
ਜਾਂਚ 'ਚ ਜੁਟੀ ਪੁਲਿਸ
ਬਠਿੰਡਾ: ਬਠਿੰਡਾ 'ਚ ਬੀਤੀ ਰਾਤ 2 ਵੱਖ-ਵੱਖ ਥਾਵਾਂ 'ਤੇ 2 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਬੁਲਾਡੇਵਾਲਾ, ਮਲੋਟ ਰੋਡ 'ਤੇ ਬਣੇ ਗੋਦਾਮ 'ਚ ਚੌਕੀਦਾਰ ਅਜਮੇਰ ਸਿੰਘ ਜੋ ਕਿ ਪਾਈਪਾਂ ਦੇ ਗੋਦਾਮ 'ਚ ਚੌਕੀਦਾਰ ਦਾ ਕੰਮ ਕਰਦਾ ਸੀ, ਨੇ ਰਾਤ ਨੂੰ ਸੌਂਦੇ ਸਮੇਂ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਬਠਿੰਡਾ ਦੇ ਜੱਸੀ ਪੌ ਵਾਲੇ ਚੌਕ ਵਿੱਚ ਸਥਿਤ 1 ਵਰਕਸ਼ਾਪ ਵਿੱਚ ਸੁੱਤੇ ਇੱਕ ਵਿਅਕਤੀ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ। ਵਰਕਸ਼ਾਪ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਵਿਅਕਤੀ ਉਨ੍ਹਾਂ ਕੋਲ ਹੀ ਰਹਿੰਦਾ ਸੀ ਕਿਉਂਕਿ ਉਕਤ ਵਿਅਕਤੀ ਕਿਸੇ ਹਾਦਸੇ 'ਚ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਦੇਰ ਰਾਤ ਇਕ ਨੌਜਵਾਨ ਨੇ ਸੌਣ ਲਈ ਜਗ੍ਹਾ ਮੰਗੀ ਪਰ ਉਸ ਨੇ ਉਸ ਨੂੰ ਸੌਣ ਸਲਈ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ | ਜਿਸ ਤੋਂ ਬਅਦ ਇਹ ਘਟਨਾ ਵਾਪਰੀ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਡੀ.ਐਸ.ਪੀ ਰਾਜਪਾਲ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ। ਜ਼ਿਕਰਯੋਗ ਹੈ ਕਿ ਬਠਿੰਡਾ ਪੁਲਿਸ ਤਿਉਹਾਰਾਂ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਕਰ ਰਹੀ ਹੈ ਪਰ ਬੀਤੀ ਰਾਤ ਵਾਪਰੀਆਂ ਦੋ ਘਟਨਾਵਾਂ ਤੋਂ ਬਾਅਦ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ।