
ਪਤਨੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਾ ਪਤੀ ਗ੍ਰਿਫ਼ਤਾਰ
ਜਲੰਧਰ, 20 ਅਕਤੂਬਰ (ਲੱਖਵਿੰਦਰ ਸਿੰਘ): ਪਤਨੀ ਨੂੰ ਤਾਅਨੇ ਮਾਰ ਕੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲਾ ਪਤੀ ਫਗਵਾੜਾ ਦੀ ਇਕ ਯੂਨੀਵਰਸਿਟੀ ਦੇ ਪਿੱਛੇ ਪੀਜੀ ਵਿਚ ਲੁਕਿਆ ਸੀ, ਜਿੱਥੇ ਬਸਤੀ ਬਾਲਾ ਖੇਲ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਮਾ ਮੰਡੀ ਦੇ ਦਕੋਹਾ ਦਾ ਰਹਿਣ ਵਾਲੇ ਮੁਲਜ਼ਮ ਪਤੀ ਸੋਨੂੰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਨੇ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਵਿਵਾਹਿਤ ਦਾ ਸੋਹਰਾ ਗਿਰਧਾਰੀ ਸਿੰਘ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਹੈ। ਪੁਲਿਸ ਨੇ ਬੀਤੇ 10 ਅਕਤੂਬਰ ਨੂੰ ਆਦਰਸ਼ ਨਗਰ ਦੀ ਵਿਵਾਹਿਤ ਦੀ ਖ਼ੁਦਕੁਸ਼ੀ ਕਰਨ ਦੇ ਬਾਅਦ ਪਤੀ ਤੇ ਸਹੁਰੇ ਵਿਰੁਧ ਮਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਸੀ।
ਇੰਦਰਪ੍ਰਸਥ ਹੋਟਲ ਦੇ ਨਜ਼ਦੀਕ ਆਦਰਸ਼ ਨਗਰ ਵਿਚ ਰਹਿਣ ਵਾਲੇ ਹਰੀ ਸਿੰਘ ਨੇ ਦਸਿਆ ਸੀ, ਕਿ ਉਨ੍ਹਾਂ ਦੀ ਬੇਟੀ ਸ਼ਿਲਪਾ ਦਾ ਵਿਆਹ 27 ਅਪ੍ਰੈਲ 2019 ਨੂੰ ਰਾਮਾ ਮੰਡੀ ਦਕੋਹਾ ਸਥਿਤ ਸੋਨੂੰ ਦੇ ਨਾਲ ਹੋਇਆ ਸੀ। ਵਿਆਹ ਦੇ ਬਾਅਦ ਉਸ ਦਾ ਪਤੀ ਸੋਨੂੰ ਅਤੇ ਸਹੁਰਾ ਪਵਾਰ ਉਸ ਨੂੰ ਪ੍ਰੇਸ਼ਾਨ ਕਰਨ ਲੱਗੇ। ਉਹ ਸ਼ਿਲਪਾ ਨੂੰ ਕਹਿੰਦੇ ਸੀ ਕਿ ਉਹ ਮੰਗਲੀਕ ਹੈ ਅਤੇ ਹਰ ਸਮੇਂ ਬਿਮਾਰ ਰਹਿੰਦੀ ਹੈ ਜਿਸ ਨਾਲ ਉਹ ਕਾਫ਼ੀ ਪਰੇਸ਼ਾਨ ਰਹਿਣ ਲੱਗੀ ਸੀ। ਕਰੀਬ ਇਕ ਸਾਲ ਇਹ ਸਿਲਸਿਲਾ ਚੱਲਦਾ ਰਿਹਾ, ਉਸ ਨੇ ਦੁਖੀ ਹੋ ਕੇ ਅਗੱਸਤ ਮਹੀਨੇ ਵਿਚ ਰੱਖੜੀ ਦੇ ਦਿਨ ਉਹ ਆਦਰਸ਼ ਨਗਰ ਗਈ। ਉਸ ਨੇ ਕਿਹਾ ਕਿ ਸਹੁਰੇ ਵਾਲੇ ਉਸ ਨੂੰ ਟਾਰਚਰ ਕਰਦੇ ਹਨ ਤੇ ਉਸ ਦੀ ਕੋਈ ਇੱਜ਼ਤ ਨਹੀਂ ਕਰਦੇ। ਸ਼ੁਕਰਵਾਰ ਦੇਰ ਸ਼ਾਮ ਉਸ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਤੇ ਹਸਪਤਾਲ ਪਹੁੰਚਣ ਤਕ ਉਸ ਨੇ ਦਮ ਤੋੜ ਦਿਤਾ। ਸ਼ਿਲਪਾ ਨੇ ਸੁਸਾਈਡ ਨੋਟ ਵਿਚ ਇਹ ਲਿਖਿਆ ਸੀ।
ਸੁਸਾਈਡ ਨੋਟ ਵਿਚ ਇਹ ਲਿਖਿਆ ਸੀ ਕਿ ਉਨ੍ਹਾਂ ਨੂੰ ਬਹੁਤ ਸ਼ੌਕ ਹੈ ਨਾ ਮੈਨੂੰ ਛੱਡਣ ਦਾ ਤਾਂ ਮੈਂ ਛੱਡ ਕੇ ਜਾ ਰਹੀ ਹਾਂ। ਮੌਤ ਦੇ ਜ਼ਿੰਮੇਵਾਰ ਸਹੁਰੇ ਪਰਵਾਰ ਵਾਲੇ ਪੁਲਿਸ ਕਾਰਵਾਈ ਤੋਂ ਨਾ ਬਚਣ, ਇਸ ਲਈ ਸ਼ਿਲਪਾ ਨੇ ਦੋ ਸੁਸਾਈਡ ਨੋਟ ਤਿਆਰ ਕੀਤਾ। ਇਸ ਵਿਚ ਇਕ ਘਰ ਵਿਚੋਂ ਮਿਲਿਆ ਨੋਟ ਮੈਂ ਸ਼ਿਲਪਾ ਅਪਣੀ ਜ਼ਿੰਦਗੀ ਖ਼ਤਮ ਕਰਨ ਜਾ ਰਹੀ ਹਾਂ।