ਸ਼ੋਪੀਆਂ ’ਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ 2 ਅਤਿਵਾਦੀ ਢੇਰ, ਇਕ ਜਵਾਨ ਸ਼ਹੀਦ
Published : Oct 21, 2021, 5:46 am IST
Updated : Oct 21, 2021, 5:46 am IST
SHARE ARTICLE
image
image

ਸ਼ੋਪੀਆਂ ’ਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ 2 ਅਤਿਵਾਦੀ ਢੇਰ, ਇਕ ਜਵਾਨ ਸ਼ਹੀਦ

ਸ਼੍ਰੀਨਗਰ, 20 ਅਕਤੂਬਰ : ਜੰਮੂ ਕਸ਼ਮੀਰ ਦੇ ਸ਼ੋਪੀਆਂ ’ਚ ਬੁਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ ਜ਼ਿਲ੍ਹਾ ਕਮਾਂਡਰ ਆਦਿਲ ਵਾਨੀ ਸਮੇਤ 2 ਅਤਿਵਾਦੀ ਮਾਰੇ ਗਏ ਅਤੇ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਦੋ ਸੁਰੱਖਿਆ ਕਰਮੀ ਵੀ ਜ਼ਖ਼ਮੀ ਹੋ ਗਏ ਹਨ। ਆਦਿਲ ਉੱਤਰ ਪ੍ਰਦੇਸ਼ ਦੇ ਮਜਦੂਰ ਸ਼ਕੀਰ ਅਹਿਮਦ ਵਾਨੀ ਦੇ ਕਤਲ ਦੀ ਵਾਰਦਾਤ ’ਚ ਸ਼ਾਮਲ ਸੀ। ਪੁਲਿਸ ਨੇ ਦਸਿਆ ਕਿ ਪੁਲਿਸ, ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਨੇ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਪੂਰੀ ਸੂਚਨਾ ਦੇ ਆਧਾਰ ’ਤੇ ਬੁਧਵਾਰ ਸਵੇਰੇ ਸ਼ੋਪੀਆਂ ਜ਼ਿਲ੍ਹੇ ਦੇ ਦ੍ਰਾਗੜ ਇਲਾਕੇ ’ਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਬਲਾਂ ਦੇ ਜਵਾਨ ਜਦੋਂ ਸ਼ੱਕੀ ਇਲਾਕੇ ਵਲ ਵੱਧ ਰਹੇ ਸਨ, ਉਦੋਂ ਉਥੇ ਲੁਕੇ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਜਵਾਬੀ ਕਾਰਵਾਈ ’ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਅਤਿਵਾਦੀ ਇਸ ਨੂੰ ਅਣਸੁਣਿਆ ਕਰ ਕੇ ਗੋਲੀਬਾਰੀ ਕਰਦੇ ਰਹੇ। ਮੁਕਾਬਲੇ ’ਚ 2 ਅਤਿਵਾਦੀ ਮਾਰੇ ਗਏ। ਮਿ੍ਰਤਕ ਅਤਿਵਾਦੀਆਂ ਦੀ ਹਾਲੇ ਪਛਾਣ ਨਹੀਂ ਕੀਤੀ ਜਾ ਸਕੀ ਹੈ। 
ਕਸ਼ਮੀਰ ਖੇਤਰ ਦੇ ਪੁਲਿਸ ਇੰਸਪੈਕਟਰ ਜਨਰਲ ਨੇ ਟਵੀਟ ਕਰ ਕੇ ਕਿਹਾ,‘‘ਸ਼ੋਪੀਆ ਮੁਕਾਬਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਾਸੀ ਗ਼ਰੀਬ ਬਢਈ ਸ਼ਕੀਰ ਅਹਿਮਦ ਵਾਨੀ ਦੇ ਕਤਲ ਦੀ ਵਾਰਦਾਤ ’ਚ ਸ਼ਾਮਲ ਅਤਿਵਾਦੀ ਆਦਿਲ ਵਾਨੀ ਮਾਰਿਆ ਗਿਆ। ਆਦਿਲ ਅਤਿਵਾਦੀ ਸੰਗਠਨ ਲਸ਼ਕਰ ਦਾ ਸ਼ੋਪੀਆਂ ਜ਼ਿਲ੍ਹਾ ਦਾ ਕਮਾਂਡਰ ਸੀ।’’ ਉਥੇ ਹੀ ਇਕ ਪੁਲਿਸ ਅਧਿਕਾਰੀ ਨੇ ਕਸ਼ਮੀਰ ਖੇਤਰ ਦੇ ਆਈ.ਜੀ. ਦੇ ਹਵਾਲੇ ਤੋਂ ਕਿਹਾ,‘‘ਸ਼ੋਪੀਆਂ ’ਚ ਮਾਰੇ ਗਏ ਅਤਿਵਾਦੀਆਂ ’ਚੋਂ ਇਕ ਦੀ ਪਛਾਣ ਆਦਿਲ ਅਹਿਮ ਵਾਨੀ ਦੇ ਤੌਰ ’ਤੇ ਹੋਈ ਹੈ। ਉਹ ਜੁਲਾਈ 2020 ਤੋਂ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਸੀ। ਉਹ ਪੁਲਵਾਮਾ ’ਚ ਇਕ ਗ਼ਰੀਬ ਮਜ਼ਦੂਰ ਦੇ ਕਤਲ ਦੀ ਵਾਰਦਾਤ ’ਚ ਸ਼ਾਮਲ ਸੀ। ਪਿਛਲੇ 2 ਹਫਤਿਆਂ ’ਚ 15 ਅਤਿਵਾਦੀ ਮਾਰੇ ਗਏ ਹਨ। ਦਸਣਯੋਗ ਹੈ ਕਿ 16 ਅਕਤੂਬਰ ਨੂੰ ਸ਼੍ਰੀਨਗਰ ਅਤੇ ਪੁਲਵਾਮਾ ’ਚ ਅਰਵਿੰਦ ਕੁਮਾਰ ਅਤੇ ਸ਼ਕੀਰ ਅਹਿਮਦ ਨਾਮ ਦੇ 2 ਪ੍ਰਵਾਸੀਆਂ ਦੀ ਅਤਿਵਾਦੀਆਂ ਨੇ ਹਤਿਆ ਕਰ ਦਿਤੀ ਸੀ।     (ਏਜੰਸੀ)

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement