
ਟੀਮ ਕਰੀਬੀ ਲੋਕਾਂ ਦੀ ਜਾਇਦਾਦ 'ਤੇ ਰੱਖ ਰਹੀ ਹੈ ਨਜ਼ਰ
ਲੁਧਿਆਣਾ - ਪੰਜਾਬ ਵਿਚ ਟਰਾਈਡੈਂਟ ਗਰੁੱਪ, ਆਈਓਐਲ ਅਤੇ ਕ੍ਰਿਮਿਕਾ ਕੰਪਨੀ ਉੱਤੇ ਇਨਕਮ ਟੈਕਸ ਦੇ ਛਾਪੇ ਦਾ ਅੱਜ 5ਵਾਂ ਦਿਨ ਹੈ। ਬਰਨਾਲਾ ਵਿਚ ਇਹ ਛਾਪੇਮਾਰੀ ਖ਼ਤਮ ਹੋ ਗਈ ਹੈ। ਇਹ ਸ਼ਹਿਰ ਵਿਚ ਛਾਪੇਮਾਰੀ ਦਾ ਆਖਰੀ ਦਿਨ ਵੀ ਮੰਨਿਆ ਜਾ ਸਕਦਾ ਹੈ। ਸੰਭਾਵਨਾ ਹੈ ਕਿ ਅੱਜ ਇਹ ਛਾਪੇਮਾਰੀ ਇੱਥੇ ਵੀ ਖ਼ਤਮ ਹੋ ਜਾਵੇਗੀ। ਇਨਕਮ ਟੈਕਸ ਦੇ ਅਧਿਕਾਰੀਆਂ ਨੇ 5 ਦਿਨਾਂ 'ਚ ਟਰਾਈਡੈਂਟ ਗਰੁੱਪ ਦਾ 5 ਸਾਲ ਦਾ ਰਿਕਾਰਡ ਇਕੱਠਾ ਕੀਤਾ ਹੈ। ਕੰਪਨੀ ਦਾ ਡਾਟਾ ਬਰਨਾਲਾ ਤੋਂ ਮੰਗਵਾਇਆ ਗਿਆ ਹੈ।
ਜਾਣਕਾਰੀ ਮਿਲੀ ਹੈ ਕਿ ਛਾਪੇਮਾਰੀ ਦੌਰਾਨ ਟੀਮ ਨੂੰ ਅਜਿਹੀਆਂ ਕਈ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ 'ਤੇ ਅਧਿਕਾਰੀ ਕੰਮ ਕਰ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਜਾਇਦਾਦਾਂ 'ਤੇ ਕਿੰਨਾ ਪੈਸਾ ਖਰਚ ਹੋਇਆ ਹੈ। ਟੀਮ ਨੂੰ ਕੁਝ ਜਾਇਦਾਦਾਂ ਬਾਰੇ ਸ਼ੱਕ ਹੈ ਜੋ ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰਾ ਗੁਪਤਾ ਦੇ ਕਰੀਬੀ ਲੋਕਾਂ ਦੇ ਨਾਂ 'ਤੇ ਹਨ। ਆਈਟੀ ਅਧਿਕਾਰੀ ਉਨ੍ਹਾਂ ਦੀ ਜਾਂਚ ਕਰ ਰਹੇ ਹਨ।
ਚੌਥੇ ਦਿਨ ਦੀ ਛਾਪੇਮਾਰੀ 'ਚ ਇਨਕਮ ਟੈਕਸ ਦੀ ਟੀਮ ਨੇ ਖਾਤਾਧਾਰਕਾਂ ਤੋਂ ਪੁੱਛਗਿੱਛ ਕੀਤੀ। ਟੀਮ ਸਮੂਹ ਦੇ ਕਰੀਬੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੇਰਵੇ ਵੀ ਇਕੱਠੇ ਕਰ ਰਹੀ ਹੈ। ਉਮੀਦ ਹੈ ਕਿ ਇਹ ਛਾਪੇਮਾਰੀ ਅੱਜ 5ਵੇਂ ਦਿਨ ਦੁਪਹਿਰ ਤੱਕ ਪੂਰੀ ਹੋ ਸਕਦੀ ਹੈ। ਫਿਲਹਾਲ ਰਜਿੰਦਰਾ ਗੁਪਤਾ ਨਾਲ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।