Mansa ਦੇ ਪਰਵਾਰ ਦੀ ਦੁੱਖਾਂ ਭਰੀ ਕਹਾਣੀ, ਲਿਆਵੇ ਅੱਖਾਂ 'ਚੋਂ ਪਾਣੀ
Published : Sep 21, 2025, 12:06 pm IST
Updated : Sep 21, 2025, 12:06 pm IST
SHARE ARTICLE
Four Out of Five Siblings in a Mansa Family Are 'Blind' Latest News in Punjabi 
Four Out of Five Siblings in a Mansa Family Are 'Blind' Latest News in Punjabi 

ਪਰਵਾਰ 'ਚ ਪੰਜ ਭੈਣ-ਭਰਾਵਾਂ 'ਚੋਂ ਚਾਰ ਹਨ ‘ਨੇਤਰਹੀਣ'

Four Out of Five Siblings in a Mansa Family Are 'Blind' Latest News in Punjabi ਮਾਨਸਾ : ਗੁਰਬਤ ’ਚ ਜੀਵਨ ਜਿਉਣ ਦੇ ਨਾਲ-ਨਾਲ ਕੁਦਰਤ ਦੀ ਵਾਰ-ਵਾਰ ਪਈ ਮਾਰ ਨੇ ਮਾਨਸਾ ਦੇ ਇਕ ਪਰਵਾਰ ਨੂੰ ਦੁੱਖਾਂ ਨਾਲ ਝੰਬ ਕੇ ਰੱਖ ਦਿਤਾ। ਇਸ ਪਰਵਾਰ ਦੀ ਦੁੱਖਾਂ ਦੀ ਲੰਬੀ ਕਹਾਣੀ ਸੁਣ ਕੇ ਹਰ ਵਿਅਕਤੀ ਦਾ ਦਿਲ ਪਸੀਜ ਜਾਂਦਾ ਹੈ। ਇਹ ਵੀ ਦੁਖਾਂਤ ਹੈ ਕਿ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਦਾ ਰਿਹਾ ਪਰ ਸਾਰ ਲੈਣ ਲਈ ਕੋਈ ਨਾ ਬਹੁੜਿਆ। ਰੇਹੜੀ ਚਲਾ ਕੇ ਜ਼ਿੰਦਗੀ ਨੂੰ ਲੀਹ ’ਤੇ ਰੱਖਣ ਲਈ ਜੱਦੋ-ਜਹਿਦ ਕਰ ਕੇ ਪਰਵਾਰ ਨੂੰ ਪਾਲ ਰਿਹਾ ਬਜ਼ੁਰਗ ਗੁਰਮੇਲ ਸਿੰਘ ਜਦ ਅਪਣੇ ‘ਸੂਰਦਾਸ’ ਜਵਾਨ ਪੁੱਤਾਂ, ਧੀਆਂ ਦੀ ਦੁੱਖ ਭਰੀ ਕਹਾਣੀ ਸੁਣਾਉਂਦਾ ਹੈ ਤਾਂ ਉਸ ਦੀਆਂ ਅੱਖਾਂ ’ਚੋਂ ਪਾਣੀ ਆ ਜਾਂਦਾ ਹੈ। ਠੂਠਿਆਂਵਾਲੀ ਰੋਡ ’ਤੇ ਰਹਿੰਦੇ ਇਸ ਪਰਵਾਰ ਦੀ ਕਹਾਣੀ ਹਰ ਇਕ ਨੂੰ ਝੰਜੋੜ ਕੇ ਰੱਖ ਦਿੰਦੀ ਹੈ।

ਗੁਰਮੇਲ ਸਿੰਘ ਦੱਸਦਾ ਹੈ ਕਿ ਉਸ ਦੀਆਂ ਚਾਰ ਲੜਕੀਆਂ ਤੇ ਇਕ ਲੜਕਾ ਹੈ, ਜਿਨ੍ਹਾਂ ’ਚੋਂ ਤਿੰਨ ਲੜਕੀਆਂ ਜਯੋਤੀ ਕੌਰ (26), ਲਖਵੀਰ ਕੌਰ (24), ਨੀਟੂ ਕੌਰ (18) ਅਤੇ ਲੜਕੇ ਹਰਦੀਪ ਸਿੰਘ ਨੂੰ ਦਿਖਾਈ ਨਹੀਂ ਦਿੰਦਾ ਜਦਕਿ ਇਕ ਲੜਕੀ ਮਨਪ੍ਰੀਤ ਕੌਰ ਨੂੰ ਠੀਕ ਤਰ੍ਹਾਂ ਦੇਖ ਸਕਦੀ ਹੈ। ਇਨ੍ਹਾਂ ਬੱਚਿਆਂ ਦੀ ਮਾਤਾ 11 ਕੁ ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਗਈ। ਹੁਣ ਉਹ ਰੇਹੜੀ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਵੱਡੀ ਉਮਰ ਹੋਣ ਕਾਰਨ ਉਸ ਤੋਂ ਵੀ ਜ਼ਿਆਦਾ ਕੰਮ ਨਹੀਂ ਹੁੰਦਾ। ਹੋਰ ਕਮਾਉਣ ਵਾਲਾ ਘਰ ’ਚ ਕੋਈ ਨਹੀਂ ਅਤੇ ਜ਼ਿੰਦਗੀ ਦੀ ਪਟੜੀ ਨੂੰ ਲੀਹ ’ਤੇ ਰੱਖਣ ਲਈ ਜੱਦੋਜਹਿਦ ਕਰ ਰਿਹਾ ਹੈ। ਜਯੋਤੀ ਕੌਰ ਤੇ ਮਨਪ੍ਰੀਤ ਕੌਰ ਨੂੰ ਇਕ ਘਰ ’ਚ ਹੀ ਦੋ ਭਰਾਵਾਂ ਨਾਲ ਵਿਆਹ ਦਿਤਾ ਹੈ ਤਾਂ ਜੋ ਉਹ ਇਕ-ਦੂਜੇ ਦਾ ਸਾਥ ਦੇ ਕੇ ਸਮਾਂ ਲੰਘਾ ਦੇਣ।

ਗੁਰਮੇਲ ਸਿੰਘ ਨੇ ਦਸਿਆ ਕਿ ਉਸ ਨੇ ਛੋਟੀ ਬੇਟੀ ਲਖਵੀਰ ਕੌਰ ਦਾ ਬਠਿੰਡਾ ਜ਼ਿਲ੍ਹੇ ਦੇ ਪਿੰਡ ’ਚ ਵਿਆਹ ਕੀਤਾ ਸੀ ਪਰ ਉਸ ਦੇ ਘਰਵਾਲੇ ਦੀ ਮੌਤ ਹੋ ਗਈ। ਉਸ ਕੋਲ ਇਕ ਬੱਚਾ ਹੈ ਅਤੇ ਹੁਣ ਉਨ੍ਹਾਂ ਕੋਲ ਪੇਕੇ ਹੀ ਰਹਿੰਦੀ ਹੈ। ਲੜਕੀ ਨੀਟੂ ਕੌਰ ਅਤੇ ਲੜਕਾ ਹਰਦੀਪ ਸਿੰਘ ਦੇਖਣ ਤੋਂ ਅਸਮਰਥ ਹੋਣ ਕਾਰਨ ਕੁੱਝ ਕਮਾ ਨਹੀਂ ਸਕਦੇ। ਇਨ੍ਹਾਂ ਦੀ ਮਾਤਾ ਬਿੰਦਰ ਕੌਰ ਦੇ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਣ ਇਨ੍ਹਾਂ ਦੀ ਦਾਦੀ ਹੀ ਸੇਵਾ-ਸੰਭਾਲ ਕਰਦੀ ਹੈ। ਹਾਲਾਂਕਿ ਇਹ ਥੋੜ੍ਹਾ-ਬਹੁਤਾ ਕੰਮ ਨੇਤਰਹੀਣ ਹੁੰਦਿਆਂ ਵੀ ਕਰ ਲੈਂਦੇ ਹਨ ਪਰ ਇਨ੍ਹਾਂ ਦੀ ਭਵਿੱਖ ਦੀ ਜ਼ਿੰਦਗੀ ਬਾਰੇ ਸੋਚ ਕੇ ਡਰ ਲੱਗਿਆ ਰਹਿੰਦਾ ਹੈ। ਪੜ੍ਹਾਈ ਕਿਸੇ ਨੂੰ ਨਹੀਂ ਕਰਵਾ ਸਕੇ। ਇਨ੍ਹਾਂ ਧੀਆਂ ਤੇ ਪੁੱਤ ਦੀ ਭਾਵੇਂ ਪੈਨਸ਼ਨ ਲੱਗੀ ਹੈ ਪਰ ਜ਼ਿੰਦਗੀ ਕਿਸ ਤਰ੍ਹਾਂ ਲੰਘਾਉਣਗੇ, ਇਹ ਸੁਆਲ ਮਨ ਵਿਚ ਵਾਰ-ਵਾਰ ਉੱਠਦਾ ਰਹਿੰਦਾ ਹੈ। ਲੜਕੇ ਦੀ ਨਿਗ੍ਹਾ ਬਣਾਉਣ ਲਈ ਚੰਡੀਗੜ੍ਹ ਵੀ ਗਏ ਪਰ ਉੱਥੇ ਕੁੱਝ ਨਹੀਂ ਬਣਿਆ।

ਦਾਦੀ ਮੁਖਤਿਆਰ ਕੌਰ ਅੱਖਾਂ ’ਚੋਂ ਹੰਝੂ ਕੇਰਦੀ ਹੋਈ ਦੱਸਦੀ ਹੈ ਕਿ ਅਜੇ ਉਹ ਘਰ ਦਾ ਕੰਮ-ਕਾਰ ਕਰ ਲੈਂਦੀ ਹੈ ਪਰ ਭਵਿੱਖ ’ਚ ਇਨ੍ਹਾਂ ਦਾ ਕੀ ਬਣੂ, ਸੋਚ ਕੇ ਵੀ ਡਰ ਲੱਗਦਾ ਹੈ। ਪੁੱਤਰ ਗੁਰਮੇਲ ਵੀ ਹੁਣ ਬਜ਼ੁਰਗ ਹੋ ਗਿਆ ਹੈ। ਉਸ ਤੋਂ ਰੇਹੜੀ ਚਲਾਈ ਨਹੀਂ ਜਾਂਦੀ। ਘਰ ਦਾ ਗੁਜ਼ਾਰਾ ਚਲਾਉਣਾ ਅਤੇ ਰੋਜ਼ਾਨਾ ਖਾਣ-ਪੀਣ ਦਾ ਖ਼ਰਚਾ ਕੱਢਣਾ ਵੀ ਮੁਸ਼ਕਲ ਹੋਇਆ ਪਿਆ ਹੈ। ਇਨ੍ਹਾਂ ਬੱਚਿਆਂ ਦੀਆਂ ਅੱਖਾਂ ਬਣ ਜਾਣ ਤਾਂ ਜ਼ਿੰਦਗੀ ਬਣ ਸਕਦੀ ਹੈ। ਸਮਾਜਸੇਵੀ ਬੀਰਬਲ ਧਾਲੀਵਾਲ ਨੇ ਇਸ ਪਰਵਾਰ ਦੀ ਰਾਸ਼ਨ ਆਦਿ ਨਾਲ ਮਦਦ ਕੀਤੀ ਹੈ। ਵਾਰਡ ਨੰਬਰ-1 ਦੀ ਕੌਂਸਲਰ ਜਸਵੀਰ ਕੌਰ ਨੇ ਦਸਿਆ ਕਿ ਗ਼ਰੀਬ ਪਰਵਾਰ ਹੈ ਅਤੇ ਗੁਰਬਤ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਅਤੇ ਇਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦਾ ਕਹਿਣਾ ਹੈ ਕਿ ਅਜਿਹੇ ਪਰਵਾਰ ਦੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਸਾਰ ਲਈ ਜਾਣੀ ਚਾਹੀਦੀ ਹੈ। ਅੱਖਾਂ ਦੇ ਮਾਹਰ ਕੋਲੋਂ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਨੇਤਰਹੀਣਤਾ ਦਾ ਕਾਰਨ ਜਾਣਿਆ ਜਾਵੇ। ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਹਿੰਦੇ ਹਨ ਕਿ ਗੁਰਬਤ ਦੀ ਜ਼ਿੰਦਗੀ ਜੀਅ ਰਹੇ ਅਜਿਹੇ ਪਰਵਾਰ ਦੀ ਹਰ ਸੰਭਵ ਹੋਣੀ ਚਾਹੀਦੀ ਹੈ। ਸਮਾਜਸੇਵੀ ਜਥੇਬੰਦੀਆਂ ਜਿਹੜੇ ਮਨੁੱਖੀ ਅੰਗ ਦਾਨ ਕਰਵਾਉਂਦੀਆਂ ਹਨ, ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

(For more news apart from Four Out of Five Siblings in a Mansa Family Are 'Blind' Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement