ਪੱਠੇ ਵੱਢ ਕੇ ਨਾਲ ਦੀ ਨਾਲ ਕੁਤਰਨ ਵਾਲੀਆਂ ਮਸ਼ੀਨਾਂ ਦੀ ਖਰੀਦ ’ਤੇ ਦਿੱਤੀ ਜਾਵੇਗੀ ਸਬਸਿਡੀ
Published : Sep 21, 2020, 6:04 pm IST
Updated : Sep 21, 2020, 6:04 pm IST
SHARE ARTICLE
Tript Rajinder Singh bajwa
Tript Rajinder Singh bajwa

 ਡੇਅਰੀ ਫਾਰਮਿੰਗ ਦਾ ਹੋਵੇਗਾ ਮਸ਼ੀਨੀਕਰਨ

ਚੰਡੀਗੜ, ਸਤੰਬਰ 21: ਡੇਅਰੀ ਦਾ ਧੰਦਾ ਬਰੀਕੀ ਦਾ ਧੰਦਾ ਹੈ। ਇਸ ਵਿੱਚ ਹਰ ਗਤੀਵਿਧੀ ਇੱਕ ਨਿਸ਼ਚਿਤ ਸਮੇਂ ਉੱਤੇ ਬਹੁਤ ਹੀ ਸੰਜੀਦਗੀ ਨਾਲ ਕਰਨੀ ਪੈਂਦੀ ਹੈ। ਇਸ ਲਈ ਡੇਅਰੀ ਫਾਰਮਿੰਗ ਨਾਲ ਜੁੜੇ ਹੋਏ ਦੁੱਧ ਉਤਪਾਦਕ ਅਤੇ ਇਸ ਦੇ ਨਾਲ ਕੰਮ ਕਰਦੇ ਮਜਦੂਰਾਂ ਦੀ ਲਗਾਤਾਰ ਉਪਲੱਬਧਤਾ ਬਹੁਤ ਜਰੂਰੀ ਹੈ। ਇਸ ਧੰਦੇ ਵਿੱਚ ਕੋਈ ਵੀ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਿਆ ਜਾ ਸਕਦਾ।

Dairy FarmDairy Farm

ਪਰ ਕੋਵਿਡ19 ਮਹਾਂਮਾਰੀ ਕਰਕੇ ਮਜਦੂਰਾਂ ਦਾ ਆਪਣੇ ਪਿਤਰੀ ਰਾਜਾਂ ਵਿੱਚ ਚਲੇ ਜਾਣ ਕਾਰਨ ਅਤੇ ਸਿੱਖਿਅਤ ਮਜਦੂਰਾਂ ਦੀ ਘਾਟ ਹੋਣ ਕਰਕੇ ਸ਼ੈਡਾਂ ਦੀ ਸਾਫ ਸਫਾਈ, ਦੁੱਧ ਚੋਣ ਤੋਂ ਲੈ ਕੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਰੋਜਾਨਾ ਹਰੇ ਚਾਰੇ ਨੂੰ ਵੱਢਣ ਅਤੇ ਕੁਤਰਨ ਵਰਗੇ ਕੰਮਾਂ ਵਿੱਚ ਡੇਅਰੀ ਫਾਰਮਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਫਾਰਮਰਾ ਦੀ ਸਹਾਇਤਾ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।

Hilsa fishfish

ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਇਸੇ ਦੇ ਤਹਿਤ ਇਕ ਪੰਜਾਬ ਸਰਕਾਰ ਵਲੋਂ ਪੱਠੇ ਵੱਢ ਕੇ ਨਾਲ ਦੀ ਨਾਲ ਕੁਤਰਨ ਵਾਲੀਆਂ ਮਸ਼ੀਨਾਂ ਦੀ ਖਰੀਦ ਉੱਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਕਤਾਰਾਂ ਵਾਲੀ ਮੱਕੀ ਅਤੇ ਚਰੀ ਵੱਢਣ ਵਾਲੀ ਮਸ਼ੀਨ ਅਤੇ ਬਰਸੀਮ, ਲੂਸਣ, ਜਵੀ ਵੱਢਣ ਵਾਲੀ ਮਸੀਨ ਉੱਤੇ ਜਨਰਲ ਕੈਟਾਗਰੀ ਦੇ ਦੁੱਧ ਉਤਪਾਦਕ ਨੂੰ 50,000/-ਰੁਪਏ ਅਤੇ ਅਨਸੂਚਿਤ ਜਾਤੀ ਵਰਗ ਨਾਲ ਸਬੰਧ ਰੱਖਦੇ ਦੁੱਧ ਉਤਪਾਦਕਾਂ ਨੂੰ 63,000/- ਰੁਪਏ ਦੀ ਸਬਸਿਡੀ ਵਿਭਾਗ ਵਿਭਾਗ ਵਲੋਂ ਦਿੱਤੀ ਜਾਵੇਗੀ।

File Photo File Photo

 ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ  ਨੇ ਦੱਸਿਆ ਕਿ ਕਤਾਰਾਂ ਉੱਤੇ ਬੀਜੀ ਹੋਈ ਮੱਕੀ, ਚਰੀ ਅਤੇ ਬਾਜਰਾ ਵੱਢ ਕੇ ਨਾਲ ਦੀ ਨਾਲ ਕੁਤਰ ਕੇ ਟਰਾਲੀ ਵਿੱਚ ਪਾਉਣ ਵਾਲੀ ਮਸ਼ੀਨ ਨਾ ਸਿਰਫ ਰੋਜਾਨਾ ਪਸ਼ੂਆਂ ਨੂੰ ਪਾਏ ਜਾਣ ਵਾਲੇ ਹਰੇ ਚਾਰੇ ਲਈ ਹੀ ਸਹਾਈ ਹੁੰਦੀ ਹੈ ਬਲਕਿ ਜਿਨਾਂ ਕਿਸਾਨ ਭਰਾਵਾਂ ਨੇ ਸਾਈਲੇਜ਼ ਬਣਾਉਣਾ ਹੈ ਉਨਾਂ ਲਈ ਅਤਿ ਜਰੂਰੀ ਹੈ ਕਿਉਂਕਿ ਸਾਈਲੇਜ਼ ਬਣਾਉਣ ਲਈ ਟੋਆ ਇੱਕ ਦਿਨ ਵਿੱਚ ਹੀ ਭਰਨਾ ਪੈਂਦਾ ਹੈ

BarseemBarseem

ਜੋ ਹੱਥਾਂ ਨਾਲ ਵੱਢ ਕੇ ਭਰਨਾ ਬਹੁਤ ਮੁਸ਼ਕਲ ਅਤੇ ਮਹਿੰਗਾ ਪੈਂਦਾ ਹੈ। ਉਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਰੋਜਾਨਾ ਬਰਸੀਮ, ਜਵੀ, ਲੂਸਣ ਹੱਥਾਂ ਨਾਲ ਵੱਢਣ ਖਾਸ ਕਰਕੇ ਵੱਡੇ ਫਾਰਮਰਾਂ ਲਈ ਮੁਸ਼ਕਲ ਹੈ ਅਤੇ ਇਨਾਂ ਫਲੀਦਾਰ ਚਾਰਿਆਂ ਤੋਂ ਭੋਅ ਅਤੇ ਹੇਅ ਬਣਾ ਕੇ ਰੱਖਣ ਲਈ ਆਟੋਮੈਟਿਕ ਪੱਠੇ ਵੱਢਣ ਵਾਲੀ ਮਸ਼ੀਨ ਦੀ ਲੋੜ ਪੈਂਦੀ ਹੈ। ਉਨਾਂ ਚਾਹਵਾਨ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਇਸ ਸਕੀਮ ਦਾ ਲਾਹਾ ਲੈਣ ਲਈ ਆਪਣੇ ਜਿਲੇ ਦੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement