ਸਿੰਧੀਆ ਨੂੰ ਸਿੱਖ ਗੁਰਦੁਆਰਿਆ ਤੋਂ ਵੱਖਰਾ ਨਾ ਸਮਝਿਆ ਜਾਵੇ- ਸ੍ਰੀ ਅਨੰਦ ਮੀਰਚੰਦਾਨੀਂ
Published : Oct 21, 2019, 2:31 pm IST
Updated : Oct 21, 2019, 2:31 pm IST
SHARE ARTICLE
Sindia should not be treated differently from Sikh Gurdwara: Anand Mirchandani
Sindia should not be treated differently from Sikh Gurdwara: Anand Mirchandani

 ਬ੍ਰਹਮਾ ਕੁਮਾਰੀ ਸਮਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਡਾਕਟਰ ਸੀਮਾ ਚੋਪੜਾ ਨੇ ਵਿਦਿਆਰਥੀਆਂ ਨੂੰ ਮੂਲ ਮੰਤਰ ਨੂੰ ਜੀਵਨ ਜਾਚ ਬਣਾ ਲੈਣ ਦੀ ਸੇਧ ਦਿੱਤੀ।

ਸਿੰਧੀ ਸਮਾਜ ਦੇ ਪ੍ਰਧਾਨ ਜੱਥੇਦਾਰ ਸ੍ਰੀ ਅਨੰਦ ਮੀਰਚੰਦਾਨੀਂ ਨੇ ਗੁਰਦੁਆਰਾ ਸਿੰਘ ਸਭਾ ਕਮੇਟੀ ਅੱਗੇ ਗੁਜ਼ਾਰਿਸ਼ ਰੱਖੀ ਕੇ ਸਿੰਧੀਆ ਨੂੰ ਸਿੱਖ ਗੁਰਦੁਆਰਿਆ ਤੋਂ ਵੱਖਰਾ ਨਾ ਸਮਝਿਆ ਜਾਵੇ। ਸਿੰਧੀ ਸਮਾਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ-ਖੁਸ਼ੀ ਸੇਵਾ ਕਰ ਕੇ ਮਨਾਉਂਦੇ ਹਨ। ਬ੍ਰਹਮਾ ਕੁਮਾਰੀ ਸਮਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਡਾਕਟਰ ਸੀਮਾ ਚੋਪੜਾ ਨੇ ਵਿਦਿਆਰਥੀਆਂ ਨੂੰ ਮੂਲ ਮੰਤਰ ਨੂੰ ਜੀਵਨ ਜਾਚ ਬਣਾ ਲੈਣ ਦੀ ਸੇਧ ਦਿੱਤੀ।

1

ਕਾਲਜ ਦੇ ਪ੍ਰਿੰਸੀਪਲ ਡਾਕਟਰ ਭਗਵਾਨ ਬਲਾਨੀ ਅਤੇ ਪ੍ਰਿੰਸੀਪਲ ਸਰਵਜੀਤ ਕੌਰ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਨੇ ਇਹੋ ਜਿਹਾ ਸੈਮੀਨਾਰ ਗੁਰਦੁਆਰਾ ਵਿਚ ਆਯੋਜਿਤ ਕਰਨ ਦੀ ਪ੍ਰਵਾਨਗੀ ਦੇ ਕੇ ਕਾਲਜ,  ਸਿੰਧੀ ਸਮਾਜ ਅਤੇ ਟਰੱਸਟ ਨੂੰ ਨਿਵਾਜਿਆ ਹੈ। ਇਸ ਮੌਕੇ ਤੇ "ਅਨਹਦ ਨਾਦ" ਸਕੂਲ ਆਫ ਮਿਊਜ਼ਿਕ ਦੇ ਬੱਚਿਆਂ ਨੇ ਕੀਰਤਨ ਕਰਕੇ ਸੰਗਤ ਨੂੰ ਪ੍ਰਭਾਵਿਤ-ਕੀਤਾ। ਭਾਈ ਗੁਰਬਖ਼ਸ਼ ਸਿੰਘ ਰਾਗੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਤ ਆਰਤੀ ਸਰਵਣ ਕਰਵਾਈ ਸ਼ਾਮ 5 ਵਜੇ ਸੈਮੀਨਾਰ ਦੀ ਸਮਾਪਤੀ ਅਰਦਾਸ ਅਤੇ ਸਰਟੀਫਿਕੇਟ ਵੰਡ ਕੇ ਕੀਤੀ ਗਈ।

4

ਗੁਰੂਦੁਆਰਾ ਦੇ ਸੈਕਟਰੀ ਸ.ਬਲਬੀਰ ਸਿੰਘ ਜੀ ਨੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਇਹੋ ਜਿਹੇ ਸੈਮੀਨਾਰ ਗੁਰਦਵਾਰਾ ਸਾਹਿਬ ਵਿਖੇ ਕਰਨ ਵਾਸਤੇ ਕਮੇਟੀ ਵੱਲੋਂ ਜੀ ਭਰ ਕੇ ਹੁੰਗਾਰਾ ਦਿੱਤਾ ਜਾਵੇਗਾ ਬਣਦੀ ਮਦਦ ਜਿੰਨੀ ਹੋ ਸਕੇਗੀ ਉਹ ਦਿੱਤੀ ਜਾਵੇਗੀ। ਇਸ ਸੈਮੀਨਾਰ ਦੇ ਆਯੋਜਨ ਦੀ ਵਾਗ ਡੋਰ ਸੰਭਾਲ ਰਹੀ ਡਾਕਟਰ ਮਨਦੀਪ ਕੌਰ ਨੇ ਸ. ਜੱਸਜੋਤ ਸਿੰਘ ਚੋਪੜਾ ਅਤੇ ਸ. ਚਰਨ ਸਿੰਘ ਅਹੂਜਾ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਇਸ ਤਰ੍ਹਾਂ ਦੇ ਇਹ ਉਪਰਾਲੇ ਵਿਦਿਆਰਥੀਆਂ ਅਤੇ ਸਮਾਜ ਦੀ ਪੁਰਜ਼ੋਰ ਸਹਾਇਤਾ ਨਾਲ ਹੀ ਸੰਭਵ ਹੋ ਸਕੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement