ਦੋ ਨਸ਼ਾ ਤਸਕਰਾਂ ਦੀ ਜਾਇਦਾਦ ਕੀਤੀ ਅਟੈਚ
ਨਵਾਂ ਸ਼ਹਿਰ: ਨਵਾਂ ਸ਼ਹਿਰ ਦੇ ਐਸਐਸਪੀ ਡਾ. ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ ਮੁਹਿੰਮ ਦੌਰਾਨ ਦੋ ਨਸ਼ਾ ਸਮੱਗਲਰਾਂ ਵੱਲੋਂ ਨਸ਼ੇ ਵੇਚ ਕੇ ਬਣਾਏ ਗਏ ਆਲੀਸ਼ਾਨ ਘਰਾਂ ਨੂੰ ਧਾਰਾ 68 F (2) NOPS ACT 1985 ਤਹਿਤ ਕੰਪੀਡੈਂਟ ਅਥਾਰਟੀ ਦਿੱਲੀ ਦੇ ਹੁਕਮਾ ਅਨੁਸਾਰ ਨਸ਼ਾ ਸਮੱਗਲਰਾਂ ਦੀ ਕਰੀਬ 56 ਲੱਖ ਦੀ ਜਾਇਦਾਦ ਨੂੰ ਅਟੈਚ ਕੀਤਾ ਗਿਆ।
ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਦੋ ਨਸ਼ਾ ਸਮੱਗਲਰਾਂ ਵੱਲੋਂ ਨਸ਼ੇ ਵੇਚ ਕੇ ਬਣਾਏ ਗਏ ਆਲੀਸ਼ਾਨ ਘਰਾਂ ਨੂੰ ਧਾਰਾ 68 F (2) NOPS ACT 1985 ਤਹਿਤ ਕੰਪੀਡੈਂਟ ਅਥਾਰਟੀ ਦਿੱਲੀ ਦੇ ਹੁਕਮਾ ਅਨੁਸਾਰ ਸਮੱਗਲਰਾਂ ਦੀ ਕਰੀਬ 56 ਲੱਖ ਦੀ ਜਾਇਦਾਦ ਨੂੰ ਅਟੈਚ ਕੀਤਾ ਗਿਆ। ਜਿਹਨਾਂ ਦਾ ਨਾਮ ਮਨਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਕੱਲਰਾਂ ਮੁਹੱਲਾ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਜਿਲ੍ਹਾ ਸ਼ਭਸ ਨਗਰ ਜਿਸ ਖਿਲਾਫ ਨਸ਼ਾ ਸਪਲਾਈ ਕਰਨ ਦੇ NDPS Act ਦੇ ਕੁੱਲ 07 ਮੁਕਦਮੇ ਦਰਜ ਹਨ ਜਿਸ ਵੱਲੋਂ ਕੱਲਰਾਂ ਮੁਹੱਲਾ ਨਵਾਂਸ਼ਹਿਰ ਵਿਖੇ ਨਸ਼ੇ ਵੇਚ ਕੇ ਕੀਤੀ ਕਮਾਈ ਨਾਲ 12 ਮਰਲੇ ਜਗਾਂ ਵਿੱਚ ਬਣਾਇਆ ਗਿਆ ਘਰ ਜਿਸ ਦੀ ਕੁੱਲ ਕੀਮਤ 29 ਲੱਖ 71 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਨੂੰ ਧਾਰਾ 68 F (2) NDPS Act 1985 ਅਟੈਚ ਕੀਤਾ ਗਿਆ ਹੈ।
ਦੂਜਾ ਰਾਜ ਕੁਮਾਰ ਉਰਫ ਰਾਜਾ ਪੁੱਤਰ ਮਨੋਹਰ ਲਾਲ ਵਾਸੀ ਪਿੰਡ ਰੁੜਕੀ ਖਾਸ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਜਿਸ ਦੇ ਖਿਲਾਫ ਨਸ਼ਾ ਸਪਲਾਈ ਕਰਨ ਸਬੰਧੀ ਮੁਕੱਦਮਾ ਨੰਬਰ 47 ਮਿਤੀ 22-04-2023 ਜੁਰਮ 15, 18 NDPS Act 1985 ਥਾਣਾ ਸਿਟੀ ਨਵਾਂਸ਼ਹਿਰ ਦਰਜ ਹੋਇਆ ਸੀ ਜਿਸ ਵਿੱਚ ਉਕਤ ਦੋਸ਼ੀ ਕੋਲੋ 70 ਕਿਲੋ ਡੋਡੇ ਚੂਰਾ ਪੋਸਤ ਅਤੇ 1 ਕਿਲੋ 700 ਗ੍ਰਾਮ ਅਫੀਮ ਬ੍ਰਾਮਦ ਹੋਈ ਸੀ ਕੁੱਲ 07 ਮੁਕੱਦਮੇ ਦਰਜ ਹਨ ਜਿਸ ਵੱਲੋਂ ਨਸ਼ੇ ਵੇਚ ਕੇ ਕੀਤੀ ਕਮਾਈ ਨਾਲ ਪਿੰਡ ਰੁੜਕੀ ਖਾਸ ਵਿਖੇ 04 ਮਰਲੇ ਜਗ੍ਹਾ ਵਿੱਚ ਆਲੀਸ਼ਾਨ ਮਕਾਨ ਬਣਾਇਆ ਗਿਆ ਸੀ ਜਿਸ ਦੀ ਕੁੱਲ ਕੀਮਤ 26 ਲੱਖ 20 ਹਜਾਰ ਰੁਪਏ ਦੱਸੀ ਜਾ ਰਹੀ ਹੈ ਨੂੰ ਧਾਰਾ 68 F (2) NDPS Act 1985 ਤਹਿਤ ਅਟੈਚ ਕੀਤਾ ਗਿਆ ਹੈ।