ਪੀਏਯੂ ਨੇ ਘਰੇਲੂ ਬਗੀਚੀਆਂ ਬਾਰੇ ਮੁਕਾਬਲਾ ਕਰਾ ਕੇ ਪੋਸ਼ਣ ਸੰਬੰਧੀ ਸੁਨੇਹੇ ਨੂੰ ਪਸਾਰਿਆ
Published : Sep 29, 2020, 5:13 pm IST
Updated : Sep 29, 2020, 5:13 pm IST
SHARE ARTICLE
Punjab Agriculture University
Punjab Agriculture University

 ਪੀਏਯੂ ਨੇ ਮਨਾਇਆ ਰਾਸ਼ਟਰੀ ਪੋਸ਼ਣ ਮਹੀਨਾ 

ਲੁਧਿਆਣਾ: ਪੀਏਯੂ  ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਸਤੰਬਰ ਮਹੀਨੇ ਨੂੰ ਰਾਸ਼ਟਰੀ ਪੋਸ਼ਣ ਮਹੀਨੇ ਵਜੋਂ ਮਨਾਇਆ ਗਿਆ। ਨਿਊਟ੍ਰੀਸ਼ਨ ਸੋਸਾਇਟੀ ਆਫ਼ ਇੰਡੀਆ ਦੇ ਲੁਧਿਆਣਾ ਚੈਪਟਰ ਅਤੇ ਇੰਡੀਅਨ ਡਾਇਟੈਟਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਸ ਮੌਕੇ ਇੱਕ ਮੁਕਾਬਲਾ ਕਰਵਾਇਆ ਗਿਆ।

PAU Ludhiana PAU Ludhiana

'ਸੁਰੱਖਿਅਤ ਅਤੇ ਪੋਸ਼ਕ ਭੋਜਨ ਲਈ ਘਰੇਲੂ ਬਗੀਚੀਆਂ' ਸਿਰਲੇਖ ਹੇਠ ਆਡੀਓ-ਵੀਡੀਓ ਸੁਨੇਹਿਆਂ ਦਾ ਇੱਕ ਮੁਕਾਬਲਾ ਆਯੋਜਿਤ ਹੋਇਆ ਜਿਸ ਵਿੱਚ 95 ਐਂਟਰੀਆਂ ਹੋਈਆਂ। ਇਸ ਮੁਕਾਬਲੇ ਦਾ ਉਦੇਸ਼ ਸਿਹਤ ਅਤੇ ਪੋਸ਼ਣ ਸੰਬੰਧੀ ਜਾਗਰੂਕਤਾ ਦਾ ਪਸਾਰ ਕਰਨਾ ਸੀ। ਵਿਸ਼ੇ ਅਤੇ ਨਿਭਾਅ ਦੇ ਪੱਖ ਤੋਂ ਪਹਿਲੇ ਦਸ ਆਡੀਓ-ਵੀਡੀਓ ਸੁਨੇਹੇ ਚੁਣੇ ਗਏ ਅਤੇ ਉਹਨਾਂ ਵਿੱਚੋਂ ਪਹਿਲੇ ਤਿੰਨ ਨੂੰ ਇਨਾਮ ਦਿੱਤੇ ਗਏ।

Punjab Agriculture University Punjab Agriculture University

ਇਨਾਮ ਵੰਡ ਸਮਾਗਮ ਦਾ ਆਨਲਾਈਨ ਆਯੋਜਨ ਕੀਤਾ ਗਿਆ। ਪਹਿਲਾ ਇਨਾਮ ਨਵਿਆ ਸ਼ਰਮਾ, ਦੂਸਰਾ ਇਨਾਮ ਆਸਥਾ ਬਹਿਲ ਤੇ ਪੁਨੀਤ ਕੰਗ ਅਤੇ ਤੀਜਾ ਇਨਾਮ ਸੁਖਪ੍ਰੀਤ ਕੌਰ ਅਤੇ ਗੁਰਅੰਸ਼ਪਾਲ ਸਿੰਘ ਨੂੰ ਮਿਲਿਆ।

punjab agriculture universityPunjab agriculture university

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮਕਸਦ ਘਰੇਲੂ ਬਗੀਚੀ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਛੋਟੇ-ਛੋਟੇ ਸੁਨੇਹਿਆਂ ਰਾਹੀਂ ਜਾਣਕਾਰੀ ਫੈਲਾਉਣਾ ਸੀ ਤਾਂ ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨੀ ਪਰਿਵਾਰਾਂ ਨੂੰ ਪੋਸ਼ਣ ਅਤੇ ਘਰੇਲੂ ਬਗੀਚੀ ਦੀ ਚੇਟਕ ਲੱਗ ਸਕੇ । ਉਹਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਅਜਿਹੇ ਹੋਰ ਕੰਮ ਕੀਤੇ ਜਾਣਗੇ ਜਿਨ੍ਹਾਂ ਨਾਲ ਸਿਹਤ ਅਤੇ ਪੋਸ਼ਣ ਬਾਰੇ ਹੋਰ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ।  

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM
Advertisement