ਸਿੱਖ ਭਾਈਚਾਰੇ ਵਲੋਂ ਹਿੰਦੁਸਤਾਨ ਦੀ ਆਜ਼ਾਦੀ 'ਚ ਪਾਏ ਯੋਗਦਾਨ ਤੇ ਲੜੀ ਲੜਾਈ ਸ਼ਲਾਘਯੋਗ: ਰਾਜਨਾਥ ਸਿੰਘ
Published : Sep 21, 2021, 7:29 am IST
Updated : Sep 21, 2021, 7:29 am IST
SHARE ARTICLE
image
image

ਸਿੱਖ ਭਾਈਚਾਰੇ ਵਲੋਂ ਹਿੰਦੁਸਤਾਨ ਦੀ ਆਜ਼ਾਦੀ 'ਚ ਪਾਏ ਯੋਗਦਾਨ ਤੇ ਲੜੀ ਲੜਾਈ ਸ਼ਲਾਘਯੋਗ: ਰਾਜਨਾਥ ਸਿੰਘ

ਨਵੀਂ ਦਿੱਲੀ, 20 ਸਤੰਬਰ (ਸੁਖਰਾਜ ਸਿੰਘ): ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ  ਸਮਰਪਤ ਡਾ. ਪ੍ਰਭਲੀਨ ਸਿੰਘ ਵੱਲੋਂ ਲਿਖੀ 'ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ' ਸਿਰਲੇਖ ਵਾਲੀ ਇੱਕ ਕਿਤਾਬ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸਰਦਾਰ ਹਰਦੀਪ ਸਿੰਘ ਪੁਰੀ ਵੱਲੋਂ ਬੀਤੇ ਦਿਨੀਂ ਦਿੱਲੀ ਵਿੱਖੇ ਸਾਂਝੇ ਰੂਪ 'ਚ ਪ੍ਰਕਾਸ਼ਤ ਕੀਤੀ ਗਈ |  ਇਸ ਮੌਕੇ ਰੱਖਿਆ ਮੰਤਰੀ ਨੇ ਨੌਜਵਾਨ ਪ੍ਰਾਪਤੀਆਂ ਨੂੰ  ਸੰਬੋਧਨ ਕੀਤਾ ਅਤੇ ਸਿੱਖ ਭਾਈਚਾਰੇ ਵਲੋਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਲੜੀ ਲੜਾਈ ਭਾਰਤੀ ਸੰਸਕਿ੍ਤੀ ਤੇ ਉਨ੍ਹਾਂ ਦੇ ਸ਼ਾਨਦਾਰ ਇਤਿਹਾਸ ਨੂੰ  ਬਚਾਉਣ 'ਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ | ਹਰਦੀਪ ਸਿੰਘ ਪੁਰੀ ਨੇ ਸਿੱਖ ਧਰਮ ਦੇ ਤਿੰਨ ਮੁੱਖ ਸਿਧਾਂਤਾਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਬਾਰੇ ਗੱਲ ਕੀਤੀ ਅਤੇ ਸਿੱਖ ਨੌਜਵਾਨਾਂ ਨੂੰ  ਮਨੁੱਖਤਾ ਤੇ ਰਾਸ਼ਟਰ ਨਿਰਮਾਣ ਦੀ ਸੇਵਾ 'ਚ ਨਿਰਸਵਾਰਥ ਸਮਰਪਣ ਕਰਨ ਲਈ ਕਿਹਾ | ਡਾ. ਪ੍ਰਭਲੀਨ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਗਏ ਮਿਸਾਲੀ ਕਾਰਜਾਂ ਨੂੰ  ਸਬੂਤਾਂ 'ਚ ਵੇਖਣਾ ਬਹੁਤ ਹੀ ਮਾਣ ਵਾਲੀ ਗੱਲ ਹੈ |ਇਸ ਮੌਕੇ ਤਰਲੋਚਨ ਸਿੰਘ ਸਾਬਕਾ ਐਮ.ਪੀ., ਡਾ: ਪੀ.ਐਸ ਪਸਰੀਚਾ, ਸੰਦੀਪ ਸਿੰਘ, ਡਾ. ਰਜਿੰਦਰ ਸਿੰਘ ਚੱਢਾ, ਵਿਕਰਮਜੀਤ ਸਿੰਘ ਸਾਹਨੀ ਤੇ ਦੇਸ਼ ਭਰ ਦੇ ਹੋਰ ਉੱਘੇ ਸਿੱਖ ਪਤਵੰਤੇ ਮੌਜੂਦ ਸਨ |
ਜ਼ਿਕਰਯੋਗ ਹੈ ਕਿ ਡਾ. ਚੱਢਾ ਦਿੱਲੀ ਅਧਾਰਤ ਸਿੱਖ ਯੁਵਾ ਉੱਦਮੀ, ਪ੍ਰੇਰਕ, ਸਲਾਹਕਾਰ ਤੇ ਸਮਾਜਿਕ ਕਾਰਕੁਨ ਹਨ, ਉਹ ਵੱਖ-ਵੱਖ ਸਮਾਜਿਕ ਮੰਚਾਂ 'ਚ ਵੱਕਾਰੀ ਅਹੁਦਿਆਂ ਤੇ ਹਨ |ਉਹ ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਦੇ ਸੰਸਥਾਪਕ ਤੇ ਪ੍ਰਧਾਨ ਅਤੇ ਉਹ ਯੰਗ ਪ੍ਰੋਗਰੈਸਿਵ ਸਿੱਖ ਫੋਰਮ (ਵਾਈਪੀਐਸਐਫ) ਦੇ ਦਿੱਲੀ ਕੋਆਰਡੀਨੇਟਰ ਵੀ ਹਨ | ਡਾ. ਚੱਢਾ ਵਲੋਂ  ਰਾਜਨਾਥ ਸਿੰਘ ਅਤੇ ਹਰਦੀਪ ਸਿੰਘ ਪੁਰੀ ਨੂੰ  ਵਧਾਈ ਦਿੱਤੀ ਤੇ ਦੋਵਾਂ ਨੂੰ  ਯਾਦਗਾਰੀ ਚਿੰਨ ਵੀ ਭੇਟ ਕੀਤਾ |
New 4elhi Sukhraj 20_2 News Rajnath & 8ardeep Puri Sanmanit_3haddha
 

SHARE ARTICLE

ਏਜੰਸੀ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement