
ਮ੍ਰਿਤਕ ਅਪਣੇ ਪਿੱਛੇ ਦੋ-ਦੋ ਬੱਚੇ, ਮਾਤਾ ਅਤੇ ਪਤਨੀ ਛੱਡ ਗਏ
Two brothers die after getting electrocuted while spraying Batala News: ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਨੰਗਲ ਝੌਰ ਵਿਚ ਦੋ ਭਰਾਵਾਂ ਦੀ ਬਿਜਲੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਮਾਤਾ ਕਾਂਤਾ ਨੇ ਦਸਿਆ ਕਿ ਉਸ ਦਾ ਬੇਟਾ ਰਾਜਨ ਮਸੀਹ ਅਤੇ ਉਸ ਦੀ ਭੈਣ ਦਾ ਬੇਟਾ ਜਗਤਾਰ ਮਸੀਹ ਦੋਨੇ ਭਰਾਂ ਦੋ ਸਾਥੀਆਂ ਨਾਲ ਸਵੇਰੇ 8 ਵਜੇ ਨੰਗਲ ਸਪਰੇਅ ਕਰਨ ਗਏ ਸਨ।
ਜਦੋਂ ਰਾਜਨ ਖੇਤ ਵਿਚ ਸਪਰੇਅ ਕਰ ਰਿਹਾ ਸੀ ਤਾਂ ਉਸ ਦਾ ਪੇਰ ਖੇਤ ਵਿਚ ਪਈ ਬਿਜਲੀ ਦੀ ਤਾਰ ਨਾਲ ਲੱਗ ਗਿਆ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਜਿਸ ਤੋਂ ਬਾਅਦ ਉਸ ਦੀ ਮਾਸੀ ਦੀ ਮੁੰਡੇ ਜਗਤਾਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਚਪੇਟ ਵਿਚ ਆ ਗਿਆ ਜਿਸ ਕਾਰਨ ਦੋਵਾਂ ਦੀ ਮੌਕੇ ਉੱਤੇ ਮੌਤ ਹੋ ਗਈ ਹੈ। ਪ੍ਰਵਾਰਕ ਮੈਂਬਰਾਂ ਨੇ ਦੋਵਾਂ ਭਰਾਵਾਂ ਦੀ ਮੌਤ ਦਾ ਕਾਰਨ ਕਿਸਾਨ ਅਤੇ ਬਿਜਲੀ ਵਿਭਾਗ ਦੀ ਅਣਗੇਲੀ ਦਾ ਕਾਰਨ ਦਸਿਆ।
ਮ੍ਰਿਤਕ ਅਪਣੇ ਪਿੱਛੇ ਦੋ-ਦੋ ਬੱਚੇ, ਮਾਤਾ ਅਤੇ ਪਤਨੀ ਛੱਡ ਗਏ ਹਨ। ਪਰਵਾਰ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਹਰਚੋਵਾਲ ਚੌਂਕੀ ਇੰਚਾਰਜ ਸ਼ਰਵਨ ਸਿੰਘ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਸ੍ਰੀ ਹਰਗੋਬਿੰਦਪੁਰ ਸਾਹਿਬ, ਉਧਨਵਾਲ ਤੋਂ ਗੁਰਵਿੰਦਰ ਢਿਲੋਂ, ਬਿਕਰਮਜੀਤ ਸਿੰਘ ਖਾਲਸਾ ਦੀ ਰਿਪੋਰਟ
(For more news apart from “Two brothers die after getting electrocuted while spraying Batala News,” stay tuned to Rozana Spokesman.)