ਬਰਨਾਲਾ ਦੀਆਂ ਸੜਕਾਂ ਉਪਰ ਮੌਤ ਬਣ ਕੇ ਘੁੰਮ ਰਹੇ ਹਨ ਆਵਾਰਾ ਪਸ਼ੂ
Published : Oct 21, 2022, 5:29 pm IST
Updated : Oct 21, 2022, 5:29 pm IST
SHARE ARTICLE
Stray cattle are roaming like death on the roads of Barnala
Stray cattle are roaming like death on the roads of Barnala

ਬਾਜ਼ਾਰਾਂ ਵਿੱਚ ਪਸ਼ੂਆਂ ਦੇ ਘੁੰਮ ਰਹੇ ਝੁੰਡ ਤਿਉਹਾਰਾਂ ਦੇ ਰੰਗ ਨੂੰ ਫਿੱਕਾ ਕਰ ਰਹੇ ਹਨ

 

ਬਰਨਾਲਾ: ਜ਼ਿਲ੍ਹੇ ਅਤੇ ਸ਼ਹਿਰ ਵਿੱਚ ਆਵਾਰਾ ਪਸ਼ੂ ਵੱਡੀ ਸਮੱਸਿਆ ਬਣ ਚੁੱਕੇ ਹਨ। ਰੋਜ਼ਾਨਾ ਇਹਨਾਂ ਆਵਾਰਾ ਪਸ਼ੂਆਂ ਕਾਰਨ ਸੜਕਾਂ ਉਪਰ ਵੱਡੇ ਸੜਕ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਪਰ ਇਸ ਦੇ ਬਾਵਜੂਦ ਸਰਕਾਰ ਅਤੇ ਬਰਨਾਲਾ ਜ਼ਿਲ੍ਹੇ ਦਾ ਪ੍ਰਸ਼ਾਸਨ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ। ਸਰਕਾਰ ਅਤੇ ਪ੍ਰਸ਼ਾਸ਼ਨ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਲੰਬੇ ਸਮੇਂ ਤੋਂ ਨਾਕਾਮ ਹੈ। 

ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਸ਼ੂਆਂ ਦੇ ਘੁੰਮ ਰਹੇ ਝੁੰਡ ਤਿਉਹਾਰਾਂ ਦੇ ਰੰਗ ਨੂੰ ਫਿੱਕਾ ਕਰ ਰਹੇ ਹਨ। ਆਮ ਲੋਕਾਂ ਅਤੇ ਦੁਕਾਨਦਾਰਾਂ ਲਈ ਵੀ ਵੱਡੀ ਪ੍ਰੇਸ਼ਾਨੀ ਬਣ ਰਹੇ ਹਨ। ਪੰਜਾਬ ਸਰਕਾਰ ਵਲੋਂ ਅਲੱਗ-ਅਲੱਗ ਤਰੀਕੇ ਲਏ ਜਾ ਰਹੇ ਗਊ ਟੈਕਸ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਗਊ ਟੈਕਸ ਲੈਣ ਦੇ ਬਾਵਜੂਦ ਸਰਕਾਰ ਆਵਾਰਾ ਪਸ਼ੂਆਂ ਦੀ ਸੰਭਾਲ ਨਹੀਂ ਕਰ ਰਹੀ ਅਤੇ ਇਹ ਗਊ ਟੈਕਸ ਗਊਆਂ ਦੀ ਸੰਭਾਲ ’ਤੇ ਨਹੀਂ ਖਰਚਿਆ ਜਾ ਰਿਹਾ। ਜਦਕਿ ਬਰਨਾਲਾ ਦੇ ਡੀਸੀ ਵਲੋਂ ਸਰਕਾਰੀ ਗਊਸ਼ਾਲਾ ਵਿੱਚ ਆਵਾਰਾ ਪਸ਼ੂਆਂ ਨੂੰ ਰੱਖਣ ਦੇ ਚੰਗੇ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ। 
ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਸ਼ਹਿਰ ਨਿਵਾਸੀ ਕਿੱਟੀ ਵਰਮਾ ਅਤੇ ਐਡਵੋਕੇਟ ਦੀਪਕ ਜਿੰਦਲ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਚੁੱਕੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਗਊਸ਼ਾਲਾ ਅਤੇ ਹੋਰ ਅਨੇਕਾਂ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਿਆ। ਸੜਕਾਂ ਉਪਰ ਖੜੇ ਅਤੇ ਬੈਠੇ ਪਸ਼ੂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। 

ਪਿਛਲੇ ਦਿਨੀਂ ਉਹਨਾਂ ਦੇ ਇੱਕ ਮਿੱਤਰ ਦੀ ਇਸੇ ਤਰ੍ਹਾਂ ਆਵਾਰਾ ਪਸ਼ੂ ਕਾਰਨ ਹੋਏ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਕਈ ਵਾਰ ਇਹ ਪਸ਼ੂ ਆਪਸ ਵਿੱਚ ਲੜਦੇ ਹੋਏ ਰਾਹਗੀਰਾਂ ਵਿੱਚ ਟੱਕਰ ਮਾਰਦੇ ਹਨ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਉਹਨਾਂ ਕਿਹਾ ਕਿ 2015 ਵਿੱਚ ਸਰਕਾਰ ਵਲੋਂ ਗਊ ਟੈਕਸ ਦੇ ਨਾਮ ’ਤੇ ਟੈਕਸ ਇਕੱਠਾ ਕੀਤਾ ਜਾਂਦਾ ਹੈ।

ਸਰਕਾਰ ਵਹੀਕਲਾਂ, ਸ਼ਰਾਬ, ਪਾਣੀ ਪੈਟਰੋਲ, ਸੀਮਿੰਟ, ਬਿਜਲੀ ਬਿੱਲ ਤੋਂ ਗਊ ਟੈਕਸ ਇਕੱਠਾ ਕਰ ਰਹੀ ਹੈ। ਪਰ ਇਹ ਟੈਕਸ ਗਊਵੰਸ਼ਾਂ ਉਪਰ ਸਹੀ ਤਰੀਕੇ ਨਾਲ ਖ਼ਰਚ ਨਹੀਂ ਹੋ ਰਿਹਾ, ਜਿਸ ਕਾਰਨ ਇਹਨਾਂ ਪਸ਼ੂਆਂ ਦੀ ਸਹੀ ਤਰੀਕੇ ਸੰਭਾਲ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਹਨਾਂ ਪਸ਼ੂਆਂ ਦਾ ਰੰਗ ਵੀ ਕਾਲਾ ਹੈ ਅਤੇ ਰਾਤ ਸਮੇਂ ਇਹ ਹਨੇਰੇ ਵਿੱਚ ਦਿਖਾਈ ਨਾ ਦੇਣ ਕਰ ਕੇ ਸੜਕ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ।

ਉਹਨਾਂ ਕਿਹਾ ਕਿ ਰਿਫ਼ਲੈਕਟਰ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੈ। ਇਸ ਦੇ ਪੱਕੇ ਹੱਲ ਲਈ ਸੜਕਾਂ ਉਪਰ ਘੁੰਮ ਰਹੇ ਪਸ਼ੂਆਂ ਨੁੰ ਗਊਸ਼ਾਲਾਵਾਂ ਵਿੱਚ ਛੱਡਿਆ ਜਾਵੇ ਅਤੇ ਸਰਕਾਰੀ ਗਊਸ਼ਾਲਾਵਾਂ ਵਿੱਚ ਇਹਨਾਂ ਪਸ਼ੂਆਂ ਦੀ ਸੰਭਾਲ ਕੀਤੀ ਜਾਵੇ। 

ਇਸ ਮੌਕੇ ਬਰਨਾਲਾ ਜ਼ਿਲ੍ਹੇ ਦੀ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਕ ਯੂਵਰਾਜ ਨੇ ਦੱਸਿਆ ਕਿ ਪ੍ਰਸ਼ਾਸਨ ਆਵਾਰਾ ਘੁੰਮ ਰਹੀਆਂ ਗਊਆਂ ਨੂੰ ਫ਼ੜ ਕੇ ਗਊਸ਼ਾਲਾ ਵਿੱਚ ਛੱਡ ਤਾਂ ਆਉਂਦਾ ਹੈ, ਪਰ ਉਥੋਂ ਦੇ ਪ੍ਰਬੰਧ ਆਮ ਲੋਕ ਹੀ ਚਲਾ ਰਹੇ ਹਨ। ਰੋਜ਼ਾਨਾ ਸ਼ਹਿਰ ਦੇ ਲੋਕ ਇਸ ਗਊਸ਼ਾਲਾ ਦੀਆਂ ਗਊਆਂ ਲਈ ਹਰਾ ਚਾਰਾ ਅਤੇ ਹੋਰ ਖਾਣ ਦਾ ਸਮਾਨ ਭੇਜ ਰਹੇ ਹਨ। ਜਦਕਿ ਸਰਕਾਰ ਇਸ ਗਊਸ਼ਾਲਾ ਵਿੱਚ ਕੋਈ ਪ੍ਰਬੰਧ ਨਹੀਂ ਕਰ ਰਹੀ। ਜਿਸ ਕਰ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਥੇ ਇਸ ਸਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਇੱਕ ਸਰਕਾਰੀ ਗਊਸ਼ਾਲਾ ਮੌਜੂਦ ਹੈ। ਜਿੱਥੇ 650  ਦੇ ਕਰੀਬ ਪਸ਼ੂ ਇਸ ਵੇਲੇ ਮੌਜੂਦ ਹਨ। ਇਹਨਾਂ ਪਸ਼ੂਆਂ ਦੀ ਸੰਭਾਲ ਲਈ ਪਸ਼ੂ ਪਾਲਣ ਵਿਭਾਗ ਮਦਦ ਕਰਦਾ ਹੈ। ਪਸ਼ੂਆਂ ਲਈ ਪਾਣੀ, ਚਾਰੇ ਵਗੈਰਾ ਦਾ ਪ੍ਰਬੰਧ ਵੀ ਚੰਗਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਊ ਟੈਕਸ ਇਹਨਾਂ ਪਸ਼ੂਆਂ ਦੀ ਸੰਭਾਲ ਵਿੱਚ ਹੀ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੜਕਾਂ ਉਪਰ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਸਮੇਂ-ਸਮੇਂ ’ਤੇ ਪ੍ਰਸ਼ਾਸਨ ਵਲੋਂ ਫੜ ਕੇ ਗਊਸ਼ਾਲਾ ਵਿੱਚ ਛੱਡਿਆ ਜਾਂਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement