ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਤੇ ਕਿਸਾਨ ਅੰਦੋਲਨ ਨਿਰੰਤਰ ਜਾਰੀ ਰਹੇਗਾ: ਰਾਕੇਸ਼ ਟਿਕੈਤ
Published : Sep 21, 2021, 12:25 am IST
Updated : Sep 21, 2021, 12:25 am IST
SHARE ARTICLE
image
image

ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਤੇ ਕਿਸਾਨ ਅੰਦੋਲਨ ਨਿਰੰਤਰ ਜਾਰੀ ਰਹੇਗਾ: ਰਾਕੇਸ਼ ਟਿਕੈਤ

ਕਿਹਾ,  ਯੂ.ਪੀ ਸਰਕਾਰ ਨੂੰ ਝੂਠ ਬੋਲਣ ਲਈ ਸੋਨੇ ਦਾ ਤਗ਼ਮਾ 

ਨਵੀਂ ਦਿੱਲੀ, 20 ਸਤੰਬਰ (ਸੁਖਰਾਜ ਸਿੰਘ): ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੀ ਅਮਰੀਆ ਤਹਿਸੀਲ ਦੇ ਬਾਰਾਪੁਰਾ ਗੁਰਦਵਾਰਾ ਸਾਹਿਬ ਵਿਖੇ ਕਿਸਾਨਾਂ ਨੂੰ ਮਿਲਣ ਆਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਦੇ ਸਾਢੇ ਚਾਰ ਵਰ੍ਹੇ ਪੂਰੇ ਹੋਣ ਬਾਰੇ ਕਿਹਾ ਕਿ ਯੂ.ਪੀ ਸਰਕਾਰ ਨੂੰ ਝੂਠ ਬੋਲਣ ਦੇ ਲਈ ਸੋਨੇ ਦਾ ਤਗ਼ਮਾ ਮਿਲਿਆ ਹੈ।ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਦੇਸ਼ ਵਪਾਰੀਆਂ ਨੂੰ ਵੇਚਣਾ ਚਾਹੁੰਦੀ ਹੈ, ਜਿਸ ਨਾਲ ਕਿਸਾਨ ਦਾ ਨੁਕਸਾਨ ਹੋਵੇਗਾ, ਉਹ ਕਿਸਾਨਾਂ ਦੇ ਪਿੱਛੇ ਕਿਉਂ ਹਨ।
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਨਿਰੰਤਰ ਜਾਰੀ ਰਹੇਗਾ ਅਤੇ ਉਸ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ।ਗੰਨੇ ਦਾ ਰੇਟ ਇੱਕ ਰੁਪਿਆ ਵੀ ਨਹੀਂ ਵਧਿਆ ਅਤੇ ਸਰਕਾਰ ਭੁਗਤਾਨ ਦਿਖਾ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਨੇ ਸਟੇਡੀਅਮ, ਖੇਡ ਦੇ ਮੈਦਾਨ ਪ੍ਰਾਈਵੇਟ ਬਣਾ ਦਿੱਤੇ ਗਏ ਹਨ।ਕਿਸਾਨਾਂ ਦੀ ਗੰਨੇ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਇੱਥੋਂ ਦੇ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਅਜੇ ਨਹੀਂ ਕੀਤੀ ਗਈ ਹੈ। ਝੋਨੇ ਦੀ ਖਰੀਦ ਹੋ ਚੁੱਕੀ ਹੈ, ਖਰੀਦ ਕੇਂਦਰਾਂ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। ਖ਼ਰੀਦ ਕੇਂਦਰ ਸਮੇਂ ਸਿਰ ਨਹੀਂ ਖੁੱਲ੍ਹਣਗੇ। ਜੇਕਰ ਖਰੀਦ ਕੇਂਦਰ ਖੁੱਲ੍ਹਦੇ ਹਨ ਤਾਂ ਉਹ ਨੇਤਾਵਾਂ ਦੇ ਕਹਿਣ ’ਤੇ ਖੁੱਲ੍ਹਣਗੇ, ਜਿਸ ਤੋਂ ਬਾਅਦ ਕੋਈ ਖਰੀਦਦਾਰੀ ਨਹੀਂ ਹੋਵੇਗੀ। ਕਿਸਾਨ ਘੱਟ ਕੀਮਤਾਂ ’ਤੇ ਫਸਲਾਂ ਵੇਚਣਗੇ, ਵਪਾਰੀ ਭਾਰੀ ਮੁਨਾਫਾ ਕਮਾਉਣਗੇ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement