ਲੁਧਿਆਣਾ 'ਚ ਨੇਪਾਲੀ ਗੈਂਗ ਦੀ ਦਹਿਸ਼ਤ: ਰੇਕੀ ਕਰਨ ਤੋਂ ਬਾਅਦ ਸ਼ੋਅਰੂਮ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼
Published : Sep 21, 2022, 11:55 am IST
Updated : Sep 21, 2022, 11:55 am IST
SHARE ARTICLE
Terror of Nepali gang in Ludhiana
Terror of Nepali gang in Ludhiana

ਚੋਰਾਂ ਨੇ ਰਾਤ ਕਰੀਬ 2.30 ਵਜੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੀਤੀ ਕੋਸ਼ਿਸ਼

 

ਲੁਧਿਆਣਾ: ਪੰਜਾਬ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਲੁਧਿਆਣਾ ਦੇ ਰਾਹੋਂ ਰੋਡ 'ਤੇ ਨੇਪਾਲੀ ਗੈਂਗ ਸਰਗਰਮ ਹੋ ਰਿਹਾ ਹੈ। ਇਸ ਗਰੋਹ ਵਿਚ 3 ਤੋਂ 5 ਵਿਅਕਤੀ ਦੱਸੇ ਜਾ ਰਹੇ ਹਨ। ਗਿਰੋਹ ਦੇ ਮੈਂਬਰ ਪਹਿਲਾਂ ਪੀੜਤ ਦੀ ਰੇਕੀ ਕਰਦੇ ਹਨ, ਫਿਰ ਮੌਕਾ ਦੇਖ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ।

ਨੇਪਾਲੀ ਗੈਂਗ ਨੇ ਰਾਹੋ ਰੋਡ 'ਤੇ ਸੁਭਾਸ਼ ਨਗਰ 'ਚ ਰੌਕ ਸਟਾਰ ਨਾਂ ਦੇ ਕੱਪੜਿਆਂ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਛੱਤ 'ਤੇ ਸੌਂ ਰਹੇ ਗੁਆਂਢੀ ਨੇ ਜਾਗ ਕੇ ਰੌਲਾ ਪਾਇਆ। ਇਸ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਚੋਰਾਂ ਨੇ ਰਾਤ ਕਰੀਬ 2.30 ਵਜੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। 

ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ। ਉਸ ਦਾ ਘਰ ਸ਼ੋਅਰੂਮ ਦੇ ਨੇੜੇ ਹੈ। ਅਕਸਰ ਉਹ ਮੋਬਾਈਲ 'ਤੇ ਸੀਸੀਟੀਵੀ ਦੇਖਦਾ ਰਹਿੰਦਾ ਹੈ ਕਿ ਸ਼ੋਅਰੂਮ 'ਚ ਕੀ ਹੋ ਰਿਹਾ ਹੈ। ਰਾਤ ਦੇ ਕਰੀਬ 1.30 ਵਜੇ ਉਹ ਸੌਂ ਗਿਆ। ਕੁਝ ਦੇਰ ਬਾਅਦ ਤਿੰਨ ਨੌਜਵਾਨ ਆਏ ਅਤੇ  ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਆਵਾਜ਼ ਸੁਣ ਸ਼ੋਅਰੂਮ ਦੇ ਸਾਹਮਣੇ ਛੱਤ 'ਤੇ ਸੌਂ ਰਿਹਾ ਗੁਆਂਢੀ ਜਾਗ ਜਾਂਦਾ ਹੈ ਅਤੇ ਰੌਲਾ ਪਾਉਂਦਾ ਹੈ।

ਗੁਆਂਢੀ ਨੂੰ ਜਾਗਦਾ ਦੇਖ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਸ਼ੋਅਰੂਮ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਇਹੀ ਤਿੰਨ ਨੌਜਵਾਨ 6 ਸਤੰਬਰ ਨੂੰ ਵੀ ਉਸ ਦੇ ਸ਼ੋਅਰੂਮ ਵਿਚ ਘੁੰਮ ਰਹੇ ਸਨ। ਇਹ ਗੱਲ ਸੀਸੀਟੀਵੀ ਦੀ ਜਾਂਚ ਤੋਂ ਬਾਅਦ ਸਾਹਮਣੇ ਆਈ। ਉਸ ਨੇ ਇਸ ਦੀ ਸ਼ਿਕਾਇਤ ਚੌਕੀ ਸੁਭਾਸ਼ ਨਗਰ ਦੀ ਪੁਲਿਸ ਨੂੰ ਦਿੱਤੀ ਹੈ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
 

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement