
ਪੋਸਟ ਕੀਤੀ ਗਈ ਸਾਂਝੀ
ਮੁਹਾਲੀ: ਮਨੁੱਖਤਾ ਦੀ ਸੇਵਾ ਲਈ ਦੁਨੀਆ ਦੇ ਕੋਨੇ-ਕੋਨੇ ਵਿਚ ਜਾ ਕੇ ਲੋੜਵੰਦਾਂ ਦੀ ਮਦਦ ਕਰਨ ਵਾਲੀ ਸਿੱਖ ਸੰਸਥਾ ਖਾਲਸਾ ਏਡ ਇੰਡੀਆ ਦੀ ਟੀਮ ਦੇ ਦੋ ਵਲੰਟੀਅਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।
Khalsa aid
ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਦੋਵਾਂ ਵਲੰਟੀਅਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਹੈ ਕਿ ‘ਖਾਲਸਾ ਏਡ ਇੰਡੀਆ ਦੀ ਟੀਮ ਵੱਲੋਂ ਇਸ ਵਾਰ ਅਸੀਂ ਸੇਵਾ ਨੂੰ ਸਮਰਪਿਤ ਦੋ ਬਹੁਤ ਹੀ ਹੋਣਹਾਰ ਮੈਂਬਰ ਗੁਆ ਚੁੱਕੇ ਹਾਂ। ਵਾਹਿਗੁਰੂ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ’।