Sultanpur Lodhi News : ਮਲਕੀਤ ਸਿੰਘ ਦੇ ਕਤਲ ਕਾਂਡ ’ਚ ਪੁਲਿਸ ਨੇ ਦੋਸ਼ੀ ਸਾਬਕਾ ਫੌਜੀ ਅਤੇ ਉਸ ਦੀ ਪਤਨੀ ਨੂੰ ਕੀਤਾ ਗ੍ਰਿਫ਼ਤਾਰ

By : BALJINDERK

Published : Sep 21, 2024, 9:58 pm IST
Updated : Sep 21, 2024, 9:58 pm IST
SHARE ARTICLE
ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ
ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ

Sultanpur Lodhi News : ਘਟਨਾ ਚ ਪ੍ਰਯੋਗ ਕੀਤਾ ਗਿਆ 32 ਬੋਰ ਰਿਵਾਲਵਰ ਬਰਾਮਦ

Sultanpur Lodhi News : ਸੁਲਤਾਨਪੁਰ ਲੋਧੀ ਦੇ ਪਿੰਡ  ਸਰੂਪਵਾਲ ਵਿਖੇ ਅੱਜ ਦੁਪਹਿਰ ਨੂੰ ਮਾਮੂਲੀ ਵਿਵਾਦ ਤੋਂ ਬਾਅਦ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਇੱਕ ਸਾਬਕਾ ਫੌਜੀ ਵੱਲੋਂ ਆਪਨੇ ਗੁਆਂਡੀ ਦਾ  ਕਤਲ ਕਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਐਸਐਸਪੀ ਵਸਤਲਾ ਗੁਪਤਾ ਦੀ ਅਗਵਾਈ ’ਚ ਡੀ ਐੱਸ ਪੀ ਸੁਲਤਾਨਪੁਰ ਲੋਧੀ ਵਿਪਨ ਕੁਮਾਰ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ । ਉਹਨਾਂ ਕਿਸਾਨ ਮਲਕੀਤ ਸਿੰਘ ਦੇ ਕਾਤਲ ਦੇ ਮਾਮਲੇ ’ਚ ਉਸ ਦੇ ਗੁਆਂਢੀ ਸਾਬਕਾ ਫੌਜੀ ਤਰਸੇਮ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨਾਂ ਕੋਲੋ ਪੁਲਿਸ ਨੂੰ ਘਟਨਾ ’ਚ ਪ੍ਰਯੋਗ ਕੀਤਾ ਗਿਆ 32 ਬੋਰ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ।

 ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨਾਲ ਸੰਬੰਧਿਤ ਪਿੰਡ ਸਰੂਪਵਾਲ ’ਚ  ਮਲਕੀਤ ਸਿੰਘ ਪੁੱਤਰ ਅਰਜਨ ਸਿੰਘ ਆਪਣੇ ਘਰ ਦੇ ਬਾਹਰ ਖੜਾ ਸੀ। ਅਤੇ ਉਸ ਦੇ ਘਰ ਦੀ ਉਸਾਰੀ ਨੂੰ ਲੈ ਕੇ ਕੰਮ ਚੱਲ ਰਿਹਾ ਸੀ, ਤਾਂ ਉਸ ਦੇ ਗੁਆਂਢੀ ਤਰਸੇਮ ਸਿੰਘ ਸੋਨੀ ਪੁੱਤਰ ਮਹਿੰਗਾ ਸਿੰਘ ਨਾਲ  ਨਾਲੀ ਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਮਾਮੂਲੀ ਵਿਆਦ ਹੋ ਗਿਆ। ਜਿਸ ਤੋਂ ਬਾਅਦ ਸਾਬਕਾ ਫੌਜੀ  ਤਰਸੇਮ ਸਿੰਘ ਨੇ ਆਪਣੇ ਰਿਲਵਰ ਨਾਲ ਮਲਕੀਤ ਸਿੰਘ ਤੇ ਅੰਨੇਵਾਹ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ’ਤੇ ਹੀ ਮਲਕੀਤ ਸਿੰਘ ਦੀ ਮੌਤ ਹੋ ਗਈ। 

ਇਸ ਮੌਕੇ ਦੋਸ਼ੀ ਤਰਸੇਮ ਸਿੰਘ ਨੇ ਕਬੂਲ ਕੀਤਾ ਕਿ ਉਸ ਨੂੰ ਇਸ ਘਟਨਾ ਦਾ ਪਛਤਾਵਾ ਹੈ। ਉਸਨੇ ਮਲਕੀਤ ਸਿੰਘ ਤੇ ਆਤਮ ਰੱਖਿਆ ਕਰਨ ਲਈ ਗੋਲੀ ਚਲਾਈ ਹੈ। ਉਸਨੇ ਆਪਣਾ ਇਹ ਕਹਿ ਕੇ ਗੁਨਾਹ ਕਬੂਲ ਕੀਤਾ।

 (For more news apart from  Malkit Singh murder case, police arrested accused ex-serviceman and his wife News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

08 Dec 2024 3:10 PM

ਕਿਸਾਨਾਂ ਦੀਆਂ ਅੱਖਾਂ 'ਚ ਪੁਲਿਸ ਮਾਰ ਰਹੀ Spray, Spray ਤੋਂ ਬਾਅਦ ਕਿਸਾਨਾਂ ਤੇ ਸੁੱਟੇ Tear Gas ਦੇ ਗੋਲੇ

08 Dec 2024 3:07 PM

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM
Advertisement