ਤੁਰੇ ਜਾਂਦੇ ਨੌਜਵਾਨ ਦੀ ਅਚਾਨਕ ਹੋਈ ਮੌਤ, ਤਸਵੀਰਾਂ ਸੀਸੀਟੀਵੀ ਕੈਦ 
Published : Sep 21, 2021, 4:41 pm IST
Updated : Sep 21, 2021, 4:41 pm IST
SHARE ARTICLE
 Sudden death of a walking youth, photos captured on CCTV
Sudden death of a walking youth, photos captured on CCTV

ਡਾਕਟਰ ਦਾ ਕਹਿਣਾ ਹੈ ਕਿ ਜਦੋਂ ਨੌਜਵਾਨ ਆਇਆ ਤਾਂ ਉਸ ਦੇ ਮੂੰਹ ਵਿਚ ਝੱਗ ਸੀ, ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।

 

ਰੋਪੜ (ਮਨਪ੍ਰੀਤ ਚਾਹਲ) - ਰੂਪਨਗਰ ਦੀ ਮੁਹੱਲਾ ਕਲੋਨੀ ਵਿਚ ਅੱਜ ਸਵੇਰੇ ਸਵੇਰੇ ਅਜ਼ੀਬ ਹਾਦਸਾ ਵਾਪਰ ਗਿਆ। ਦਰਅਸਲ ਇਕ 19 ਸਾਲਾ ਨੌਜਵਾਨ ਦੀ ਭੇਦਭਾਵ ਭਰੇ ਹਾਲਾਤਾਂ ਵਿਚ ਸੜਕ ‘ਤੇ ਚੱਲਦੇ ਸਮੇਂ ਅਚਾਨਕ ਮੌਤ ਹੋ ਗਈ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਵੀ ਕੈਦ ਹੋ ਗਈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਸੜਕ ‘ਤੇ ਪਾਣੀ ਖੜ੍ਹਾ ਸੀ ਤੇ ਜਿਸ ਵਿਚ ਸ਼ਾਇਦ ਕੋਈ ਬਿਜਲੀ ਦੀ ਤਾਰ ਸੀ ਤੇ ਉਸ ਕਰ ਕੇ ਨੌਜਵਾਨ ਦੀ ਮੌਤ ਹੋਈ ਹੈ। ਜਦਕਿ ਸਰਕਾਰੀ ਹਸਪਤਾਲ ਰੂਪਨਗਰ ਦੇ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਨੌਜਵਾਨ ਆਇਆ ਤਾਂ ਉਸ ਦੇ ਮੂੰਹ ਵਿਚ ਝੱਗ ਸੀ, ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।

Photo

ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਇੱਕ 19 ਸਾਲਾ ਨੌਜਵਾਨ ਦੁੱਧ ਸਪਲਾਈ ਕਰਨ ਲਈ ਕਾਲੋਨੀ ਵਿੱਚ ਆਇਆ ਤਾਂ ਅਚਾਨਕ ਸੜਕ ‘ਤੇ ਤੁਰੇ ਜਾਂਦੇ ਹੀ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਨੌਜਵਾਨ ਨੂੰ ਸੜਕ ‘ਤੇ ਪਿਆ ਵੇਖ ਕੇ ਕੁਝ ਲੋਕ ਉਸ ਦੀ ਮਦਦ ਲਈ ਆਏ ਅਤੇ ਨੌਜਵਾਨ ਨੂੰ ਹਸਪਤਾਲ ਲੈ ਗਏ ਜਿੱਥੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

ਸੀਸੀਟੀਵੀ ਵਿਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਨੌਜਵਾਨ ਸੜਕ ‘ਤੇ ਡਿੱਗ ਪਿਆ। ਜਦੋਂ ਇੱਕ ਮੋਟਰਸਾਈਕਲ ਸਵਾਰ ਦੁੱਧ ਦੀ ਸਪਲਾਈ ਦੇਣ ਆਇਆ ਤਾਂ ਤਾਂ ਉਹ ਵੀ ਅਚਾਨਕ ਉਸ ਜਗ੍ਹਾ ਤੋਂ ਪਿੱਛੇ ਹਟ ਗਿਆ ਅਤੇ ਭੱਜ ਗਿਆ। ਜਦੋਂ ਇਸ ਬਾਰੇ ਸਰਕਾਰੀ ਹਸਪਤਾਲ ਰੂਪਨਗਰ ਦੇ ਡਾਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਜਦੋਂ ਨੌਜਵਾਨ ਨੂੰ ਉਸ ਕੋਲ ਲਿਆਂਦਾ ਗਿਆ ਤਾਂ ਉਸ ਦੇ ਮੂੰਹ ਵਿੱਚੋਂ ਵੀ ਝੱਗ ਨਿਕਲ ਰਹੀ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement