
ਨੌਜਵਾਨ ਦੋ ਭੈਣਾਂ ਦਾ ਸੀ ਇਕਲੌਤਾ ਭਰਾ !
ਮੋਗਾ: ਮੋਗਾ ਦੇ ਸਰਦਾਰ ਨਗਰ 'ਚ ਉਸ ਸਮੇਂ ਸਨਸਨੀ ਦਾ ਮਾਹੌਲ ਫੈਲ ਗਿਆ ਜਦੋਂ ਇੱਥੇ ਇੱਕ ਘਰ ਅੰਦਰ ਪਏ ਕਬਾੜ ਵਿੱਚੋ ਨੌਜਵਾਨ ਦੀ ਭੇਦਭਰੇ ਹਲਾਤਾਂ 'ਚ ਗਲੀ ਸੜੀ ਲਾਸ਼ ਬਰਾਮਦ ਕੀਤੀ ਗਈ। ਦਅਰਸਲ, ਇਸ ਮਾਮਲੇ 'ਚ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਹ ਲੁਧਿਆਣੇ ਰਹਿੰਦੇ ਹਨ ਅਤੇ ਉਹਨਾਂ ਦਾ ਇਕਲੌਤਾ ਪੁੱਤਰ ਘਰੋਂ ਚੰਡੀਗੜ੍ਹ ਜਾਣ ਦਾ ਕਹਿ ਕਿ ਚਲਾ ਗਿਆ ਸੀ।
Moga
ਪਰ ਮੋਗਾ 'ਚ ਸਥਿਤ ਉਹਨਾਂ ਘਰ 'ਚੋਂ ਜਦੋਂ ਗੁਆਢੀਆਂ ਨੂੰ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਤਰੁੰਤ ਮੋਗਾ ਪੁਲਿਸ ਨੂੰ ਸੂਚਿਤ ਕਰ ਦਿੱਤਾ। ਉੱਥੇ ਹੀ ਮੌਕੇ 'ਤੇ ਮ੍ਰਿਤਕ ਦਾ ਪਿਤਾ ਬਲਵੰਤ ਸਿੰਘ ਵੀ ਪਹੁੰਚਿਆ ਤੇ ਘਰ ਦੇ ਦਰਵਾਜੇ ਖੋਲ੍ਹੇ ਤਾਂ ਆਪਣੇ ਮਰੇ ਹੋਏ ਪੁੱਤਰ ਦੀ ਲਾਸ਼ ਦੇਖ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖ਼ਿਸਕ ਗਈ। ਇਸ ਮੌਕੇ ਸਮਾਜ ਸੇਵਾ ਸੰਸਥਾ ਦੇ ਮੁੱਖੀ ਗੁਰਸੇਵਕ ਸਿੰਘ ਸਨਿਆਸੀ ਨੇ ਦੱਸਿਆ ਕਿ ਉਹਨਾਂ ਪੰਜਾਬ ਪੁਲਿਸ ਨੂੰ ਬੁਲਾ ਕੇ ਕਿ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ।
Moga
ਉਹਨਾਂ ਕਿਹਾ ਕਿ ਇਸ ਨੌਜਵਾਨ ਦੀ ਲਾਸ਼ ਤਕਰੀਬਨ 10-15 ਦਿਨ ਪਹਿਲਾ ਦੀ ਹੈ ਮ੍ਰਿਤਕ ਵਿਅਕਤੀ ਨਵਦੀਪ ਸਿੰਘ ਗਿੱਲ ਸੀ ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਉੱਥੇ ਹੀ ਇਸ ਮੌਕੇ 'ਤੇ ਪੁੱਜੇ ਡੀ ਐਸ ਪੀ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਮ੍ਰਿਤਕ ਨਵਦੀਪ ਗਿੱਲ ਦੀ ਲਾਸ਼ ਨੂੰ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Moga
ਦੇਈਏ ਕਿ ਸਰਦਾਰ ਨਗਰ ਦੇ ਮੁਹੱਲਾ ਨਿਵਾਸੀਆਂ ਨੇ ਪੁਲਿਸ ਸੂਚਨਾ ਦਿੱਤੀ ਸੀ ਇੱਕ ਘਰ ਅੰਦਰ ਬਹੁਤ ਗੰਦੀ ਬਦਬੂ ਆ ਰਹੀ ਹੈ ਘਰ ਦੇ ਮਾਲਕ ਬਲਵੰਤ ਸਿੰਘ ਜੋ ਬਿਜਲੀ ਬੋਰਡ ਵਿਚੋਂ ਰਿਟਾਇਰਡ ਐਕਸੀਅਨ ਸੀ ਨੂੰ ਨਾਲ ਲੈ ਕੇ ਅੰਦਰ ਜਾ ਦੇਖਿਆ ਤਾਂ ਨੌਜਵਾਨ ਨਵਦੀਪ ਗਿੱਲ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ। ਫਿਲਹਾਲ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਇਸ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ, ਪਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।