
ਅੰਮ੍ਰਿਤਸਰ ਵਿਚ ਸ਼ੁਕਰਵਾਰ (19 ਅਕਤੂਬਰ) ਨੂੰ ਹੋਏ ਭਿਆਨਕ ਟ੍ਰੇਨ ਹਾਦਸੇ ਦੀ ਵਜ੍ਹਾ ਬਣੀ ਡੀਐਮਯੂ ਟ੍ਰੇਨ ਦੇ ਡ੍ਰਾਈਵਰ ਦਾ ਬਿਆਨ ਸਾਹਮਣੇ ਆਇਆ ਹੈ।...
ਅੰਮ੍ਰਿਤਸਰ : (ਭਾਸ਼ਾ) ਅੰਮ੍ਰਿਤਸਰ ਵਿਚ ਸ਼ੁਕਰਵਾਰ (19 ਅਕਤੂਬਰ) ਨੂੰ ਹੋਏ ਭਿਆਨਕ ਟ੍ਰੇਨ ਹਾਦਸੇ ਦੀ ਵਜ੍ਹਾ ਬਣੀ ਡੀਐਮਯੂ ਟ੍ਰੇਨ ਦੇ ਡ੍ਰਾਈਵਰ ਦਾ ਬਿਆਨ ਸਾਹਮਣੇ ਆਇਆ ਹੈ। ਅਪਣਾ ਇਕਬਾਲਿਆ ਅਤੇ ਲਿਖਤੀ ਬਿਆਨ ਐਤਵਾਰ (21 ਅਕਤੂਬਰ) ਨੂੰ ਦਰਜ ਕਰਵਾਇਆ ਹੈ। ਏਜੰਸੀ ਦੇ ਮੁਤਾਬਕ, ਉਸ ਨੇ ਕਿਹਾ ਕਿ ਮੈਂ ਐਮਰਜੈਂਸੀ ਬ੍ਰੇਕ ਲਗਾਏ ਸਨ ਅਤੇ ਟ੍ਰੈਕ 'ਤੇ ਜਮ੍ਹਾਂ ਭੀੜ ਨੂੰ ਹਟਾਉਣ ਲਈ ਹਾਰਨ ਵੀ ਵਜਾਇਆ ਸੀ। ਹਾਲਾਂਕਿ ਉਹ ਹਾਦਸਾ ਰੋਕਣ ਵਿਚ ਨਾਕਾਮ ਰਿਹਾ। ਅਪਣੇ ਪੱਤਰ ਵਿਚ, ਟ੍ਰੇਨ ਦੇ ਚਾਲਕ ਅਰਵਿੰਦ ਕੁਮਾਰ ਨੇ ਕਿਹਾ ਕਿ
Amritsar Incident
ਉਸ ਦੇ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਬਾਅਦ ਟ੍ਰੇਨ ਰੁਕਣ ਹੀ ਵਾਲੀ ਸੀ ਪਰ ਭੀੜ ਨੇ ਟ੍ਰੇਨ 'ਤੇ ਪੱਥਰਾਅ ਸ਼ੁਰੂ ਕਰ ਦਿਤਾ। ਟ੍ਰੇਨ ਵਿਚ ਸਵਾਰ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਟ੍ਰੇਨ ਨੂੰ ਨਾ ਰੋਕਣ ਦਾ ਫੈਸਲਾ ਕੀਤਾ ਅਤੇ ਅੰਮ੍ਰਿਤਸਰ ਸਟੇਸ਼ਨ 'ਤੇ ਪੁੱਜਣ ਤੋਂ ਬਾਅਦ ਹੀ ਟ੍ਰੇਨ ਨੂੰ ਰੋਕਿਆ। ਉਨ੍ਹਾਂ ਨੇ ਕਿਹਾ ਕਿ ਮੈਂ ਤੁਰਤ ਇਸ ਦੀ ਜਾਣਕਾਰੀ ਅਪਣੇ ਸਬੰਧਤ ਅਧਿਕਾਰੀਆਂ ਨੂੰ ਦੇ ਦਿਤੀ। ਸ਼ੁਕਰਵਾਰ ਨੂੰ ਅੰਮ੍ਰਿਤਸਰ ਵਿਚ, ਦਸ਼ਹਿਰੇ ਦਾ ਮੇਲਾ ਦੇਖਣ ਆਏ ਲਗਭੱਗ 59 ਲੋਕਾਂ ਨੂੰ ਟ੍ਰੇਨ ਨੇ ਰੌਂਦ ਦਿਤਾ ਸੀ।
Saw a crowd of ppl around track. Immediately applied emergency brakes while continuously blowing horn. Still some ppl came under it.Train was about to stop when people started pelting stones & so I started the train for passengers' safety:DMU train's driver.#AmritsarTrainAccident pic.twitter.com/2dihtcO9Ri
— ANI (@ANI) October 21, 2018
ਜਦੋਂ ਉਹ ਲੋਕ ਰਾਵਣ ਦਹਿਣ ਦੇਖਣ ਲਈ ਆਏ ਸਨ। ਅਪਣੇ ਪੱਤਰ ਵਿਚ ਬਾਅਦ ਵਿਚ ਅਰਵਿੰਦ ਕੁਮਾਰ ਨੇ ਉਨ੍ਹਾਂ ਹਲਾਤਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੀ ਵਜ੍ਹਾ ਨਾਲ ਹਾਦਸਾ ਹੋਇਆ ਸੀ। ਅਰਵਿੰਦ ਕੁਮਾਰ ਨੇ ਅਪਣੇ ਪੱਤਰ ਵਿਚ ਲਿਖਿਆ ਕਿ ਜਦੋਂ ਟ੍ਰੇਨ ਕਿਲੋਮੀਟਰ ਗਿਣਤੀ 503 / 11 'ਤੇ ਪਹੁੰਚੀ। ਉਸੀ ਸਮੇਂ ਸਾਹਮਣੇ ਤੋਂ 13006 ਡਾਉਨ ਟ੍ਰੇਨ ਨੇ ਕਰਾਸ ਕੀਤਾ। ਅਚਾਨਕ ਮੈਂ ਟ੍ਰੈਕ 'ਤੇ ਲੋਕਾਂ ਦੀ ਭਾਰੀ ਭੀੜ ਵੇਖੀ। ਮੈਂ ਹਾਰਨ ਵਜਾਇਆ ਅਤੇ ਤੁਰਤ ਹੀ ਐਮਰਜੈਂਸੀ ਬ੍ਰੇਕ ਲਗਾ ਦਿਤੀ। ਐਮਰਜੈਂਸੀ ਬ੍ਰੇਕ ਲਗਾਉਣ ਦੇ ਬਾਵਜੂਦ ਕਈ ਲੋਕ ਟ੍ਰੇਨ ਦੇ ਹੇਠਾਂ ਆ ਕੇ ਕੁਚਲੇ ਗਏ।
Amritsar tragedy
ਦੱਸ ਦਈਏ ਕਿ ਤੇਜ਼ ਰਫਤਾਰ ਤੋਂ ਆ ਰਹੀ ਡੀਐਮਯੂ ਟ੍ਰੇਨ ਨੇ ਸਿਰਫ਼ 10 ਸੈਕਿੰਡ ਦੇ ਅੰਦਰ ਹੀ 59 ਲੋਕਾਂ ਨੂੰ ਉਨ੍ਹਾਂ ਦੇ ਪਰਵਾਰਾਂ ਤੋਂ ਖੌਹ ਲਿਆ। ਮਾਰੇ ਗਏ ਸਾਰੇ ਲੋਕ ਟ੍ਰੇਨ ਦੀਆਂ ਪਟੜੀਆਂ 'ਤੇ ਖੜ੍ਹੇ ਹੋ ਕੇ ਰਾਵਣ ਦਾ ਦਹਿਣ ਵੇਖ ਰਹੇ ਸਨ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਕਾਨੂੰਨੀ ਜਾਂਚ ਦਾ ਐਲਾਨ ਕੀਤਾ ਹੈ। ਜਦੋਂ ਕਿ ਰੇਲਵੇ ਨੇ ਕਿਹਾ ਹੈ ਕਿ ਉਹ ਇਸ ਹਾਦਸੇ ਲਈ ਜ਼ਿੰਮੇਵਾਰ ਨਹੀਂ ਹੈ।