ਪਾਕਿ ਨੂੰ ਖ਼ਤਰਨਾਕ ਮੁਲਕ ਦੱਸ ਕੇ ਹੁਣ ਮੁਕਰਿਆ ਅਮਰੀਕਾ
Published : Oct 21, 2022, 6:57 am IST
Updated : Oct 21, 2022, 6:57 am IST
SHARE ARTICLE
image
image

ਪਾਕਿ ਨੂੰ ਖ਼ਤਰਨਾਕ ਮੁਲਕ ਦੱਸ ਕੇ ਹੁਣ ਮੁਕਰਿਆ ਅਮਰੀਕਾ

ਕਿਹਾ, ਪਾਕਿਸਤਾਨ 'ਤੇ ਪੂਰਨ ਭਰੋਸਾ

ਵਾਸ਼ਿੰਗਟਨ, 20 ਅਕਤੂਬਰ : ਪਾਕਿਸਤਾਨ 'ਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਬਿਆਨ ਨੇ ਅੱਗ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ | ਬਾਈਡੇਨ ਵਲੋਂ ਪਾਕਿਸਤਾਨ ਨੂੰ  ਪਰਮਾਣੂ ਯੁਕਤ ਸੱਭ ਤੋਂ ਖ਼ਤਰਨਾਕ ਦੇਸ਼ ਦੱਸਣ ਤੋਂ ਬਾਅਦ ਪਾਕਿਸਤਾਨ ਦੇ ਨੇਤਾ, ਅਦਾਕਾਰਾਂ ਤੋਂ ਲੈ ਕੇ ਪੱਤਰਕਾਰਾਂ ਅਤੇ ਡਿਪਲੋਮੈਟਾਂ ਤਕ, ਅਮਰੀਕਾ ਵਿਰੁਧ ਅੱਗ ਉਗਲ ਰਹੇ ਹਨ |
ਪਾਕਿਸਤਾਨੀ ਸਰਕਾਰ ਨੇ ਅਮਰੀਕੀ ਰਾਜਦੂਤ ਨੂੰ  ਤਲਬ ਕਰ ਕੇ ਅਪਣਾ ਇਤਰਾਜ਼ ਉਠਾਇਆ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ  ਅਪਣੇ ਬਿਆਨ 'ਤੇ ਸਪੱਸ਼ਟੀਕਰਨ ਦੇਣ ਲਈ ਕਿਹਾ | ਇਸ ਦਬਾਅ ਤੋਂ ਬਾਅਦ ਅਮਰੀਕਾ ਦੀ ਸਥਿਤੀ ਉਲਟਦੀ ਨਜ਼ਰ ਆ ਰਹੀ ਹੈ | ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਵੇਦਾਂਤਾ ਪਟੇਲ ਨੇ ਇਕ ਬਿਆਨ ਜਾਰੀ ਕਰ ਕੇ ਇਸ ਮਾਮਲੇ ਦੀ ਜਾਣਕਾਰੀ ਦਿਤੀ ਹੈ | ਉਨ੍ਹਾਂ ਕਿਹਾ, 'ਅਮਰੀਕਾ ਨੂੰ  ਅਪਣੇ ਪਰਮਾਣੂ ਹਥਿਆਰਾਂ ਨੂੰ  ਸੁਰੱਖਿਅਤ ਕਰਨ ਦੀ ਪਾਕਿਸਤਾਨ ਦੀ ਵਚਨਬੱਧਤਾ ਅਤੇ ਸਮਰਥਾ 'ਤੇ ਭਰੋਸਾ ਹੈ |'
ਬਾਈਡੇਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਸਾਰੇ ਖੇਤਰੀ ਅਤੇ ਗਲੋਬਲ ਅਤਿਵਾਦੀ ਖ਼ਤਰਿਆਂ ਨੂੰ  ਖ਼ਤਮ ਕਰਨ ਲਈ ਪਾਕਿਸਤਾਨ ਦੇ ਸਹਿਯੋਗ ਦੀ ਉਮੀਦ ਕਰਦਾ ਹੈ | ਅਮਰੀਕਾ ਨੇ ਹਮੇਸ਼ਾ ਸੁਰੱਖਿਅਤ ਅਤੇ ਖ਼ੁਸ਼ਹਾਲ ਪਾਕਿਸਤਾਨ ਨੂੰ  ਅਮਰੀਕੀ ਹਿੱਤਾਂ ਲਈ ਮਹੱਤਵਪੂਰਨ ਮੰਨਿਆ ਹੈ | ਅਮਰੀਕਾ ਪਾਕਿਸਤਾਨ ਨਾਲ ਅਪਣੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਨੂੰ  ਵੀ ਮਹੱਤਵ ਦਿੰਦਾ ਹੈ | ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਇਥੇ ਪੱਤਰਕਾਰਾਂ ਨੂੰ  ਕਿਹਾ, Tਪਾਕਿਸਤਾਨ ਵਰਗੇ ਕੱੁਝ ਦੇਸ਼ਾਂ ਨੇ ਅਤਿਵਾਦ ਦਾ ਸਾਹਮਣਾ ਕੀਤਾ ਹੈ ਅਤੇ ਉਹ ਟੀਟੀਪੀ (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਵਰਗੇ ਖੇਤਰੀ ਅਸਥਿਰਤਾ ਅਤੇ ਖੇਤਰੀ ਸੁਰੱਖਿਆ ਲਈ ਖ਼ਤਰਿਆਂ ਦਾ ਮੁਕਾਬਲਾ ਕਰਨ ਵਿਚ ਸਾਂਝੀ ਦਿਲਚਸਪੀ ਚਾਹੁੰਦੇ ਹਾਂ |''
ਉਨ੍ਹਾਂ ਕਿਹਾ, 'ਅਸੀਂ ਪਾਕਿਸਤਾਨ ਨਾਲ ਅਤਿਵਾਦ ਵਿਰੁਧ ਮਜ਼ਬੂਤ ਸਾਂਝੇਦਾਰੀ ਚਾਹੁੰਦੇ ਹਾਂ |
 ਸਾਰੇ ਅਤਿਵਾਦੀਆਂ ਅਤੇ ਅਤਿਵਾਦੀ ਸਮੂਹਾਂ ਵਿਰੁਧ ਲਗਾਤਾਰ ਕਾਰਵਾਈ ਦੀ ਉਮੀਦ ਰਖਦੇ ਹਾਂ | ਅਸੀਂ ਸਾਰੇ ਖੇਤਰੀ ਅਤੇ ਗਲੋਬਲ ਅਤਿਵਾਦੀ ਖ਼ਤਰਿਆਂ ਨੂੰ  ਖ਼ਤਮ ਕਰਨ ਲਈ ਸਹਿਯੋਗ ਦੀ ਉਮੀਦ ਰਖਦੇ ਹਾਂ |U ਪਟੇਲ ਨੇ ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਨੂੰ  ਤਲਬ ਕੀਤੇ ਜਾਣ ਬਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਗੁਰੇਜ਼ ਕੀਤਾ | (ਏਜੰਸੀ)

 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement