ਲਖਬੀਰ ਬੇਅਦਬੀ ਦਾ ਗੁਨਾਹ ਕਰ ਰਿਹੈ ਕਬੂਲ
Published : Oct 21, 2021, 5:49 am IST
Updated : Oct 21, 2021, 5:49 am IST
SHARE ARTICLE
image
image

ਲਖਬੀਰ ਬੇਅਦਬੀ ਦਾ ਗੁਨਾਹ ਕਰ ਰਿਹੈ ਕਬੂਲ

ਉਸ ਨੇ 30 ਹਜ਼ਾਰ ਦੇ ਕੇ ਨਾਲ ਇਕ ਹੋਰ ਨੌਜਵਾਨ ਹੋਣ ਦੀ ਗੱਲ ਕਹੀ

ਨਵੀਂ ਦਿੱਲੀ, 20 ਅਕਤੂਬਰ : ਹਰਿਆਣਾ ਵਿਚ ਸੋਨੀਪਤ ਦੇ ਸਿੰਘੂ ਬਾਰਡਰ ਉਤੇ ਦੁਸਹਿਰੇ ਵਾਲੇ ਦਿਨ ਕਤਲ ਕੀਤੇ ਲਖਬੀਰ ਸਿੰਘ ਦੀ ਇਕ ਹੋਰ ਵੀਡੀਉ ਸਾਹਮਣੇ ਆਈ ਹੈ। ਕਰੀਬ 43 ਸਕਿੰਟ ਦੀ ਇਸ ਨਵੀਂ ਵੀਡੀਉ ਵਿਚ ਲਖਬੀਰ ਸਿੰਘ  ਦੇ ਸਰੀਰ ’ਤੇ ਕੋਈ ਜ਼ਖ਼ਮ ਨਹੀਂ ਦਿਖਾਈ ਦੇ ਰਿਹਾ ਪਰ ਉਸ ਦੀਆਂ ਲੱਤਾਂ ਬੰਨ੍ਹੀਆਂ ਹੋਈਆਂ ਹਨ। 
ਵੀਡੀਉ ਵਿਚ ਲਖਬੀਰ ਨੇ ਸਿਰਫ਼ ਕਛਹਿਰਾ ਪਹਿਨਿਆ ਹੋਇਆ ਹੈ ਤੇ ਉਹ ਜ਼ਮੀਨ ’ਤੇ ਪਿਆ ਕੁੱਝ ਬੋਲ ਰਿਹਾ ਹੈ ।  ਲਖਬੀਰ ਵੀਡੀਉ ਵਿਚ ਬੋਲ ਰਿਹਾ ਹੈ ਕਿ ਉਸ ਨੂੰ 30 ਹਜ਼ਾਰ ਰੁਪਏ ਦਿਤੇ ਗਏ ਹਨ ਅਤੇ ਉਸ ਦੇ ਨਾਲ ਇਕ ਹੋਰ ਨੌਜਵਾਨ ਵੀ ਹੈ।  ਇਸ ਤੋਂ ਬਾਅਦ ਉਹ ਉਕਤ ਨੌਜਵਾਨ ਦਾ ਮੋਬਾਈਲ ਨੰਬਰ ਹੋਣ ਦੀ ਗੱਲ ਕਹਿੰਦਾ ਹੈ। ਕੁੱਝ ਵਿਅਕਤੀਆਂ ਦੇ ਪੁੱਛਣ ’ਤੇ ਲਖਬੀਰ ਇਕ ਮੋਬਾਈਲ ਨੰਬਰ ਦਸਦਾ ਹੈ।  ਇਸ ਦੌਰਾਨ ਕੁੱਝ ਲੋਕ ਇਸ ਮੋਬਾਈਲ ਨੰਬਰ ਨੋਟ ਕਰਨ ਦੀ ਗੱਲ ਕਹਿੰਦੇ ਸੁਣਾਈ ਦਿੰਦੇ ਹੈ। 
ਇਸ ਵੀਡੀਉ ਵਿਚ ਲਖਬੀਰ ਸਿੰਘ ਅਪਣੇ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਭੇਜੇ ਜਾਣ ਦੀ ਗੱਲ ਕਬੂਲ ਕਰ ਰਿਹਾ ਹੈ ਅਤੇ ਨਾਲ ਹੀ ਉਹ ਅਪਣੇ ਸਾਥੀ ਦਾ ਮੋਬਾਈਲ ਨੰਬਰ ਵੀ ਦੱਸ ਰਿਹਾ ਹੈ। ਇਸ ਵੀਡੀਉ ਨੂੰ ਦਮਨਜੀਤ ਸਿੰਘ ਖ਼ਾਲਸਾ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝਾ ਕੀਤਾ ਹੈ। ਇਸ ਦੀ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਜਿਹੜੇ ਲੋਕ ਸਿੰਘੂ ਬਾਰਡਰ ’ਤੇ ਬੇਅਦਬੀ ਹੋਣ ਦੇ ਸਬੂਤ ਮੰਗ ਰਹੇ ਸਨ ਤਾਂ ਇਹ ਲਵੋ ਨਵਾਂ ਸਬੂਤ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਗਰਮਾਈ ਹੋਈ ਸੀ ਕਿ ਨਿਹੰਗ ਸਿੰਘਾਂ ਨੇ ਬੇਕਸੂਰ ਨੂੰ ਕਤਲ ਕਰ ਦਿਤਾ ਤੇ ਭਾਜਪਾ ਵਾਲੇ ਤਾਂ ਪੂਰੇ ਮੋਰਚੇ ਨੂੰ ਬਦਨਾਮ ਕਰਨ ’ਤੇ ਪੱਬਾਂ ਭਾਰ ਹੋ ਗਏ ਸਨ। ਇਸ ਦੌਰਾਨ ਬੀਤੇ ਦਿਨ ਨਿਹੰਗ ਅਮਨ ਸਿੰਘ ਦੀਆਂ ਤਸਵੀਰਾਂ ਭਾਜਪਾਈ ਆਗੂਆਂ ਨਾਲ ਆ ਗਈਆਂ ਤਾਂ ਪਤਾ ਲੱਗਾ ਕਿ ਪਰਦੇ ਪਿਛੇ ਕੀ ਚੱਲ ਰਿਹਾ ਸੀ। 
ਭਾਵੇਂ ਇਨ੍ਹਾਂ ਤਸਵੀਰਾਂ ਨੂੰ ‘ਫ਼ਾਲਤੂ’ ਕਹਿ ਕੇ ਨਿਕਾਰਣ ਦੀ ਕੋਸ਼ਿਸ਼ ਕੀਤੀ ਗਈ ਪਰ ਨਿਹੰਗ ਅਮਨ ਸਿੰਘ ਨੇ ਇਹ ਕਹਿ ਕੇ ਭੂਚਾਲ ਖੜਾ ਕਰ ਦਿਤਾ ਕਿ ਉਨ੍ਹਾਂ ਨੂੰ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਸੇ ਦੌਰਾਨ ਅੱਜ ਇਹ ਨਵੀਂ ਵੀਡੀਉ ਸਾਹਮਣੇ ਆਉਣ ’ਤੇ ਯਕੀਨ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਅਸਫ਼ਲ ਕਰਵਾਉਣ ਲਈ ਵੱਡੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।        (ਏਜੰਸੀ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement