ਪੀਏਯੂ ਵਿਚ ਔਰਤ ਕਾਰੋਬਾਰੀ ਉਦਮੀਆਂ ਦਾ ਸਨਮਾਨ ਕਰਕੇ ਮਨਾਇਆ ਗਿਆ ਵਿਸ਼ਵ ਭੋਜਨ ਦਿਵਸ
Published : Oct 21, 2020, 1:09 pm IST
Updated : Oct 21, 2020, 1:09 pm IST
SHARE ARTICLE
World Food Day celebrated at PAU in honor of women entrepreneurs
World Food Day celebrated at PAU in honor of women entrepreneurs

ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਨੂੰ ਕਾਰੋਬਾਰੀ ਸਿਖਲਾਈ ਦੇ ਕੇ ਉਹਨਾਂ ਨੂੰ ਆਰਥਿਕ ਅਤੇ ਸਮਾਜਿਕ ਪੱਖ ਤੋਂ ਮਜ਼ਬੂਤ ਆਧਾਰ ਦੇਣਾ

ਲੁਧਿਆਣਾ: ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਬੀਤੇ ਦਿਨੀਂ ਵਿਸ਼ਵ ਭੋਜਨ ਦਿਹਾੜੇ ਦੇ ਸੰਬੰਧ ਵਿਚ ਇੱਕ ਵਿਸ਼ੇਸ਼ ਸਮਾਗਮ ਕੀਤਾ। ਇਹ ਸਮਾਗਮ ਪੰਜਾਬ ਐਗਰੀ ਬਿਜ਼ਨਸ ਇਨਕੂਬੇਟਰ (ਪਾਬੀ) ਵੱਲੋਂ ਸਿਖਲਾਈ ਹਾਸਲ ਖੇਤੀ ਭੋਜਨ ਕਾਰੋਬਾਰ ਦੇ ਖੇਤਰ ਵਿਚ ਔਰਤ ਕਾਰੋਬਾਰੀ ਦੇ ਸਨਮਾਨ ਲਈ ਕੀਤਾ ਗਿਆ ਸੀ।

World Food Day celebrated at PAU in honor of women entrepreneursWorld Food Day celebrated at PAU in honor of women entrepreneurs

ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪਾਬੀ ਵੱਲੋਂ ਦੋ ਸਿਖਲਾਈ ਪ੍ਰੋਗਰਾਮ ਉਦਮ ਅਤੇ ਉਡਾਨ ਚਲਾਏ ਜਾ ਰਹੇ ਹਨ । ਉਦਮ ਵਿੱਚ ਪੰਜ ਲੱਖ ਰੁਪਏ ਤੱਕ ਅਤੇ ਉਡਾਨ ਤਹਿਤ 25 ਲੱਖ ਤੱਕ ਦੀ ਸਹਾਇਤਾ ਰਾਸ਼ੀ ਕਾਰੋਬਾਰੀ ਉਦਮੀਆਂ ਲਈ ਮੁਹੱਈਆ ਹੋ ਸਕਦੀ ਹੈ । ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਨੂੰ ਕਾਰੋਬਾਰੀ ਸਿਖਲਾਈ ਦੇ ਕੇ ਉਹਨਾਂ ਨੂੰ ਆਰਥਿਕ ਅਤੇ ਸਮਾਜਿਕ ਪੱਖ ਤੋਂ ਮਜ਼ਬੂਤ ਆਧਾਰ ਦੇਣਾ ਹੈ।

World Food Day celebrated at PAU in honor of women entrepreneursWorld Food Day celebrated at PAU in honor of women entrepreneurs

ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਢੁੱਕਵੇਂ ਮੁੱਲ ਵਾਲੇ ਅਤੇ ਟਿਕਾਊ ਭੋਜਨ ਪਦਾਰਥਾਂ ਨੂੰ ਉਤਸ਼ਾਹਿਤ ਕਰਕੇ ਕਾਰੋਬਾਰੀ ਉਦਮੀਆਂ ਨੂੰ ਹੌਂਸਲਾ ਦੇਣਾ ਚਾਹੀਦਾ ਹੈ । ਇਸ ਨਿਸ਼ਾਨੇ ਦੀ ਪੂਰਤੀ ਲਈ ਪੰਜ ਸੈਸ਼ਨਾਂ ਦੀ ਇੱਕ ਲੜੀ ਕਰਵਾਈ ਗਈ ਜਿਸ ਵਿੱਚ ਖੇਤੀ ਕਾਰੋਬਾਰ ਨਾਲ ਜੁੜੀਆਂ ਔਰਤਾਂ ਨੇ ਆਪਣੀਆਂ ਸਫ਼ਲਤਾ ਦੀਆਂ ਕਹਾਣੀਆਂ ਦੱਸੀਆਂ ।

World Food Day celebrated at PAU in honor of women entrepreneursWorld Food Day celebrated at PAU in honor of women entrepreneurs

ਇਸ ਸੈਸ਼ਨ ਦਾ ਸਮਾਪਨ ਤ੍ਰਿਪਤ ਆਰਗੈਨਿਕਸ ਦੇ ਕੁਮਾਰੀ ਹਰਪ੍ਰੀਤ ਕੌਰ ਦੀਆਂ ਗੱਲਾਂ ਨਾਲ ਹੋਇਆ । ਉਹਨਾਂ ਦੱਸਿਆ ਕਿ ਉਹਨਾਂ ਦੇ ਉਤਪਾਦ ਜਿਵੇਂ ਰਾਗੀ, ਮਾਲਟ ਡਰਿੰਕ, ਪ੍ਰੀਮਿਕਸ ਅਤੇ ਮਿਲਟ ਇਡਲੀ ਰੀਮਿਕਸ, ਮਿਲਟ ਸਵੀਟਸ ਅਤੇ ਸਨੈਕਸ ਪੂਰੇ ਉਤਰ ਭਾਰਤ ਵਿੱਚ ਪ੍ਰਸਿੱਧ ਹਨ । ਕੁਮਾਰੀ ਅਨੁਪਮਾ ਨੇ ਗੋਰਮੇਕਾ ਗਰੀਨਜ਼ ਨਾਂ ਹੇਠ ਇੱਕ ਕੰਪਨੀ ਸ਼ੁਰੂ ਕੀਤੀ ਜੋ ਮਾਈਕ੍ਰੋ ਗਰੀਨਜ਼ ਉਪਰ ਕੰਮ ਕਰ ਰਹੀ ਹੈ ।

World Food Day celebrated at PAU in honor of women entrepreneursWorld Food Day celebrated at PAU in honor of women entrepreneurs

ਕੁਮਾਰੀ ਹਰਜੋਤ ਕੌਰ ਗੰਭੀਰ ਨੇ ਡਿਲੀਸ਼ੀਅਸ ਬਾਈਟਸ ਨਾਂ ਹੇਠ ਸਿਹਤਮੰਦ ਬੇਕਰੀ ਵਿੱਚ ਕੇਕ, ਬਿਸਕੁੱਟ, ਕੁਕੀਜ਼, ਪਿੰਨੀਆਂ ਅਤੇ ਹੋਰ ਉਤਪਾਦ ਤਿਆਰ ਕੀਤੇ । ਕੁਮਾਰੀ ਅਲਪਨਾ ਗੁਪਤਾ ਨੇ ਨੈਤਿਕ ਫੂਡਜ਼ ਨਾਂ ਹੇਠ ਬੱਚਿਆਂ ਅਤੇ ਬਾਲਗਾਂ ਲਈ ਸਨੈਕਸ ਦੇ ਉਤਪਾਦ ਤਿਆਰ ਕੀਤੇ । ਕੁਮਾਰੀ ਪੂਜਾ ਜੈਨ ਪਕਾਉਣ ਲਈ ਤਿਆਰ ਭੋਜਨ ਉਤਪਾਦਾਂ ਦੀ ਲੜੀ ਦੀ ਸ਼ੁਰੂਆਤ ਕਰਨ ਵਾਲੀ ਕਾਰੋਬਾਰ ਉਦਮੀ ਹੈ ।

World Food Day celebrated at PAU in honor of women entrepreneursWorld Food Day celebrated at PAU in honor of women entrepreneurs

ਇਹਨਾਂ ਸਿਖਿਆਰਥੀਆਂ ਨੇ ਗ੍ਰਹਿ ਵਿਗਿਆਨਆਂ ਅਤੇ ਡੈਮੋਸਟ੍ਰੇਟਰਾਂ ਨਾਲ ਗੱਲਬਾਤ ਦੇ ਲੰਮੇ ਸੈਸ਼ਨ ਕੀਤੇ ਜਿਸ ਨਾਲ ਪੇਂਡੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਨਵੇਂ ਤਜਰਬੇ ਹਾਸਲ ਹੋਏ । ਪਾਬੀ ਦੇ ਕਾਰੋਬਾਰੀ ਪ੍ਰਬੰਧਕ ਕੁਮਾਰੀ ਇਕਬਾਲਪ੍ਰੀਤ ਕੌਰ ਨੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹੇ ।  

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement