Punjab News: ਅੱਜ 3 ਲੱਖ 15 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਸਾਡੇ ਕੋਲ ਖਾਦ ਹੈ
Punjab News: ਕੁੱਝ ਦਿਨਾਂ ਤੋਂ ਖ਼ਬਰਾਂ ਸੁਣਨ ਤੇ ਪੜਨ ਨੂੰ ਮਿਲ ਰਹੀਆਂ ਹਨ ਕਿ ਪੰਜਾਬ ’ਚ ਡੀਏਪੀ ਖਾਦ ਦਾ ਸੰਕਟ ਪੈਦਾ ਹੋ ਗਿਆ ਹੈ। ਝੋਨੇ ਦੀ ਫਸਲ ਦੀ ਵਢਾਈ ਜ਼ੋਰਾਂ ’ਤੇ ਹੈ। ਇੱਕ ਨਵੰਬਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੋ ਜਾਵੇਗੀ ਤੇ ਬਿਜਾਈ ਲਈ ਡੀਏਪੀ ਖਾਦ ਦੀ ਜ਼ਰੂਰਤ ਹੁੰਦੀ ਹੈ।
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡੀਏਪੀ ਖਾਦ ਦੇ ਸੰਕਟ ਬਾਰੇ ਫੈਲ ਰਹੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ਤੱਕ ਸਰਕਾਰ ਕਿਸਾਨਾਂ ਨੂੰ ਡੀਏਪੀ ਖਾਦ ਮੁਹੱਈਆ ਕਰਵਾ ਦੇਵੇਗੀ। ਕਿਉਂਕਿ ਕਣਕ ਦੀ ਬਿਜਾਈ ਨਵੰਬਰ ਵਿੱਚ ਸ਼ੁਰੂ ਹੁੰਦੀ ਹੈ। ਉਨਾਂ ਕਿਹਾ ਕਿ ਡੀਏਪੀ ਖਾਦ ਦੀਆਂ ਕੀਮਤਾਂ ਵੱਧ ਗਈਆਂ ਹਨ ਤੇ ਇਹ ਕੇਂਦਰ ਸਰਕਾਰ ਸੂਬਿਆਂ ’ਚ ਡੀਏਪੀ ਖਾਦ ਸਪਲਾਈ ਕਰਨੀ ਹੁੰਦੀ ਹੈ। ਡੀਏਪੀ ਬਾਹਰੋਂ ਮੰਗਵਾਈ ਜਾਂਦੀ ਹੈ ਤੇ ਇਹ ਵੱਖ-ਵੱਖ ਸੂਬਿਆਂ ਨੂੰ ਕੇਂਦਰ ਸਰਕਾਰ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੀ ਜਾਂਦੀ ਹੈ। ਮੰਗ ਦੇ ਆਧਾਰ ਉੱਤੇ ਫਿਰ ਇਹ ਸੂਬਿਆਂ ਵਿੱਚ ਭੇਜੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਵਿਚ ਆਲੂਆਂ ਦੀ ਬਿਜਾਈ ਲਈ ਕਰੀਬ 85 ਹਜ਼ਾਰ ਮੀਟ੍ਰਿਕ ਟਨ ਡੀਏਪੀ ਖਾਦ ਦੀ ਲੋੜ ਹੁੰਦੀ ਸੀ। ਅਸੀਂ 30 ਲੱਖ ਮੀਟ੍ਰਿਕ ਟਨ ਤੋਂ ਵੱਧ ਮੰਗਵਾ ਦਿੱਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖਾਦ ਮੰਤਰੀ ਜੇ ਪੀ ਨੱਢਾ ਕੋਲ ਖਾਦ ਦੀ ਕਮੀ ਦਾ ਮਾਮਲਾ ਚੁੱਕਿਆ ਸੀ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਸੀ ਕਿ ਕਿਸੇ ਚੀਜ਼ ਦੀ ਘਾਟ ਨਹੀਂ ਆਉਂਣ ਦਿੱਤੀ ਜਾਵੇਗੀ।
ਵੇਰਵਿਆਂ ਅਨੁਸਾਰ ਕੇਂਦਰ ਨੇ ਪਿਛਲੇ ਸਾਲ ਡੀਏਪੀ ਖਾਦ 3 ਲੱਖ 27 ਹਜ਼ਾਰ 347 ਮੀਟ੍ਰਿਕ ਟਨ ਸੀ, ਹੁਣ ਉਹ 2 ਲੱਖ 36 ਹਜ਼ਾਰ 248 ਮੀਟ੍ਰਿਕ ਟਨ ਹੈ। ਇਸ ਤੋਂ ਇਲਾਵਾਂ ਪਿਛਲੇ ਸਾਲ ਐਨ.ਪੀ.ਕੇ. ਖਾਦ 47 ਹਜ਼ਾਰ ਮੀਟ੍ਰਿਕ ਟਨ ਸੀ ਤੇ ਇਸ ਵਾਰ ਉਹ 60 ਹਜ਼ਾਰ ਮੀਟ੍ਰਿਕ ਟਨ ਹੈ। ਪਿਛਲੇ ਸਾਲ ਸੁਪਫਾਸਫੇਟ 64 ਹਜ਼ਾਰ 870 ਮੀਟ੍ਰਿਕ ਟਨ ਸੀ ਤੇ ਇਸ ਵਾਰ 86 ਹਜ਼ਾਰ 641 ਮੀਟ੍ਰਿਕ ਟਨ ਹੈ। ਇਸੇ ਤਰ੍ਹਾਂ 10 ਹਜ਼ਾਰ ਟਨ ਟ੍ਰਿਪਲ ਸੁਪਰ ਫਾਸਫੇਟ ਦੀ ਸਪਲਾਈ ਦਿੱਤੀ ਹੈ। ਇਹ ਡੀਏਪੀ ਦੀ ਭਰਪਾਈ ਕਰਦੀਆਂ ਹਨ। ਅੱਜ 3 ਲੱਖ 15 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਸਾਡੇ ਕੋਲ ਖਾਦ ਹੈ। ਪਰ ਅਜਿਹੀ ਕੋਈ ਗੱਲ ਨਹੀਂ ਹੈ ਕਿ ਪੰਜਾਬ ਵਿੱਚ ਖਾਦ ਦੀ ਕਮੀ ਹੈ।
ਫਸਲਾਂ ਲਈ ਨਕਲੀ ਡੀ.ਏ.ਪੀ ਖਾਦ ਦੀ ਸਪਲਾਈ ਕਰਨ ਦੇ ਸਵਾਲ ’ਤੇ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਉਸ ਵੇਲੇ ਇਹ ਖਾਦ ਮਾਰਕਫੈੱਡ ਵੱਲੋਂ ਦੋ ਨਿੱਜੀ ਕੰਪਨੀਆਂ ਤੋਂ ਖਰੀਦੀ ਗਈ ਸੀ। ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਖਾਦ ਦੇ ਸੈਂਪਲ ਲਏ ਗਏ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ।