
ਖੇਤੀ ਆਰਡੀਨੈਂਸ ਵਿਰੁਧ ਕੈਪਟਨ ਅਮਰਿੰਦਰ ਸਿੰਘ ਦੇ ਇਤਿਹਾਸਕ ਫ਼ੈਸਲੇ ਸ਼ਲਾਘਾਯੋਗ : ਬ੍ਰਹਮਪੁਰਾ
ਅੰਮ੍ਰਿ੍ਰਤਸਰ, 20 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਤੀ ਆਰਡੀਨੈਸਾਂ ਵਿਰੁਧ ਵਿਧਾਨ ਸਭਾ 'ਚ ਮਤਾ ਪਾਸ ਕਰ ਕੇ ਇਸ ਨੂੰ ਇਤਹਾਸਕ ਫ਼ੈਸਲਾ ਕਰਾਰ ਦਿਤਾ। ਸਾਬਕਾ ਲੋਕ ਸਭਾ ਮੈਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਕੈਬਨਿਟ ਮੰਤਰੀ ਨੇ ਪ੍ਰਧਾਨ ਮੰਤਰੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰ ਦੀਆਂ ਨੈਤਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾ ਰਹੀ ਹੈ ਪਰ ਦੇਸ਼ ਵਾਸੀ ਅਜਿਹਾ ਨਹੀਂ ਹੋਣ ਦੇਣਗੇ। ਉਕਤ ਅਕਾਲੀ ਆਗੂ ਨੇ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਾਨ ਮਾਰੂ ਨੀਤੀ ਹੈ ਜਿਸ ਦਾ ਲਾਭ ਵੱਡੇ ਘਰਾਣਿਆਂ ਨੂੰ ਜਾਣਾ ਹੈ ਤੇ ਖੇਤੀ ਆਰਡੀਨੈਂਸਾਂ ਨੂੰ ਪੰਜਾਬ 'ਚ ਕਦੇ ਵੀ ਲਾਗੂ ਨਹੀਂ ਹੋਣ ਦਿਤੇ ਜਾਣਗੇ। ਸਾਬਕਾ ਮੰਤਰੀ ਨੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਜਾਂਦੀ ਹੈ। ਦਰਿਆਣੀ ਪਾਣੀਆਂ ਸਮੇਤ ਉਨ੍ਹਾਂ ਕਿਹਾ ਕਿ ਕੇਦਰ ਸਰਕਾਰਾਂ ਨੇ ਹਮੇਸ਼ਾ ਪੰਜਾਬ ਨਾਲ ਵਧੀਕੀਆਂ ਕੀਤੀਆਂ ਹਨ। ਪਰ ਇਹ ਮੁੱਦਾ ਪੰਜਾਬ ਦੀ ਕਿਸਾਨੀ ਲਈ ਘਾਤਕ ਹੈ, ਸੂਬੇ ਦੀ ਜ਼ਮੀਨ ਹੀ ਪੰਜਾਬ ਦੇ ਕਿਸਾਨਾਂ ਦੀ ਹੋਂਦ ਹੈ। ਸ. ਬ੍ਰਹਮਪੁਰਾ ਨੇ ਕਿਹਾ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਪਰ ਮੋਦੀ ਹਕੂਮਤ ਨੇ ਧੱਕੇ ਨਾਲ ਇਨ੍ਹਾਂ ਖੇਤੀ ਬਿੱਲਾਂ ਨੂੰ ਲਿਆ ਕੇ ਡਿਕਟੇਟਰਸ਼ਿਪ ਵਾਂਗ ਵਰਤਾਵ ਕੀਤਾ ਹੈ। ਸ. ਬ੍ਰਹਮੁਪੁਰਾ ਕਿਹਾ ਕਿ ਜਦ ਤਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਬਿਲਾਂ ਨੂੰ ਰੱਦ ਨਹੀਂ ਕਰਦੀ ਸੱਭ ਨੂੰ ਕਿਸਾਨੀ ਦੇ ਮੁੱਦੇ 'ਤੇ ਇਕੱਠੇ ਹੋ ਕੇ ਆਪੋ—ਅਪਣਾ ਯੋਗਦਾਨ ਪਾਉਣ ਦੀ ਜ਼ਰੂਰਤ ਹੈ।
ਕੈਪਸ਼ਨ-ਏ ਐਸ ਆਰ ਬਹੋੜੂ— 20— 2— ਰਣਜੀਤ ਸਿੰਘ ਬ੍ਰਹਮਪੁਰਾ।