਵੈਬੀਨਾਰ ਵਿੱਚ ਤਾਲਾਬੰਦੀ ਦੌਰਾਨ ਸੜਕੀ ਹਾਦਸਿਆਂ ਦੌਰਾਨ ਹੋ ਰਹੀਆਂ ਮੌਤਾਂ ਵਿਚ ਦਰਜ ਕੀਤੀ ਕਮੀ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਇੰਜੀਨੀਅਰਿੰਗ ਦੇ ਉਪਾਅ ਅਤੇ ਚੁੱਕੇ ਗਏ ਬਿਹਤਰ ਕਦਮ ਕੁਝ ਹੱਦ ਤੱਕ ਮਦਦਗਾਰ ਸਾਬਤ ਹੁੰਦੇ ਹਨ ਪਰ ਸੜਕਾਂ ਤੇ ਸਫਰ ਕਰਨ ਵਾਲਿਆਂ ਦਾ ਵਿਹਾਰ ਹਾਦਸਿਆਂ ਦੀ ਗਿਣਤੀ ਘਟਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਉਨਾਂ ਇਹ ਵੀ ਦੱਸਿਆ ਕਿ ਡੇਟਾ ਡਿ੍ਰਵਨ ਪੁਲਿਸਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪੰਜਾਬ ਪੁਲਿਸ ਦੀ ਸਮਰਪਿਤ ਰੋਡ ਸੇਫਟੀ ਲੈਬਾਰੇਟਰੀ ਦੇ ਰੂਪ ਵਿੱਚ ਸੜਕੀ ਸੁਰੱਖਿਆ ਦੇ ਖੇਤਰ ਵਿੱਚ  ਕੰਮ ਕਰ ਰਹੀ ਹੈ।

coronaviruscoronavirus

ਅੰਤ ਵਿੱਚ, ਵੈਬਿਨਾਰ  ਦੌਰਾਨ ਇਹ ਸਿੱਟਾ ਕੱਢਿਆ ਗਿਆ ਕਿ ਇਸ ਮਹਾਂਮਾਰੀ ਦੌਰਾਨ ਬਿਹਤਰ ਟ੍ਰੈਫਿਕ ਵਿਵਸਥਾ ਅਤੇ ਸੁਰੱਖਿਅਤ ਸੜਕੀ ਮਾਹੌਲ ਤਿਆਰ ਕਰਨ ਲਈ ਪ੍ਰਬੰਧਕੀ ਜਵਾਬਦੇਹੀ ਦੇ ਨਾਲ-ਨਾਲ ਲੋਕਾਂ ਦੇ ਭਰਵਾਂ ਹੁੰਘਾਰਾ ਵੀ ਲੋੜੀਂਦਾ ਹੈ। ਡਾ. ਸ਼ਰਦ ਨੇ ਇਹ ਵੀ ਭਰੋਸਾ ਦਿੱਤਾ ਕਿ ਵੈਬੀਨਾਰ ਦੌਰਾਨ ਪ੍ਰਾਪਤ ਹਰੇਕ ਟਿੱਪਣੀ, ਪ੍ਰਸ਼ਨ ਅਤੇ ਸੁਝਾਅ ਵੱਲ ਪੂਰੀ ਤਰਾਂ ਵਾਚਣ ਤੋਂ ਬਾਅਦ ਧਿਆਨ ਦਿੱਤਾ ਜਾਵੇਗਾ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement