
ਅੰਮ੍ਰਿਤਸਰ ਵਿਚ ਸ਼ੁਕਰਵਾਰ ਨੂੰ ਰਾਵਣ ਜਲਾਉਣ ਅਧੀਨ ਹਾਦਸੇ ਵਿਚ ਕਈਂ ਲੋਕਾਂ ਦੀ ਮੌਤ ਹੋ ਗਈ। ਅਤੇ ਹੋਰ ਬਹੁਤ ਬੂਰੀ ਤਰ੍ਹਾਂ ...
ਅੰਮ੍ਰਿਤਸਰ (ਪੀਟੀਆਈ) : ਅੰਮ੍ਰਿਤਸਰ ਵਿਚ ਸ਼ੁਕਰਵਾਰ ਨੂੰ ਰਾਵਣ ਜਲਾਉਣ ਅਧੀਨ ਹਾਦਸੇ ਵਿਚ ਕਈਂ ਲੋਕਾਂ ਦੀ ਮੌਤ ਹੋ ਗਈ। ਅਤੇ ਹੋਰ ਬਹੁਤ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਹਾਦਸੇ ਨੇ ਦੇਸ਼ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਉਥੇ ਉਹ ਲੋਕ ਇਸ ਹਾਦਸੇ ਨੂੰ ਭੁੱਲ ਨਹੀਂ ਸਕਦੇ ਜਿਹਨਾਂ ਨੇ ਇਸ ਹਾਦਸੇ ਨੂੰ ਅਪਣੀਆਂ ਅੱਖਾਂ ਨਾਲ ਅਪਣੇ ਮੂਹਰੇ ਦੇਖਿਆ ਹੈ। ਅਜਿਹੇ ਹੀ ਇਕ ਚਸ਼ਮਦੀਦ ਨੇ ਦੱਸਿਆ ਕਿ ਇਸ ਹਾਦਸੇ ਵਿਚ ਇਕ ਜਾਂ ਦੋ ਨਹੀਂ ਸਗੋਂ ਕਈਂ ਜਣਿਆ ਦੇ ਤਾਂ ਪਰਿਵਾਰ ਵੀ ਖ਼ਤਮ ਹੋ ਗਏ ਹਨ। ਮਿੰਟੂ ਜਿਹੜਾ ਕੇ ਇਕ ਮਜ਼ਦੂਰ ਹੈ ਅਤੇ ਇਥੇ ਕੰਮ ਲਈ ਆਇਆ ਹੋਇਆ ਹੈ।
Train Accident Amritsar
ਉਸ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਰੇਲ ਆਈ ਤਾਂ ਸਾਨੂੰ ਉਸ ਦੀ ਆਵਾਜ਼ ਸੁਣਾਈ ਨਹੀਂ ਦਿਤੀ। ਹਨੇਰਾ ਹੋ ਚੁੱਕਿਆ ਸੀ ਅਤੇ ਸਾਰੇ ਲੋਕ ਰਾਵਣ ਨੂੰ ਜਲਦਾ ਹੋਇਆ ਦੇਖ ਰਹੇ ਸੀ ਅਤੇ ਕਾਫ਼ੀ ਲੋਕ ਅਪਣੇ ਮੋਬਾਇਲਾਂ ਵਿਚ ਇਸ ਦ੍ਰਿਸ਼ ਦੀ ਵੀਡੀਓ ਵੀ ਬਣਾ ਰਹੇ ਸੀ। ਜਦੋਂ ਰਾਵਣ ਜਲ ਰਿਹਾ ਸੀ ਤਾਂ ਉਸ ਵਿਚ ਫਿਟ ਪਟਾਕਿਆਂ ਦੀ ਆਵਾਜ਼ ਅਤੇ ਸਾਉਂਡ ਦੀ ਇਨ੍ਹੀ ਆਵਾਜ਼ ਸੀ ਕਿ ਲੋਕਾਂ ਨੂੰ ਰੇਲ ਦੀ ਆਵਾਜ਼ ਸੁਣਾਈ ਨਹੀਂ ਦਿਤੀ। ਅਤੇ ਕੁਝ ਪਲਾਂ ਵਿਚ ਇਸ ਮੰਦਭਾਗੀ ਰੇਲ ਨੇ 60 ਤੋਂ ਵੱਧ ਜਾਨਾਂ ਲੈ ਲਈਆਂ। ਜਿਹੜੇ ਮਾਰੇ ਗਏ ਹਨ ਉਹਨਾਂ ਵਿਚ ਜ਼ਿਆਦਾਤਰ ਦੂਜੇ ਰਾਜਾਂ ਤੋਂ ਆਏ ਹੋਏ ਹਨ। ਕੁਝ ਦੇ ਤਾਂ ਪਰਿਵਾਰ ਤਕ ਖ਼ਤਮ ਹੋ ਗਏ ਹਨ।
Amritsar Train Accident
ਰੇਲ ਦੇ ਗੁਜਰਨ ਦੇ ਨਾਲ ਹਾਹਾਕਾਰ ਮਚ ਗਈ, ਚਿਖ਼-ਚਿਹਾੜਾ ਨਾਲ ਆਸਮਾਨ ਦਾ ਸਿਨ੍ਹਾ ਫਟ ਗਿਆ ਸੀ। ਲੋਕ ਅਪਣਿਆ ਨੂੰ ਲੱਭਦੇ ਨਜ਼ਰ ਆ ਰਹੇ ਸੀ। ਕਿਸੇ ਦਾ ਹੱਥ ਕੱਟ ਗਿਆ, ਕਿਸੇ ਦੀ ਲੱਤ, ਕਿਸੇ ਦੀ ਗਰਦਨ, ਕੋਈ ਵਿਚਾਲੇ ਤੋਂ ਵੱਢ ਹੋ ਗਿਆ, ਹਾਦਸਾ ਇਨ੍ਹਾ ਜ਼ਿਆਦਾ ਦਰਦਨਾਕ ਸੀ ਕਿ ਕਿਸੇ ਤੋਂ ਵੀ ਦੇਖ ਨਹੀਂ ਹੋ ਰਿਹਾ ਸੀ। ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਸਿਰਫ਼ 10-15 ਸਕਿੰਟ ਵਿਚ ਹੀ ਅਤੇ ਰੇਲ ਲੰਘ ਕਈ ਪਰ ਅਪਣੇ ਪਿਛੇ ਲਾਸ਼ਾਂ ਹੀ ਲਾਸ਼ਾਂ ਵਿਛਾ ਗਈ, ਲਾਸ਼ਾਂ ਖ਼ੂਨ ਨਾਲ ਲਥਪਥ ਸੀ।
Amritsar Train Accident
ਉਥੇ ਹੀ ਸਪਨਾ ਨੇ ਦੱਸਿਆ ਕਿ ਜਿਵੇਂ ਹੀ ਰੇਲ ਆਈ ਲੋਕਾਂ ਨੇ ਟਰੈਕ ਛੱਡਿਆ ਅਤੇ ਦੂਜੇ ਟਰੈਕ ਉਤੇ ਚਲੇ ਗਏ, ਉਦੋਂ ਹੀ ਦੂਜੀ ਰੇਲ ਤੇਜ਼ੀ ਨਾਲ ਆਈ ਅਤੇ ਸਾਰਿਆਂ ਨੂੰ ਅਪਣੇ ਨਾਲ ਲੈ ਗਈ। ਪਟਾਕਿਆਂ ਦੀ ਆਵਾਜ਼ ਕਾਰਨ ਉਹਨਾਂ ਨੂੰ ਹਾਰਨ ਸੁਣਾਈ ਨਹੀਂ ਦਿਤਾ। ਸਪਨਾ ਅਪਣੇ ਚਾਚੇ ਦੀ ਕੁੜੀ ਨਾਲ ਆਈ ਸੀ ਅਤੇ ਉਸ ਦੇ ਨਾਲ ਉਸ ਦਾ ਬੱਚਾ ਵੀ ਸੀ ਦੋਨੋਂ ਹੀ ਹਾਦਸੇ ਦੇ ਸ਼ਿਕਾਰ ਹੋ ਗਏ।