
ਪੀਲੀਆ ਤੋਂ ਸੀ ਪੀੜਤ
ਅਬੋਹਰ: ਅਬੋਹਰ ਦੇ ਪਿੰਡ ਸੀਡ ਫਾਰਮ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੀਡ ਫਾਰਮ ਚੌਕੀ ਪੁਲਿਸ ਨੇ ਉਸ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਮ੍ਰਿਤਕ ਕਾਲੇ ਪੀਲੀਏ ਤੋਂ ਪੀੜਤ ਸੀ।
ਇਹ ਵੀ ਪੜ੍ਹੋ: ਚਾਰ ਸਾਲ ਬਾਅਦ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਏਅਰਪੋਰਟ 'ਤੇ ਲੱਗੇ ਨਾਅਰੇ
ਜਾਣਕਾਰੀ ਅਨੁਸਾਰ ਤੇਜਿੰਦਰ ਪੁੱਤਰ ਸਵ. ਕ੍ਰਿਸ਼ਨ ਲਾਲ ਦੀ ਉਮਰ ਕਰੀਬ 20 ਸਾਲ ਹੈ। ਉਸ ਦੇ ਤਿੰਨ ਭੈਣ-ਭਰਾ ਹਨ। ਕੱਲ੍ਹ ਉਸ ਦੀ ਮਾਂ ਨਰਮਾ ਚੁਗਣ ਲਈ ਖੇਤਾਂ 'ਚ ਗਈ ਸੀ ਜਦੋਂ ਕਿ ਉਹ ਖੁਦ ਸੰਗਰੀਆ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਪਰਤਿਆ ਸੀ ਪਰ ਘਰ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਸ ਨੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਕੇ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਦਿੱਲੀ 'ਚ ਠੰਢ ਵਧਣ ਨਾਲ ਹਵਾ ਵੀ ਹੋਈ ਜ਼ਹਿਰੀ, ਆਈਐਮਡੀ ਨੇ ਇਹ ਅਲਰਟ ਕੀਤਾ ਜਾਰੀ
ਇਥੇ ਉਸ ਦੀ ਭੈਣ ਆਪਣੇ ਪੇਕੇ ਘਰ ਤੋਂ ਆਪਣੀ ਮਾਂ ਨੂੰ ਮਿਲਣ ਆਈ ਅਤੇ ਜਦੋਂ ਉਸ ਨੇ ਗੁਆਂਢੀਆਂ ਤੋਂ ਘਰ ਦੀਆਂ ਚਾਬੀਆਂ ਲੈ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਤੇਜਿੰਦਰ ਲਟਕ ਰਿਹਾ ਸੀ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੇ ਆਪਣੀ ਮਾਂ ਨੂੰ ਸੂਚਿਤ ਕੀਤਾ। ਜਿਸ 'ਤੇ ਉਹ ਵੀ ਘਰ ਪਹੁੰਚੀ ਅਤੇ ਲੜਕੇ ਦੀ ਲਾਸ਼ ਹੇਠਾਂ ਉਤਾਰੀ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਿੰਦਰ ਨੂੰ ਕੁਝ ਸਮਾਂ ਪਹਿਲਾਂ ਕਾਲੇ ਪੀਲੀਏ ਦੀ ਬੀਮਾਰੀ ਹੋ ਗਈ ਸੀ। ਇਸੇ ਦਿਮਾਗੀ ਪ੍ਰੇਸ਼ਾਨੀ ਕਾਰਨ ਉਸ ਦੇ ਮਨ ਵਿਚ ਗਲਤਫਹਿਮੀ ਦੇ ਚੱਲਦਿਆਂ ਉਸ ਨੇ ਖ਼ੁਦਕੁਸ਼ੀ ਕਰ ਲਈ। ਇਧਰ ਪੁਲਿਸ ਨੇ ਲਾਸ਼ ਨੂੰ ਮੁਰਦਾਘਰ 'ਚ ਰਖਵਾਉਂਦੇ ਹੋਏ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।